ਬ੍ਰਿਟੇਨ ਚੋਣਾਂ 2019: ਵੋਟਿੰਗ ਲਈ ਲੋਕਾਂ ਵਿਚ ਦਿਖਿਆ ਭਾਰੀ ਉਤਸ਼ਾਹ

12/13/2019 1:51:53 AM

ਲੰਡਨ- ਬ੍ਰਿਟੇਨ ਵਿਚ ਕਰੀਬ ਇਕ ਸਦੀ ਬਾਅਦ ਸਰਦੀਆਂ ਦੇ ਮੌਸਮ ਵਿਚ ਦਸੰਬਰ ਮਹੀਨੇ ਹੋ ਰਹੀਆਂ ਦੇਸ਼ ਦੀਆਂ ਪਹਿਲੀਆਂ ਆਮ ਚੋਣਾਂ ਵਿਚ ਵੀਰਵਾਰ ਨੂੰ ਵੋਟਿੰਗ ਬੂਥਾਂ 'ਤੇ ਵੋਟਰਾਂ ਦੀ ਭੀੜ ਲੱਗੀ ਰਹੀ। ਸਮੇਂ ਤੋਂ ਪਹਿਲਾਂ ਕਰਾਈ ਜਾ ਰਹੀਆਂ ਚੋਣਾਂ ਯੂਰਪੀ ਸੰਘ ਤੋਂ ਬ੍ਰਿਟੇਨ ਦੇ ਵੱਖ ਹੋਣ ਦੇ ਭਵਿੱਖ ਨੂੰ ਤੈਅ ਕਰੇਗਾ। ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਤੇ ਵਿਰੋਧੀ ਨੇਤਾ ਜੇਰੇਮੀ ਕੋਰਬਿਨ ਉਹਨਾਂ ਲੋਕਾਂ ਵਿਚ ਸ਼ਾਮਲ ਸਨ, ਜਿਹਨਾਂ ਨੇ ਲੰਡਨ ਵਿਚ ਸਵੇਰੇ-ਸਵੇਰੇ ਵੋਟ ਪਾਈ। ਇਸ ਚੋਣ ਦੇ ਰਾਹੀਂ ਵੋਟਰ ਈਯੂ ਤੋਂ ਬਾਹਰ ਹੋਣ ਦੇ ਕੰਜ਼ਰਵੇਟਿਵ ਪਾਰਟੀ ਦੇ ਵਾਅਦੇ ਤੇ 28 ਮੈਂਬਰੀ ਆਰਥਿਕ ਸੰਗਠਨ ਦੇ ਨਾਲ ਦੇਸ਼ ਦੇ ਭਵਿੱਖ ਦੇ ਸਬੰਧ 'ਤੇ ਇਕ ਹੋਰ ਰਾਇਸ਼ੁਮਾਰੀ ਦੇ ਵਿਚਾਲੇ ਕਿਸੇ ਇਕ ਵਿਕਲਪ ਨੂੰ ਚੁਣਨਗੇ।

ਸਮੂਚੇ ਬ੍ਰਿਟੇਨ (ਇੰਗਲੈਂਡ, ਵੈਲਸ, ਸਕਾਟਲੈਂਡ ਤੇ ਉੱਤਰੀ ਆਇਰਲੈਂਡ) ਵਿਚ ਵੋਟਿੰਗ ਕੇਂਦਰ ਸਵੇਰੇ-ਸਵੇਰੇ ਖੁੱਲ੍ਹ ਗਏ, ਜਿਥੇ ਕੁੱਲ 3322 ਉਮੀਦਵਾਰ ਹਾਊਸ ਆਫ ਕਾਮਨਸ ਦੀਆਂ 650 ਸੀਟਾਂ ਦੇ ਲਈ ਆਪਣੀ ਸਿਆਸੀ ਕਿਸਮਤ ਅਜ਼ਮਾ ਰਹੇ ਹਨ। ਸਮੇਂ ਤੋਂ ਪਹਿਲਾਂ ਆਮ ਚੋਣਾਂ ਕਰਵਾਉਣ ਦੀ ਜਾਨਸਨ ਦੀ ਇਹ ਕੋਸ਼ਿਸ਼ ਆਪਣੀ ਕੰਜ਼ਰਵੇਟਿਵ ਪਾਰਟੀ ਲਈ ਬਹੁਮਤ ਹਾਸਲ ਕਰਨ ਤੇ ਸੰਸਦ ਦੇ ਰਾਸਤੇ ਬ੍ਰੈਗਜ਼ਿਟ ਕਰਾਰ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਹੈ। ਬ੍ਰਿਟੇਨ ਨੂੰ ਈਯੂ ਤੋਂ ਵੱਖ ਹੋਣਾ ਹੈ ਪਰ ਇਸ ਦੀਆਂ ਸ਼ਰਤਾਂ 'ਤੇ ਸੰਸਦੀ ਰਾਇਸ਼ੁਮਾਰੀ ਨਹੀਂ ਬਣ ਸਕੀ ਤੇ ਇਹ ਵਾਰ-ਵਾਰ ਸਮਾਂ ਮਿਆਦ ਦੇ ਅੰਦਰ ਪੂਰਾ ਹੋਣ ਵਿਚ ਅਸਫਲ ਰਿਹਾ। ਆਖਰੀ ਸਮਾਂ ਮਿਆਦ 31 ਅਕਤੂਬਰ ਦੀ ਸੀ। ਜਾਨਸਨ ਨੇ 31 ਜਨਵਰੀ 2020 ਦੀ ਨਵੀਂ ਸਮਾਂ ਮਿਆਦ ਦੇ ਨਾਲ ਇਸ ਚੋਣ ਨੂੰ ਪਾਰਟੀ ਦੇ 'ਗੈੱਟ ਬ੍ਰੈਗਜ਼ਿਟ ਡਨ' ਦੇ ਸੰਦੇਸ਼ ਦੇ ਨਾਲ ਬ੍ਰੈਗਜ਼ਿਟ ਚੋਣ ਦਾ ਰੂਪ ਦੇ ਦਿੱਤਾ ਹੈ, ਉਥੇ ਵਿਰੋਧੀ ਲੇਬਰ ਪਾਰਟੀ ਤੇ ਹੋਰਾਂ ਨੇ ਸਰਕਾਰ ਪੋਸ਼ਿਤ ਰਾਸ਼ਟਰੀ ਸਿਹਤ ਸੇਵਾ ਜਿਹੇ ਘਰੇਲੂ ਮੁੱਦਿਆਂ ਨੂੰ ਲੈ ਕੇ ਟੋਰੀ ਸਰਕਾਰ ਦੀਆਂ ਅਸਫਲਤਾਵਾਂ ਵੱਲ ਵੋਟਰਾਂ ਦਾ ਧਿਆਨ ਖਿੱਚਣ 'ਤੇ ਜ਼ੋਰ ਦਿੱਤਾ ਹੈ। ਜਾਨਸਨ ਨੇ ਮੱਧ ਲੰਡਨ ਵਿਚ ਇਕ ਵੋਟਿੰਗ ਕੇਂਦਰ ਵਿਚ ਆਪਣਾ ਵੋਟ ਕਾਸਟ ਕੀਤਾ। ਉਹਨਾਂ ਦੇ ਨਾਲ ਉਹਨਾਂ ਦਾ ਕੁੱਤਾ ਵੀ ਸੀ।

ਲੇਬਰ ਪਾਰਟੀ ਦੇ ਜੇਰੇਮੀ ਕੋਰਬਿਨ, ਬਿਲਰਲ ਡੈਮੋਕ੍ਰੇਟ ਨੇਤਾ ਜੋ ਸਵੀਂਸਨ, ਸਕਾਟਿਸ਼ ਨੈਸ਼ਨਲ ਪਾਰਟੀ ਦੇ ਨੇਤਾ ਨਿਕੋਲਾ ਸਟੂਜਨ, ਗਰੀਮ ਪਾਰਟੀ ਦੇ ਸਹਿ ਨੇਤਾ ਜੋਨਾਥਨ ਬਾਰਟਲੇ ਤੇ ਵੇਲਸ ਪਲੇਡ ਨੇਤਾ ਐਡਮ ਪ੍ਰਾਈਸ ਨੇ ਆਪਣੇ ਚੋਣ ਅਧਿਕਾਰਾਂ ਦੀ ਵਰਤੋਂ ਕੀਤੀ। ਬ੍ਰੈਗਜ਼ਿਟ ਪਾਰਟੀ ਦੇ ਨੇਤਾ ਨਿਗੇਲ ਫਰਾਜ਼ ਨੇ ਕਿਹਾ ਕਿ ਉਹ ਆਪਣੀ ਵੋਟ ਪਹਿਲਾਂ ਹੀ ਕਾਸਟ ਕਰ ਚੁੱਕੇ ਹਨ। ਅੰਤਰਰਾਸ਼ਟਰੀ ਸਮੇਂ ਮੁਤਾਬਕ ਸਵੇਰੇ ਸੱਤ ਵਜੇ ਵੋਟਿੰਗ ਸ਼ੁਰੂ ਹੋਈ ਸੀ ਤੇ ਰਾਤ 10 ਵਜੇ ਤੱਕ ਵੋਟਿੰਗ ਖਤਮ ਹੋਣ ਤੋਂ ਬਾਅਦ ਗਿਣਤੀ ਸ਼ੁਰੂ ਹੋ ਜਾਵੇਗੀ। ਜ਼ਿਆਦਾਤਰ ਨਤੀਜੇ ਸ਼ੁੱਕਰਵਾਰ ਸਵੇਰ ਤੱਕ ਐਲਾਨ ਕਰ ਦਿੱਤੇ ਜਾਣਗੇ। ਜੇਕਰ ਹਾਊਸ ਆਫ ਕਾਮਨਸ ਵਿਚ ਕਿਸੇ ਪਾਰਟੀ ਦੇ ਅੱਧੇ ਸੰਸਦ ਚੁਣ ਕੇ ਆਉਂਦੇ ਹਨ ਤਾਂ ਆਮ ਕਰਕੇ ਉਹੀ ਪਾਰਟੀ ਸਰਕਾਰ ਬਣਾਉਂਦੀ ਹੈ। ਜੇਕਰ ਕਿਸੇ ਵੀ ਪਾਰਟੀ ਦੇ ਕੋਲ ਬਹੁਮਤ ਨਾ ਹੋਵੇ ਤਾਂ ਉਹ ਇਕ ਜਾਂ ਦੋ ਪਾਰਟੀਆਂ ਨਾਲ ਮਿਲ ਕੇ ਸਰਕਾਰ ਬਣਾ ਸਕਦੀ ਹੈ। ਇਹ ਚੋਣਾਂ 1974 ਤੋਂ ਬਾਅਦ ਤੋਂ ਸਰਦੀਆਂ ਦੇ ਮੌਸਮ ਵਿਚ ਪਹਿਲੀਆਂ ਚੋਣਾਂ ਹਨ ਤੇ ਦਸੰਬਰ ਮਹੀਨੇ ਵਿਚ 1923 ਤੋਂ ਬਾਅਦ ਪਹਿਲੀਆਂ ਚੋਣਾਂ ਹਨ। 

Baljit Singh

This news is Content Editor Baljit Singh