ਸੈਂਕੜੇ ਭਾਰਤੀਆਂ ਨੂੰ ਬ੍ਰਿਟਿਸ਼ ਨਾਗਰਿਕਤਾ ਤੋਂ ਵਾਂਝੇ ਰੱਖਣ ਦਾ ਖੁਲਾਸਾ

06/11/2019 4:17:07 PM

ਲੰਡਨ (ਭਾਸ਼ਾ)— ਬ੍ਰਿਟੇਨ ਦੇ ਗ੍ਰਹਿ ਮੰਤਰੀ ਸਾਜਿਦ ਜਾਵਿਦ ਨੇ ਵਿੰਡਰਸ਼ ਘਪਲੇ ਲਈ ਇਕ ਵਾਰ ਫਿਰ ਨਿੱਜੀ ਤੌਰ ਤੇ ਮਾਫੀ ਮੰਗੀ ਹੈ। ਇਹ ਪ੍ਰਵਾਸੀਆਂ ਨੂੰ ਗਲਤ ਤਰੀਕੇ ਨਾਲ ਬ੍ਰਿਟਿਸ਼ ਨਾਗਰਿਕਤਾ ਤੋਂ ਵਾਂਝੇ ਰੱਖਣ ਨਾਲ ਸਬੰਧਤ ਮਾਮਲਾ ਹੈ। ਹਾਲ ਹੀ ਵਿਚ ਖੁਲਾਸਾ ਹੋਇਆ ਸੀ ਕਿ ਸੈਂਕੜੇ ਭਾਰਤੀ ਨਾਗਰਿਕਾਂ ਨੂੰ ਵੀ ਇਸ ਘਪਲੇ ਦਾ ਸ਼ਿਕਾਰ ਹੋਣਾ ਪਿਆ ਸੀ। ਵਿੰਡਰਸ਼ ਪੀੜ੍ਹੀ ਬ੍ਰਿਟੇਨ ਦੀਆਂ ਸਾਬਕਾ ਕਲੋਨੀਆਂ ਦੇ ਅਜਿਹੇ ਨਾਗਰਿਕਾਂ ਨਾਲ ਜੁੜੀ ਹੋਈ ਹੈ ਜਿਹੜੇ 1973 ਤੋਂ ਪਹਿਲਾਂ ਆਏ ਸਨ, ਜਦੋਂ ਰਾਸ਼ਟਰਮੰਡਲ ਦੇਸ਼ਾਂ ਦੇ ਅਜਿਹੇ ਨਾਗਰਿਕਾਂ ਦੇ ਬ੍ਰਿਟੇਨ ਵਿਚ ਰਹਿਣ ਅਤੇ ਕੰਮ ਕਰਨ ਦੇ ਅਧਿਕਾਰ ਖਤਮ ਕਰ ਦਿੱਤੇ ਗਏ ਸਨ। 

ਉਨ੍ਹਾਂ ਵਿਚ ਜ਼ਿਆਦਾਤਰ ਲੋਕ ਜਮੈਕਾ ਜਾਂ ਕੈਰੀਬੀਆਈ ਮੂਲ ਦੇ ਸਨ ਜੋ ਵਿੰਡਰਸ਼ ਨਾਮ ਦੇ ਜਹਾਜ਼ ਜ਼ਰੀਏ ਪਹੁੰਚੇ ਸਨ। ਇਮੀਗ੍ਰੇਸ਼ਨ ਮਾਮਲੇ 'ਤੇ ਬ੍ਰਿਟੇਨ ਦੀ ਸਰਕਾਰ ਦੇ ਰਵੱਈਏ ਤੋਂ ਭਾਰਤੀ ਅਤੇ  ਦੱਖਣੀ ਏਸ਼ੀਆ ਦੇਸ਼ਾਂ ਦੇ ਹੋਰ ਨਾਗਰਿਕ ਵੀ ਪ੍ਰਭਾਵਿਤ ਹੋਏ ਸਨ। ਬ੍ਰਿਟੇਨ ਦੇ ਗ੍ਰਹਿ ਮੰਤਰੀ ਜਾਵਿਦ ਵੱਲੋਂ ਸੋਮਵਾਰ ਨੂੰ ਦਿੱਤੀ ਗਈ ਨਵੀਨਤਮ ਜਾਣਕਾਰੀ ਮੁਤਾਬਕ ਬ੍ਰਿਟੇਨ ਵਿਚ ਗਲਤ ਤਰੀਕੇ ਨਾਲ ਰਾਸ਼ਟਰਮੰਡਲ ਦੇਸਾਂ ਦੇ ਨਾਗਰਿਕਾਂ ਨੂੰ ਨਾਗਰਿਕਤਾ ਅਧਿਕਾਰ ਤੋਂ ਵਾਂਝੇ ਰੱਖਣ ਵਿਚ ਕੁੱਲ 737 ਭਾਰਤੀਆਂ ਨੇ ਆਪਣੀ ਸਥਿਤੀ ਦੀ ਪੁਸ਼ਟ ਕੀਤੀ ਹੈ। ਉਨ੍ਹਾਂ ਵਿਚ ਜ਼ਿਆਦਾਤਰ (559) 1973 ਤੋਂ ਪਹਿਲਾਂ ਬ੍ਰਿਟੇਨ ਪਹੁੰਚੇ ਸਨ ਜਦੋਂ ਇਮੀਗ੍ਰੇਸ਼ਨ ਨਿਯਮ ਬਦਲ ਗਏ ਸਨ। ਜਦਕਿ ਹੋਰ ਜਾਂ ਤਾਂ ਬਾਅਦ ਵਿਚ ਆਏ ਜਾਂ ਤਥਾਕਥਿਤ 'ਵਿੰਡਰਸ਼ ਪੀੜ੍ਹੀ' ਦੇ ਪਰਿਵਾਰ ਦੇ ਮੈਂਬਰ ਸਨ। 

ਪਾਕਿਸਤਾਨੀ ਮੂਲ ਦੇ ਸੀਨੀਅਰ ਮੰਤਰੀ ਜਾਵਿਦ ਨੇ ਕਿਹਾ,''ਇਸ ਸਮੀਖਿਆ ਦੇ ਮਾਧਿਅਮ ਨਾਲ ਜਿਹੜੇ ਲੋਕਾਂ ਦੀ ਪਛਾਣ ਹੋਈ ਹੈ ਉਨ੍ਹਾਂ ਕੋਲੋਂ ਮੈਂ ਨਿੱਜੀ ਤੌਰ 'ਤੇ ਮਾਫੀ ਮੰਗਦਾ ਹਾਂ ਅਤੇ ਯਕੀਨੀ ਕਰਾਂਗਾ ਕਿ ਉਨ੍ਹਾਂ ਨੂੰ ਸਹਿਯੋਗ ਮਿਲੇ ਅਤੇ ਮੁਆਵਜ਼ਾ ਯੋਜਨਾ ਵਿਚ ਸ਼ਾਮਲ ਕੀਤਾ ਜਾਵੇ।''


Vandana

Content Editor

Related News