ਬ੍ਰਿਟੇਨ : ਪ੍ਰਿੰਸ ਹੈਰੀ ਅਤੇ ਮੇਗਨ ਨੇ ਸ਼ਾਹੀ ਅਹੁਦਾ ਛੱਡਣ ਦਾ ਕੀਤਾ ਐਲਾਨ

01/09/2020 10:04:47 AM

ਲੰਡਨ (ਬਿਊਰੋ): ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੇ ਮੈਂਬਰ ਪ੍ਰਿੰਸ ਹੈਰੀ ਅਤੇ ਉਹਨਾਂ ਦੀ ਪਤਨੀ ਮੇਗਨ ਮਰਕੇਲ ਨੇ ਸ਼ਾਹੀ ਵਿਰਾਸਤ ਤੋਂ ਵੱਖਰੇ ਹੋਣ ਦਾ ਫੈਸਲਾ ਲਿਆ ਹੈ। ਇਸ ਗੱਲ ਦੀ ਜਾਣਕਾਰੀ ਖੁਦ ਪ੍ਰਿੰਸ ਹੈਰੀ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਜ਼ਰੀਏ ਦਿੱਤੀ। ਪ੍ਰਿੰਸ ਹੈਰੀ ਨੇ ਕਿਹਾ ਕਿ ਉਹ ਅਤੇ ਉਹਨਾਂ ਦੀ ਪਤਨੀ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰ ਦੇ ਆਪਣੇ ਅਹੁਦੇ ਨੂੰ ਛੱਡ ਰਹੇ ਹਨ ਅਤੇ ਹੁਣ ਉਹ ਸ਼ਾਹੀ ਪਰਿਵਾਰ ਦੇ ਮੈਂਬਰ ਦੇ ਅਹੁਦੇ ਤੋਂ ਵੱਖ ਹੋ ਕੇ ਖੁਦ ਨੂੰ ਆਰਥਿਕ ਰੂਪ ਨਾਲ ਸੁਤੰਤਰ ਕਰਨ ਲਈ ਕੰਮ ਕਰਨਗੇ ।

PunjabKesari

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਪ੍ਰਿੰਸ ਹੈਰੀ ਮਹਾਰਾਣੀ ਐਲੀਜ਼ਾਬੇਥ ਦੇ ਪੋਤੇ ਹਨ।ਪ੍ਰਿੰਸ ਹੈਰੀ ਨੇ ਇੰਸਟਾਗ੍ਰਾਮ ਪੋਸਟ ਵਿਚ ਲਿਖਿਆ ਹੈ ਕਿ ਉਹ ਮਹਾਰਾਣੀ ਐਲੀਜ਼ਾਬੇਥ, ਕਾਮਨਵੇਲਥ ਅਤੇ ਸਹਾਇਕਾਂ ਦੇ ਪ੍ਰਤੀ ਆਪਣੇ ਫਰਜ਼ ਨੂੰ ਜਾਰੀ ਰੱਖਦੇ ਹੋਏ ਹੁਣ ਯੂ.ਕੇ. ਅਤੇ ਉੱਤਰੀ ਅਮਰੀਕਾ ਦੇ ਵਿਚ ਆਪਣਾ ਸਮਾਂ ਬਤੀਤ ਕਰਨਾ ਚਾਹੁੰਦੇ ਹਨ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਮਈ 2018 ਵਿਚ ਹੈਰੀ ਅਤੇ ਮੇਗਨ ਦਾ ਸ਼ਾਹੀ ਵਿਆਹ ਹੋਇਆ ਸੀ ਜਿਸ ਦੇ ਬਾਅਦ ਦੋਹਾਂ ਨੂੰ ਸਸੈਕਸ ਆਫ ਡਿਊਕ ਅਤੇ ਡਚੇਸ ਦਾ ਖਿਤਾਬ ਦਿੱਤਾ ਗਿਆ। ਮਈ 2019 ਵਿਚ ਦੋਹਾਂ ਦੇ ਇਕ ਬੱਚਾ ਹੋਇਆ, ਜਿਸ ਦਾ ਨਾਮ ਆਰਚੀ ਹੈਰੀਸਨ ਮਾਊਂਟਬੇਟਨ ਵਿੰਡਸਰ ਹੈ। ਫਿਲਹਾਲ ਹੈਰੀ ਬ੍ਰਿਟਿਸ਼ ਰਾਜਗੱਦੀ ਦੇ 6ਵੇਂ ਨੰਬਰ ਦੇ ਮੈਂਬਰ ਹਨ।

PunjabKesari

ਮੀਡੀਆ ਰਿਪਰੋਟਾਂ ਮੁਤਾਬਕ ਹੈਰੀ ਅਤੇ ਮੇਗਨ ਕੈਨੈਡਾ ਵਿਚ 6 ਹਫਤੇ ਦੀਆਂ ਛੁੱਟੀਆਂ 'ਤੇ ਸਨ। ਦੋਹਾਂ ਨੇ ਇਹਨਾਂ ਛੁੱਟੀਆਂ ਤੋਂ ਪਰਤਣ ਦੇ ਬਾਅਦ ਜਨਤਕ ਜੀਵਨ ਤੋਂ ਵੱਖਰੇ ਹੋਣ ਦਾ ਫੈਸਲਾ ਲਿਆ। ਇਸ ਤੋਂ ਪਹਿਲਾਂ ਪਿਛਲੇ ਸਾਲ ਪ੍ਰਿੰਸ ਹੈਰੀ ਅਤੇ ਉਹਨਾਂ ਦੇ ਵੱਡੇ ਭਰਾ ਪ੍ਰਿੰਸ ਵਿਲੀਅਮ ਦੇ ਵਿਚ ਨਾਰਾਜ਼ਗੀ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਬ੍ਰਿਟਿਸ਼ ਅਖਬਾਰਾਂ ਦੀਆਂ ਖਬਰਾਂ ਮੁਤਾਬਕ ਦੋਹਾਂ ਭਰਾਵਾਂ ਵਿਚ ਕੁਝ ਤਣਾਅ ਹੈ। ਭਾਵੇਂਕਿ ਸ਼ਾਹੀ ਪਰਿਵਾਰ ਵੱਲੋਂ ਇਸ ਖਬਰ 'ਤੇ ਕੁਝ ਨਹੀਂ ਕਿਹਾ ਗਿਆ। ਹੈਰੀ ਅਤੇ ਮੇਗਨ ਨੇ ਦੱਸਿਆ ਕਿ ਦੋਵੇਂ ਮਿਲ ਕੇ ਇਕ ਚੈਰਿਟੀ ਖੇਡਣਗੇ ਅਤੇ ਆਰਥਿਕ ਰੂਪ ਨਾਲ ਸੁੰਤਤਰ ਹੋਣ ਦੀ ਦਿਸ਼ਾ ਵਿਚ ਕੰਮ ਕਰਨਗੇ। ਜਾਣਕਾਰੀ ਮੁਤਾਬਕ ਸ਼ਾਹੀ ਜੋੜੇ ਨੇ ਇਸ ਐਲਾਨ ਤੋਂ ਪਹਿਲਾਂ ਸ਼ਾਹੀ ਪਰਿਵਾਰ ਦੇ ਕਿਸੇ ਵੀ ਮੈਂਬਰ ਨਾਲ ਕੋਈ ਵਿਚਾਰ ਵਟਾਂਦਰਾ ਨਹੀਂ ਕੀਤਾ ਅਤੇ ਉਹਨਾਂ ਦੇ ਇਸ ਫੈਸਲੇ ਨਾਲ ਸ਼ਾਹੀ ਪਰਿਵਾਰ ਕਾਫੀ ਨਿਰਾਸ਼ ਹੈ।


Vandana

Content Editor

Related News