ਮਹਾਰਾਣੀ ਐਲੀਜ਼ਾਬੇਥ ਦੂਜੀ ਨੇ ਆਪਣੀ ਤਸਵੀਰ ਦਾ ਕੀਤਾ ਡਿਜੀਟਲ ਉਦਘਾਟਨ

07/26/2020 6:14:39 PM

ਲੰਡਨ (ਭਾਸ਼ਾ): ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ ਦੂਜੀ ਨੇ ਕੂਟਨੀਤੀ ਵਿਚ ਉਹਨਾਂ ਦੀਆਂ ਸੇਵਾਵਾਂ ਨੂੰ ਸਨਮਾਨਿਤ ਕਰਨ ਦੇ ਲਈ ਵਿਦੇਸ਼ ਦਫਤਰ ਵੱਲੋਂ ਤਿਆਰ ਕਰਵਾਈ ਗਈ ਆਪਣੀ ਇਕ ਨਵੀਂ ਤਸਵੀਰ ਦਾ ਡਿਜੀਟਲ ਤਰੀਕੇ ਨਾਲ ਉਦਘਾਟਨ ਕੀਤਾ। ਮਿਰੀਅਮ ਐਸਕੋਫੇਟ ਵੱਲੋਂ ਬਣਾਈ ਗਈ ਇਸ ਤਸਵੀਰ ਨੂੰ ਦੁਨੀਆ ਭਰ ਵਿਚ ਬ੍ਰਿਟੇਨ ਦੇ ਹਿੱਤਾਂ ਨੂੰ ਵਧਾਵਾ ਦੇਣ ਦੇ ਮਹਾਰਾਣੀ ਦੇ ਕੰਮਾਂ ਦੇ ਲਈ ਉਹਨਾਂ ਨੂੰ ਸਨਮਾਨਿਤ ਕਰਨ ਦੇ ਲਿਹਾਜ ਨਾਲ ਤਿਆਰ ਕੀਤਾ ਗਿਆ ਹੈ। 

ਮਹਾਰਾਣੀ ਨੇ ਆਪਣੇ ਕੰਪਿਊਟਰ ਦੀ ਸਕ੍ਰੀਨ 'ਤੇ ਇਸ ਤਸਵੀਰ ਨੂੰ ਦੇਖਿਆ ਅਤੇ ਪਾਇਆ ਕਿ ਤਸਵੀਰ ਵਿਚ ਉਹਨਾਂ ਦੀ ਮੇਜ 'ਤੇ ਚਾਹ ਦਾ ਜੋ ਪਿਆਲਾ ਰੱਖਿਆ ਗਿਆ ਹੈ ਉਸ ਵਿਚ ਚਾਹ ਤਾਂ ਹੈ ਹੀ ਨਹੀਂ। ਇਸ 'ਤੇ ਐਸਕੋਫੇਟ ਨੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਨੇ ਪਿਆਲੇ ਵਿਚ ਵਿਦੇਸ਼ ਅਤੇ ਰਾਸ਼ਟਰ ਮੰਡਲ ਦਫਤਰ (ਐੱਫ.ਸੀ.ਓ.) ਦਾ ਚਿੰਨ੍ਹ ਬਣਾਇਆ ਹੈ। ਐਸਕੋਫੇਟ ਨੇ ਦੱਸਿਆ,''ਇਸ 'ਤੇ ਮਹਾਰਾਣੀ ਨੇ ਬਹੁਤ ਸਕਰਾਤਮਕ ਪ੍ਰਤੀਕਿਰਿਆ ਦਿੱਤੀ।'' 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਕਹਿਰ : ਸ਼ਖਸ ਦੀ ਬਚੀ ਜਾਨ ਪਰ ਗਵਾਈਆਂ ਉਂਗਲਾਂ

ਉਹਨਾਂ ਨੇ ਕਿਹਾ,''ਮਹਾਰਾਣੀ ਮੁਸਕੁਰਾ ਰਹੀ ਸੀ ਅਤੇ ਉਹਨਾਂ ਨੇ ਪੁੱਛਿਆ ਕਿ ਇਸ ਨੂੰ ਬਣਾਉਣ ਵਿਚ ਕਿੰਨਾ ਸਮਾਂ ਲੱਗਾ ਅਤੇ ਕੀ ਮੇਰੇ ਕੋਲ ਇਸ ਦੇ ਬਾਅਦ ਵੀ ਹੋਰ ਵੀ ਪ੍ਰਾਜੈਕਟ ਹਨ।'' ਇਸ ਡਿਜੀਟਲ ਉਦਘਾਟਨ ਪ੍ਰੋਗਰਾਮ ਦੇ ਦੌਰਾਨ ਮਹਾਰਾਣੀ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਨਾਲ ਵਿਦੇਸ਼ ਦਫਤਰ ਨੇ ਕੋਰੋਨਾਵਾਇਰਸ ਇਨਫੈਕਸ਼ਨ ਦੌਰਾਨ ਕੰਮ ਕੀਤਾ ਅਤੇ ਦੂਰ-ਦੂਰਾਡੇ ਦੀਆਂ ਯਾਤਰਾਵਾਂ 'ਤੇ ਗਏ ਬ੍ਰਿਟੇਨ ਦੇ ਹਜ਼ਾਰਾਂ ਯਾਤਰੀਆਂ ਨੂੰ ਵਾਪਸ ਲਿਆਂਦਾ ਗਿਆ।

Vandana

This news is Content Editor Vandana