ਬ੍ਰਿਟੇਨ ਹਵਾਈ ਹਾਦਸਾ : ਮਰਨ ਵਾਲਿਆਂ ''ਚ 2 ਭਾਰਤੀ ਮੂਲ ਦੇ ਨਾਗਰਿਕ ਸ਼ਾਮਲ

11/22/2017 9:25:41 PM

ਬਕਿੰਘਮਸ਼ਾਇਰ— ਇੰਗਲੈਂਡ 'ਚ ਇਹ ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ 'ਚ 2 ਭਾਰਤੀ ਮੂਲ ਦੇ ਨਾਗਰਿਕ ਸਨ। ਇਹ ਹਾਦਸਾ 17 ਨਵੰਬਰ ਨੂੰ ਹੋਇਆ ਸੀ।
ਦੱਖਣ-ਪੂਰਬੀ ਇੰਗਲੈਂਡ 'ਚ ਇਕ ਏਅਰਕ੍ਰਾਫਟ ਤੇ ਇਕ ਹੈਲੀਕਾਪਟਰ ਦੇ ਵਿਚਕਾਰ ਟੱਕਰ ਹੋ ਗਈ। ਹਵਾ 'ਚ ਹੋਈ ਇਸ ਟੱਕਰ 'ਚ ਚਾਰ ਲੋਕਾਂ ਦੀ ਮੌਤ ਹੋਈ ਸੀ, ਜਿਨ੍ਹਾਂ 'ਚ ਭਾਰਤੀ ਮੂਲ ਦੇ ਸਾਵਨ ਮੁੰਡੇ ਤੇ ਜਸਪਾਲ ਬਹਿਰਾ ਦੀ ਮੌਤ ਹੋ ਗਈ। 18 ਸਾਲ ਦੇ ਸਾਵਨ ਮੁੰਡੇ ਇਕ ਟ੍ਰੇਨੀ ਪਾਇਲਟ ਸਨ। ਉਹ ਬਕਿੰਘਮਸ਼ਾਇਰ ਨਿਊ ਯੂਨੀਵਰਸਿਟੀ 'ਚ ਐਰੋਨਾਟਿਕਸ ਦੇ ਵਿਦਿਆਰਥੀ ਸਨ ਤੇ ਕਮਰਸ਼ੀਅਲ ਪਾਇਲਟ ਬਣਨ ਦੀ ਟ੍ਰੇਨਿੰਗ ਲੈ ਰਹੇ ਸਨ। ਸਾਵਨ ਨੂੰ ਟ੍ਰੇਨਿੰਗ ਦੇਣ ਵਾਲੇ ਵੀ ਭਾਰਤੀ ਮੂਲ ਦੇ ਵਿਅਕਤੀ ਹੀ ਸਨ। 27 ਸਾਲਾਂ ਜਸਪਾਲ ਬਹਿਰਾ ਸਾਵਨ ਨੂੰ ਪਾਇਲਟ ਦੀ ਟ੍ਰੇਨਿੰਗ ਦੇ ਰਹੇ ਸਨ। ਇਹ ਦੋਵੇਂ ਬ੍ਰਿਟੇਨ ਦੇ ਨਾਗਰਿਕ ਸਨ।
ਬਕਿੰਘਮਸ਼ਈਰ 'ਚ ਹੋਏ ਹਾਦਸੇ 'ਚ ਮਾਰੇ ਗਏ ਬਾਕੀ ਦੋ ਲੋਕ ਵੀ ਟ੍ਰੇਨਰ ਸਨ। ਥੇਮਸ ਵੈਲੀ ਪੁਲਸ ਨੇ ਮ੍ਰਿਤਕਾਂ ਦੀ ਰਸਮੀ ਪਛਾਣ ਕਰਨ ਤੋਂ ਬਾਅਦ ਇਕ ਬਿਆਨ 'ਚ ਕਿਹਾ ਕਿ ਇਸ ਜਹਾਜ਼ ਹਾਦਸੇ ਦੀ ਜਾਂਚ ਏਅਰ ਐਕਸੀਡੈਂਟ ਇੰਵੈਸਟੀਗੇਸ਼ਨ ਬ੍ਰਾਂਚ ਕਰ ਰਹੀ ਹੈ। ਹਾਦਸੇ 'ਚ ਮਾਰੇ ਗਏ ਲੋਕਾਂ ਪ੍ਰਤੀ ਸਾਡੀ ਹਮਦਰਦੀ ਹੈ। ਹਵਾਈ ਹਾਦਸਿਆਂ ਦੀ ਜਾਂਚ ਕਰਨ ਵਾਲੇ ਮਾਹਰ ਅਜੇ ਵੀ ਇਸ ਹਾਦਸੇ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾ ਰਹੇ ਹਨ।