ਬ੍ਰਿਟਿਸ਼ ਮਹਾਰਾਣੀ ਨੂੰ ਇਕ ਹੋਰ ਝਟਕਾ, ਨੂੰਹ-ਪੋਤਾ ਲੈਣਗੇ ਤਲਾਕ

02/12/2020 9:11:08 AM

ਲੰਡਨ (ਬਿਊਰੋ): ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ ਨੂੰ ਸ਼ਾਹੀ ਪਰਿਵਾਰ ਨੇ ਇਕ ਹੋਰ ਝਟਕਾ ਦਿੱਤਾ ਹੈ। ਅਸਲ ਵਿਚ ਮਹਾਰਾਣੀ ਦੇ ਪੋਤੇ ਪੀਟਰ ਫਿਲਿਪਸ (42) ਅਤੇ ਉਹਨਾਂ ਦੀ ਕੈਨੇਡੀਅਨ ਪਤਨੀ ਓਟਮ ਕੇਲੀ (41) ਨੇ ਵਿਆਹ ਦੇ 12 ਸਾਲ ਬਾਅਦ ਤਲਾਕ ਲੈਣ ਦਾ ਫੈਸਲਾ ਲਿਆ ਹੈ। ਜੋੜੇ ਨੇ ਇਸ ਸਬੰਧੀ ਮੰਗਲਵਾਰ ਨੂੰ ਐਲਾਨ ਕੀਤਾ। ਜੋੜੇ ਨੇ ਇਕ ਬਿਆਨ ਵਿਚ ਕਿਹਾ ਕਿ ਬ੍ਰਿਟਿਸ਼ ਸਮਰਾਟ ਦੇ 8 ਬੇਟਿਆਂ ਵਿਚੋਂ ਸਭ ਤੋਂ ਵੱਡੇ ਫਿਲਿਪਸ ਅਤੇ ਓਟਮ ਇਸ ਫੈਸਲੇ ਦੀ ਸੂਚਨਾ ਮਹਾਰਾਣੀ ਅਤੇ ਪਰਿਵਾਰ ਨੂੰ ਪਿਛਲੇ ਸਾਲ ਹੀ ਦੇ ਚੁੱਕੇ ਹਨ। ਦੋਹਾਂ ਦਾ ਵਿਆਹ 2008 ਵਿਚ ਹੋਇਆ ਸੀ ਅਤੇ ਉਹਨਾਂ ਦੇ 2 ਬੱਚੇ ਸਵਾਨਾ (9) ਅਤੇ ਇਸਲਾ (7) ਹਨ। 

ਜੋੜੇ ਦੇ ਬੁਲਾਰੇ ਨੇ ਦੱਸਿਆ ਕਿ ਇਹ ਜੋੜਾ ਇਸ ਨਤੀਜੇ 'ਤੇ ਪਹੁੰਚਿਆ ਹੈ ਕਿ ਤਲਾਕ ਦਾ ਫੈਸਲਾ ਉਹਨਾਂ ਦੀ ਦੋਸਤੀ ਅਤੇ ਦੋਹਾਂ ਬੱਚਿਆਂ ਲਈ ਸਭ ਤੋਂ ਚੰਗਾ ਕਦਮ ਹੋਵੇਗਾ। ਬਰਮਿੰਘਮ ਪੈਲਸ ਨੇ ਭਾਵੇਂਕਿ ਇਸ ਨੂੰ ਨਿੱਜੀ ਮਾਮਲਾ ਮੰਨਦੇ ਹੋਏ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ ਪਰ ਬਿਆਨ ਵਿਚ ਕਿਹਾ ਗਿਆ ਕਿ ਦੋਵੇਂ ਪਰਿਵਾਰ ਇਸ ਖਬਰ ਨਾਲ ਦੁਖੀ ਹਨ। 12 ਸਾਲ ਪਹਿਲਾਂ ਲੰਡਨ ਦੇ ਕਵੀਂਸ ਵਿੰਡਸਰ ਰਿਹਾਇਸ਼ 'ਤੇ ਹੋਏ ਇਸ ਵਿਆਹ ਵਿਚ ਪ੍ਰਿੰਸ ਹੈਰੀ ਅਤੇ ਮੇਗਨ ਮਰਕੇਲ ਵੀ ਸ਼ਾਮਲ ਹੋਏ ਸਨ। 

ਇੱਥੇ ਦੱਸ ਦਈਏ ਕਿ ਫਿਲਿਪਸ ਕੋਲ ਕੋਈ ਸ਼ਾਹੀ ਖਿਤਾਬ ਨਹੀਂ ਹੈ ਪਰ ਉਹ ਹਮੇਸ਼ਾ ਸੁਰਖੀਆਂ ਵਿਚ ਰਹੇ ਹਨ। 2016 ਵਿਚ ਮਹਾਰਾਣੀ ਦੇ 90ਵੇਂ ਜਨਮਦਿਨ ਲਈ ਉਹਨਾਂ ਨੇ ਬਰਮਿੰਘਮ ਪੈਲੇਸ ਦੇ ਸਾਹਮਣੇ ਇਕ ਵਿਸ਼ਾਲ ਸਟ੍ਰੀਟ ਪਾਰਟੀ ਦਾ ਆਯੋਜਨ ਵੀ ਕੀਤਾ ਸੀ। ਬ੍ਰਿਟਿਸ਼ ਅਖਬਾਰ 'ਦੀ ਸਨ' ਨੇ ਸਭ ਤੋਂ ਪਹਿਲਾਂ ਇਸ ਖਬਰ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ ਕਿ 93 ਸਾਲਾ ਸਮਰਾਟ ਫਿਲਿਪ ਇਸ ਤਲਾਕ ਨੂੰ ਲੈ ਕੇ ਬਹੁਤ ਦੁਖੀ ਨਜ਼ਰ ਆਏ। ਉਹ ਇਸ ਲਈ ਵੀ ਦੁਖੀ ਸਨ ਕਿਉਂਕਿ ਸ਼ਾਹੀ ਪਰਿਵਾਰ ਇਸ ਸਮੇਂ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਨਾਲ ਜੂਝ ਰਿਹਾ ਹੈ। ਹਾਲ ਹੀ ਵਿਚ ਪ੍ਰਿੰਸ ਹੈਰੀ ਅਤੇ ਮੇਗਨ ਨੇ ਆਪਣੇ ਸ਼ਾਹੀ ਅਹੁਦੇ ਨੂੰ ਛੱਡ ਕੇ ਕੈਨੇਡਾ ਤੇ ਅਮਰੀਕਾ ਵਿਚ ਸਮਾਂ ਬਿਤਾਉਣ ਬਾਰੇ ਦੱਸ ਕੇ ਪਰਿਵਾਰ ਨੂੰ ਵੱਡਾ ਝਟਕਾ ਦਿੱਤਾ ਸੀ।

Vandana

This news is Content Editor Vandana