ਬ੍ਰਿਟੇਨ ਦੀ ਅਰਥਵਿਵਸਥਾ 'ਚ ਭਾਰਤੀ ਪ੍ਰਵਾਸੀਆਂ ਦਾ ਭਾਰੀ ਯੋਗਦਾਨ

02/06/2020 10:26:41 AM

ਲੰਡਨ (ਬਿਊਰੋ):  ਬ੍ਰਿਟੇਨ ਦੀ ਅਰਥਵਿਵਸਥਾ ਵਿਚ ਭਾਰਤੀ ਪ੍ਰਵਾਸੀ ਭਾਰੀ ਯੋਗਦਾਨ ਦੇ ਰਹੇ ਹਨ। ਹਾਲ ਹੀ ਵਿਚ ਹੋਏ ਇਕ ਸੋਧ ਤੋਂ ਪਤਾ ਚੱਲਿਆ ਹੈ ਕਿ ਭਾਰਤੀ ਪ੍ਰਵਾਸੀ ਲੋਕਾਂ ਵੱਲੋਂ ਚਲਾਈ ਜਾ ਰਹੀਆਂ ਕੰਪਨੀਆਂ ਬ੍ਰਿਟੇਨ ਵਿਚ ਸਾਲਾਨਾ 3,684 ਕਰੋੜ ਪੌਂਡ (ਕਰੀਬ 3.3 ਲੱਖ ਰੁਪਏ) ਦਾ ਮਾਲੀਆ ਪੈਦਾ ਕਰਦੀਆਂ ਹਨ। ਇਹ ਕੰਪਨੀਆਂ 1,74,000 ਲੋਕਾਂ ਨੂੰ ਰੋਜ਼ਗਾਰ ਪ੍ਰਦਾਨ ਕਰਦੀਆਂ ਹਨ ਅਤੇ 100 ਕਰੋੜ ਪੌਂਡ ਮਤਲਬ ਕਰੀਬ 9,200 ਕਰੋੜ ਰੁਪਏ ਦਾ ਕਾਰਪੋਰੇਸ਼ਨ ਟੈਕਸ ਅਦਾ ਕਰਦੀਆਂ ਹਨ। 'ਇੰਡੀਆ ਇਨ ਯੂਕੇ' ਨਾਮ ਦੀ ਇਸ ਰਿਪੋਰਟ ਵਿਚ ਭਾਰਤੀ ਪ੍ਰਵਾਸੀਆਂ ਦੀ ਮਲਕੀਅਤ ਵਾਲੀਆਂ 654 ਅਜਿਹੀਆਂ ਕੰਪਨੀਆਂ ਦੇ ਕਾਰੋਬਾਰ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ, ਜਿਹਨਾਂ ਦਾ ਟਰਨਓਵਰ ਘੱਟੋ-ਘੱਟ 1 ਲੱਖ ਪੌਂਡ (ਕਰੀਬ 9

ਸਰਵੇ ਵਿਚ ਪਾਇਆ ਗਿਆ ਕਿ ਇਹਨਾਂ ਕੰਪਨੀਆਂ ਨੇ ਸਮੂਹਿਕ ਰੂਪ ਨਾਲ ਸਾਲਾਨਾ ਕਰੀਬ 200 ਕਰੋੜ ਪੌਂਡ ਦਾ ਪੂੰਜੀਗਤ ਨਿਵੇਸ਼ ਵੀ ਕੀਤਾ। ਇਹ ਰਿਪੋਰਟ ਗ੍ਰਾਂਟ ਥਾਨਟਰਨ ਨੇ ਬ੍ਰਿਟੇਨ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਨਾਲ ਮਿਲ ਕੇ ਤਿਆਰ ਕੀਤੀ ਹੈ। ਇਸ ਰਿਪੋਰਟ ਨੂੰ ਤਿਆਰ ਕਰਨ ਵਿਚ ਫਿੱਕੀ ਦੀ ਮਦਦ ਵੀ ਲਈ ਗਈ। ਬ੍ਰਿਟੇਨ ਵਿਚ ਭਾਰਤੀ ਹਾਈ ਕਮਿਸ਼ਨਰ ਰੂਚੀ ਘਨਸ਼ਾਮ ਨੇ ਦੱਸਿਆ ਕਿ ਇਹ ਰਿਪੋਰਟ ਸਾਰੇ ਭਾਰਤੀ ਪ੍ਰਵਾਸੀਆਂ ਵੱਲੋਂ ਬ੍ਰਿਟੇਨ ਦੀ ਅਰਥ ਵਿਵਸਥਾ ਵਿਚ ਯੋਗਦਾਨ ਨੂੰ ਨਹੀਂ ਦਰਸਾਉਂਦੀ। ਇਸ ਵਿਚ ਸਿਰਫ 654 ਵੱਡੀਆਂ ਕੰਪਨੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦਾ ਮਤਲਬ ਇਹ ਹੈ ਕਿ ਬ੍ਰਿਟੇਨ ਦੀ ਅਰਥ ਵਿਵਸਥਾ ਵਿਚ ਭਾਰਤੀ ਪ੍ਰਵਾਸੀਆਂ ਦਾ ਯੋਗਦਾਨ ਇਸ ਨਾਲੋਂ ਕਿਤੇ ਵੱਧ ਹੋਵੇਗਾ।

ਇਸ ਰਿਪੋਰਟ ਨੂੰ ਤਿਆਰ ਕਰਨ ਦੀ ਪ੍ਰਕਿਰਿਆ ਪਿਛਲੇ ਸਾਲ ਮਾਰਚ ਵਿਚ ਸ਼ੁਰੂ ਕੀਤੀ ਗਈ ਸੀ। ਘਨਸ਼ਾਮ ਨੇ ਕਿਹਾ ਕਿ ਭਵਿੱਖ ਵਿਚ ਅਜਿਹੀ ਰਿਪੋਰਟ ਵਿਚ ਛੋਟੇ ਕਾਰੋਬਾਰੀਆਂ ਦੇ ਯੋਗਦਾਨ ਨੂੰ ਵੀ ਜਗ੍ਹਾ ਦਿੱਤੀ ਜਾਵੇਗੀ। ਗੌਰਤਲਬ ਹੈ ਕਿ ਬ੍ਰਿਟੇਨ ਵਿਚ ਕਰੀਬ 15 ਕਰੋੜ ਭਾਰਤੀ ਪ੍ਰਵਾਸੀ ਰਹਿੰਦੇ ਹਨ। ਇਸ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹਨਾਂ ਪ੍ਰਵਾਸੀਆਂ ਨੂੰ ਭਾਰਤ ਅਤੇ ਬ੍ਰਿਟੇਨ ਦੇ ਸੰਬੰਧਾਂ ਵਿਚ ਪੁਲ ਦੀ ਭੂਮਿਕਾ ਨਿਭਾਉਣ ਵਾਲੇ ਦੱਸਿਆ ਸੀ। 

ਰਿਪੋਰਟ ਦੇ ਮੁਤਾਬਕ ਜਿਹੜੀਆਂ 654 ਕੰਪਨੀਆਂ ਨੂੰ ਇਸ ਸ਼ੋਧ ਵਿਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਵਿਚ ਕਰੀਬ 35 ਫੀਸਦੀ ਕੰਪਨੀਆਂ ਦੇ ਨਿਦੇਸ਼ਕ ਬੋਰਡ ਵਿਚ ਇਕ ਜਾਂ ਜ਼ਿਆਦਾ ਔਰਤਾਂ ਜ਼ਰੂਰ ਹਨ। ਇਹਨਾਂ ਵਿਚੋਂ 23 ਕੰਪਨੀਆਂ ਭਾਰਤੀ ਪ੍ਰਵਾਸੀਆਂ ਵੱਲੋਂ ਬਣਾਈਆਂ 80 ਫੀਸਦੀ ਰੋਜ਼ਗਾਰ ਉਪਲਬਧ ਕਰਵਾਉਂਦੀਆਂ ਹਨ। ਇਹਨਾਂ ਵਿਚ ਕੁਝ ਪ੍ਰਮੁੱਖ ਨਾਮ ਬੀਐਂਡਐੱਮ. ਰਿਟੇਲ ਲਿਮੀਟਿਡ, ਵੇਦਾਂਤਾ ਰਿਸੋਸੇਂਜ, ਬੋਪਾਰਨ ਹੋਲਡਕੋ ਲਿਮੀਟਿਡ, ਹਿੰਦੁਜਾ ਆਟੋਮੇਟਿਵ ਹਨ।

Vandana

This news is Content Editor Vandana