ਬ੍ਰਿਟੇਨ ਨੇ 2050 ਤੱਕ ਕੁਲ ਕਾਰਬਨ ਨਿਕਾਸ ਜ਼ੀਰੋ ਤੱਕ ਪਹੁੰਚਾਉਣ ਦਾ ਬਣਾਇਆ ਟੀਚਾ

06/13/2019 2:28:17 AM

ਲੰਡਨ – ਬ੍ਰਿਟੇਨ ਦੀ ਸਰਕਾਰ ਨੇ ਬੁੱਧਵਾਰ ਨੂੰ ਇਕ ਮਸੌਦਾ ਕਾਨੂੰਨ ਪੇਸ਼ ਕੀਤਾ, ਜਿਸ 'ਚ ਕੁਲ ਕਾਰਬਨ ਨਿਕਾਸ ਨੂੰ 2050 ਤੱਕ ਘਟਾ ਕੇ ਜ਼ੀਰੋ ਕਰਨ ਦਾ ਟੀਚਾ ਬਣਾਇਆ ਗਿਆ ਹੈ। ਅਜਿਹਾ ਕਦਮ ਚੁੱਕਣ ਵਾਲਾ ਬ੍ਰਿਟੇਨ ਪਹਿਲੀ ਵੱਡੀ ਅਰਥਵਿਵਸਥਾ ਹੈ।
ਪੂਰੀ ਰਾਜਨੀਤਿਕ ਜਮਾਤ ਨੇ ਵਿਆਪਕ ਰੂਪ ਨਾਲ ਨਵੇਂ ਟੀਚੇ ਦਾ ਸਵਾਗਤ ਕੀਤਾ ਪਰ ਵਾਤਾਵਰਣ ਸੰਗਠਨਾਂ ਦਾ ਆਖਣਾ ਹੈ ਕਿ ਪੂਰੇ ਦੇਸ਼ 'ਚ ਕਾਰਬਨ ਨਿਕਾਸ ਘੱਟ ਕਰਨ ਲਈ ਠੋਸ ਕਦਮ ਚੁੱਕਣ ਦੀ ਲੋੜ ਪਵੇਗੀ। ਉਂਝ ਬ੍ਰਿਟੇਨ ਦੀ ਮੌਜੂਦਾ ਨੀਤੀ ਤਹਿਤ ਇਸ ਦੌਰਾਨ ਕਾਰਬਨ 'ਚ 80 ਫੀਸਦੀ ਤੱਕ ਦੀ ਕਟੌਤੀ ਦਾ ਯਤਨ ਕੀਤਾ ਜਾਵੇਗਾ ਅਤੇ ਕਿਹਾ ਜਾ ਰਿਹਾ ਹੈ ਕਿ ਵਿੱਤ ਮੰਤਰੀ ਫਿਲਿਪ ਹੈਮੰਡ ਨੇ ਚਿਤਾਵਨੀ ਦਿੱਤੀ ਕਿ ਇਸ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ।


Khushdeep Jassi

Content Editor

Related News