ਬ੍ਰਿਟੇਨ ਨੇ ਚੀਨੀ-ਬ੍ਰਿਟਿਸ਼ ਐਲਾਨ ਦੀ ਉਲੰਘਣਾ ਲਈ ਚੀਨ ਦੀ ਆਲੋਚਨਾ ਕੀਤੀ

03/14/2021 12:02:00 AM

ਲੰਡਨ-ਬ੍ਰਿਟੇਨ ਦੇ ਵਿਦੇਸ਼ ਸਕੱਤਰ ਡੋਮੀਨਿਕ ਰਾਬ ਨੇ ਹਾਂਗਕਾਂਗ 'ਤੇ ਚੀਨ ਦੇ ਵਧਦੇ ਕੰਟਰੋਲ ਦੀ ਪਿਛੋਕੜ 'ਚ ਚੀਨੀ-ਬ੍ਰਿਟਿਸ਼ ਸੰਯੁਕਤ ਐਲਾਨ ਦੀ ਉਲੰਘਣਾ ਦਾ ਸ਼ਨੀਵਾਰ ਨੂੰ ਦੋਸ਼ ਲਾਇਆ। ਰਾਬ ਨੇ ਕਿਹਾ ਕਿ ਹਾਂਗਕਾਂਗ ਦੀ ਚੋਣ ਪ੍ਰਣਾਲੀ 'ਚ ਹਿੱਸੇਦਾਰੀ ਨੂੰ ਲੈ ਕੇ ਲਾਈਆਂ ਗਈਆਂ ਕੱਟੜਪੰਥੀ ਪਾਬੰਦੀਆਂ, ਚੀਨੀ ਦੀਆਂ ਨੀਤੀਆਂ ਦੀ ਆਲੋਚਨਾ ਕਰਨ ਵਾਲੀਆਂ ਸਾਰੀਆਂ ਆਵਾਜ਼ਾਂ ਨੂੰ ਦਬਾਉਣ ਅਤੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਦੀ ਯੋਜਨਾ ਦਾ ਹਿੱਸਾ ਹੈ। ਰਾਬ ਨੇ ਇਕ ਬਿਆਨ 'ਚ ਕਿਹਾ ਕਿ ਚੀਨ ਦਾ ਇਹ ਕਦਮ ਨੌ ਮਹੀਨੇ ਤੋਂ ਵੀ ਘੱਟ ਸਮੇਂ 'ਚ ਤੀਸਰੀ ਵਾਰ ਐਲਾਨ ਦੀ ਉਲੰਘਣਾ ਹੈ।

ਇਹ ਵੀ ਪੜ੍ਹੋ -ਪਾਕਿ ਸੰਸਦ 'ਚ ਮਿਲੇ ਚੀਨੀ ਜਾਸੂਸੀ ਕੈਮਰੇ, ਸੈਨੇਟ 'ਚ ਭਾਰੀ ਹੰਗਾਮਾ

ਵਿਦੇਸ਼ ਸਕੱਤਰ ਨੇ ਕਿਹਾ ਕਿ ਚੀਨੀ ਪ੍ਰਸ਼ਾਸਨ ਜੇਕਰ ਕਾਰਵਾਈ ਜਾਰੀ ਰੱਖਦਾ ਹੈ ਤਾਂ ਹੁਣ ਮੈਨੂੰ ਦੱਸਣਾ ਹੋਵੇਗਾ ਕਿ ਬ੍ਰਿਟੇਨ ਦਾ ਇਹ ਮੰਨਣਾ ਹੈ ਕਿ ਚੀਨ ਲਗਾਤਾਰ ਸੰਯੁਕਤ ਐਲਾਨ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ। ਬ੍ਰਿਟੇਨ ਅਤੇ ਚੀਨ ਦਰਮਿਆਨ 1984 'ਚ ਸਮਝੌਤਾ ਹੋਇਆ ਸੀ ਜਿਸ ਦੇ ਤਹਿਤ ਹਾਂਗਕਾਂਗ ਬ੍ਰਿਟਿਸ਼ ਸ਼ਾਸਨ ਤੋਂ ਮੁਕਤ ਹੋਇਆ ਅਤੇ 1997 'ਚ ਚੀਨ ਦੇ ਸ਼ਾਸਨ 'ਚ ਗਿਆ। ਸਮਝੌਤੇ ਤਹਿਤ ਹਾਂਗਕਾਂਗ ਨੂੰ ਘਟੋ-ਘੱਟ 50 ਸਾਲ ਲਈ ਖੁਦਮੁਖਿਤਆਰੀ, ਨਾਗਰਿਕ ਅਧਿਕਾਰ ਅਤੇ ਆਜ਼ਾਦੀ ਦੇਣ ਦੀ ਗੱਲ ਹੋਈ ਸੀ।

ਇਹ ਵੀ ਪੜ੍ਹੋ -ਰੂਸ 'ਚ ਇਕ ਦਿਨ 'ਚ ਕੋਰੋਨਾ ਦੇ 9908 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar