ਬ੍ਰਿਟੇਨ ’ਚ ਫਿਰ ਸਖ਼ਤ ਤਾਲਾਬੰਦੀ ਲਾਗੂ, ਲੋਕਾਂ ਦੇ ਇਕੱਠੇ ਹੋਣ ''ਤੇ ਪਾਬੰਦੀ

10/24/2020 8:08:59 AM

ਲੰਡਨ- ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ ’ਚ ਹੋ ਰਹੇ ਵਾਧੇ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਵਿਚਾਲੇ ਬ੍ਰਿਟੇਨ ਦੇ ਲੱਖਾਂ ਲੋਕ ਸ਼ੁੱਕਰਵਾਰ ਨੂੰ ਤਾਲਾਬੰਦੀ ਦੀਆਂ ਸਖ਼ਤ ਪਾਬੰਦੀਆਂ ’ਚ ਆ ਗਏ ਹਨ। ਵੇਲਸ ’ਚ ਵੀ ਪੂਰਨ ਲਾਕਡਾਊਨ ਲਾਗੂ ਕੀਤਾ ਗਿਆ ਹੈ। 

ਗ੍ਰੇਟ ਮੈਨਚੇਸਟਰ ਦੀ 28 ਲੱਖ ਆਬਾਦੀ ਵੀ ਅੱਧੀ ਰਾਤ ਤੋਂ ਬ੍ਰਿਟੇਨ ਦੇ ਲਿਵਰਪੂਲ ਸਿਟੀ ਖੇਤਰ ਅਤੇ ਲੰਕਾਸ਼ਾਇਕ ਦੀਆਂ ਸਖ਼ਤ ਪਾਬੰਦੀਆਂ ’ਚ ਸ਼ਾਮਲ ਹੋ ਗਈ, ਜਿਸ ਵਿਚ ਲਗਭਗ ਸਾਰੀ ਵਪਾਰਕ ਸੰਸਥਾਨ ਵੀ ਬੰਦ ਰਹਿਣਗੇ। ਸਾਊਥ ਯਾਰਕਸ਼ਾਇਰ ਦਾ ਇਲਾਕਾ ਵੀ ਸ਼ਨੀਵਾਰ ਨੂੰ ਤੀਸਰੀ ਸ਼੍ਰੇਣੀ ਦੀਆਂ ਸਖ਼ਤ ਪਾਬੰਦੀਆਂ ਦੇ ਦਾਇਰੇ ’ਚ ਜਾਏਗਾ।
ਕੋਰੋਨਾ ਸਬੰਧੀ ਜਾਰੀ ਚਿਤਾਵਨੀ ਦੀ ਤੀਸਰੀ ਸ਼੍ਰੇਣੀ ਦਾ ਮਤਲਬ ਹੈ ਕਿ ਲੋਕਾਂ ਦੇ ਮਿਲਣ-ਜੁਲਣ ’ਤੇ ਕੰਟਰੋਲ ਹੋਵੇਗਾ। ਨਾਲ ਹੀ ਪੱਬ ਅਤੇ ਬਾਰ ਓਦੋਂ ਤੱਕ ਸ਼ੁਰੂ ਨਹੀਂ ਕੀਤੇ ਜਾ ਸਕਦੇ, ਜਦੋਂ ਤੱਕ ਕਿ ਉਹ ਭੋਜਨ ਮੁਹੱਈਆ ਨਹੀਂ ਕਰਵਾ ਰਹੇ ਹੋਣ।


Lalita Mam

Content Editor

Related News