ਈਸਟਰ ਮੌਕੇ ਵਿਲੀਅਮ-ਕੇਟ ਨੇ ਸਕੂਲੀ ਬੱਚਿਆਂ ਨੂੰ ਦਿੱਤਾ ਸਰਪ੍ਰਾਈਜ਼, ਕੀਤੀ ਵੀਡੀਓ ਕਾਲ

04/09/2020 6:03:54 PM

ਲੰਡਨ (ਬਿਊਰੋ): ਬ੍ਰਿਟੇਨ ਦੇ ਪ੍ਰਿੰਸ ਵਿਲੀਅਮ ਅਤੇ ਉਹਨਾਂ ਦੀ ਪਤਨੀ ਕੇਟ ਮਿਡਲਟਨ ਨੇ ਈਸਟਰ ਮੌਕੇ ਸਕੂਲ ਦੇ ਬੱਚਿਆਂ ਨੂੰ 'ਸਰਪ੍ਰਾਈਜ਼' ਦਿੱਤਾ। ਅਸਲ ਵਿਚ ਬ੍ਰਿਟੇਨ ਦਾ ਸ਼ਾਹੀ ਜੋੜਾ ਸਰਪ੍ਰਾਈਜ਼ ਦੇਣ ਲਈ ਅਚਾਨਕ ਹੀ ਵੀਡੀਓ ਕਾਲ ਦੇ ਜ਼ਰੀਏ ਸਕੂਲੀ ਬੱਚਿਆਂ ਨਾਲ ਰੂਬਰੂ ਹੋਇਆ। ਈਸਟਰ ਲਈ ਸਕੂਲ ਵਿਚ ਬੱਚਿਆਂ ਨੇ ਕੰਨਾਂ ਲਈ ਬਣਿਆ ਖਾਸ ਹੈੱਡਵੇਅਰ ਲਗਾਇਆ ਹੋਇਆ ਸੀ, ਜਿਸ ਲਈ ਸ਼ਾਹੀ ਜੋੜੇ ਨੇ ਮਜ਼ਾਕ ਵੀ ਕੀਤਾ। ਜੋੜੇ ਨੇ ਕਿਹਾ ਕਿ ਕਾਸ਼, ਉਹਨਾਂ ਕੋਲ ਵੀ ਅਜਿਹਾ ਕੁਝ ਹੁੰਦਾ। 

ਇਹ ਕਾਲ ਉਹਨਾਂ ਨੇ ਬੱਚਿਆਂ ਦੇ ਮਾਤਾ-ਪਿਤਾ ਨੂੰ ਸ਼ੁਕਰੀਆ ਕਹਿਣ ਲਈ ਕੀਤੀ ਸੀ ਜੋ ਕੋਰੋਨਾਵਾਇਰਸ ਦੇ ਕਾਰਨ ਦੇਸ਼ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਵਿਚ ਮੱਹਤਵਪੂਰਣ ਭੂਮਿਕਾ ਨਿਭਾ ਰਹੇ ਹਨ। ਇਸ ਜਾਨਲੇਵਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ 3 ਹਫਤੇ ਪਹਿਲਾਂ ਹੀ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਉਹਨਾਂ ਬੱਚਿਆਂ ਲਈ ਹਾਲੇ ਵੀ ਖੁੱਲ੍ਹਾ ਹੈ ਜਿਹਨਾਂ ਦੇ ਮਾਤਾ-ਪਿਤਾ ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ਦੇ ਤਹਿਤ ਹਸਪਤਾਲਾਂ ਅਤੇ ਹੋਰ ਮਹੱਤਵਪੂਰਣ ਅਦਾਰਿਆਂ ਵਿਚ ਕੰਮ ਕਰ ਰਹੇ ਹਨ ਮਤਲਬ ਇਸ ਲਾਕਡਾਊਨ ਦੌਰਾਨ ਵੀ ਕੰਮ ਕਰ ਰਹੇ ਹਨ। 

ਇਕ ਬੱਚੇ ਨੇ ਸ਼ਾਹੀ ਜੋੜੇ ਨੂੰ ਆਪਣੀ ਮਾਂ ਦੀ ਤਸਵੀਰ ਦਿਖਾਉਂਦੇ ਹੋਏ ਦੱਸਿਆ ਕਿ ਉਸ ਦੀ ਮਾਂ ਐੱਨ.ਐੱਚ.ਐੱਸ. ਦੇ ਲਈ ਕੰਮ ਕਰਦੀ ਹੈ। ਉੱਤਰੀ ਇੰਗਲੈਂਡ ਦੇ ਬਰਨਲੇ ਵਿਚ ਕਾਸਟਰਟਨ ਪ੍ਰਾਇਮਰੀ ਅਕੈਡਮੀ ਦੇ ਇਸ ਬੱਚੇ ਨੂੰ ਕੇਟ ਨੇ ਕਿਹਾ,''ਤੁਹਾਨੂੰ ਤੁਹਾਡੀ ਮਾਂ 'ਤੇ ਮਾਣ ਹੋਣਾ ਚਾਹੀਦਾ ਹੈ। ਉਹ ਇਕ ਬਿਹਤਰੀਨ ਕੰਮ ਕਰ ਰਹੀ ਹੈ।'' ਵਿਲੀਅਮ ਅਤੇ ਕੇਟ ਨੇ ਸਕੂਲ ਅਤੇ ਬੱਚਿਆਂ ਨਾਲ ਮਜ਼ਾਕ ਕੀਤਾ ਜੋ ਈਸਟਰ ਮਨਾਉਣ ਦੇ ਕ੍ਰਮ ਵਚ 'ਬਨੀ ਈਅਰਜ਼' (bunny ears) ਪਹਿਨੇ ਹੋਏ ਸਨ। ਸ਼ਾਹੀ ਜੋੜੇ ਨੇ ਕਿਹਾ ਕਿ ਉਹਨਾਂ ਨੂੰ ਵੀ ਅਜਿਹੇ ਹੀ ਹੈੱਡਵੇਅਰ ਚਾਹੀਦੇ ਹਨ ਜਿਸ ਤਰ੍ਹਾਂ ਦੇ ਬੱਚਿਆਂ ਨੇ ਪਹਿਨੇ ਹੋਏ ਹਨ। ਅਖੀਰ ਵਿਚ ਉਹਨਾਂ ਨੇ ਸਕੂਲ ਦੇ ਸਟਾਫ ਮੈਂਬਰਾਂ ਨੂੰ ਬੱਚਿਆਂ ਦੀ ਦੇਖਭਾਲ ਲਈ ਧੰਨਵਾਦ ਕਿਹਾ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਕੋਵਿਡ-19 ਨਾਲ 11 ਭਾਰਤੀਆਂ ਦੀ ਮੌਤ

ਬ੍ਰਿਟੇਨ ਵਿਚ ਲਾਕਡਾਊਨ ਦਾ ਇਹ ਤੀਜਾ ਹਫਤਾ ਹੈ। ਇਸ ਤੋਂ ਪਹਿਲਾਂ ਵੀ ਵਿਲੀਅਮ ਅਤੇ ਕੇਟ ਨੂੰ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਦੇਖਿਆ ਗਿਆ ਹੈ। ਪਿਛਲੇ ਸਾਲ ਦੇ ਅਕਤੂਬਰ ਮਹੀਨੇ ਵਿਚ 5 ਦਿਨਾਂ ਦੇ ਲਈ ਇਹ ਜੋੜਾ ਪਾਕਿਸਤਾਨ ਵਿਚ ਸੀ। ਇਸੇ ਕ੍ਰਮ ਵਿਚ ਬ੍ਰਿਟੇਨ ਦੇ ਪ੍ਰਿੰਸ ਵਿਲੀਅਮ ਅਤੇ ਉਹਨਾਂ ਦੀ ਪਤਨੀ ਕੇਟ ਇੱਥੋਂ ਦੇ ਕੁੜੀਆਂ ਦੇ ਇਕ ਸਕੂਲ ਵੀ ਗਏ ਸਨ ਅਤੇ ਉੱਥੇ ਵਿਦਿਆਰਥਣਾਂ ਨਾਲ ਗੱਲ ਕੀਤੀ ਸੀ। 

ਪੜ੍ਹੋ ਇਹ ਅਹਿਮ ਖਬਰ- ਲਾਕਡਾਊਨ ਦੌਰਾਨ ਸ਼ਖਸ ਨੇ ਪੁੱਛਿਆ ਮਜ਼ੇਦਾਰ ਸਵਾਲ, ਪੁਲਸ ਵੀ ਹੈਰਾਨ

Vandana

This news is Content Editor Vandana