ਕੌਮਾਂਤਰੀ ਅਦਾਲਤ ਵਿਚ ਭਾਰਤ ਨੂੰ ਨੁਮਾਇੰਦਗੀ ਦੇਣਾ ਬਰਤਾਨੀਆ ਦੀ ਵਿਦੇਸ਼ ਨੀਤੀ ਦਾ ਹਿੱਸਾ–ਬੋਰਿਸ ਜੌਹਨਸਨ

11/23/2017 5:07:09 AM

ਲੰਡਨ (ਰਾਜਵੀਰ ਸਮਰਾ)-ਬ੍ਰਿਟੇਨ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਆਈ. ਸੀ. ਜੇ. ਤੋਂ ਆਪਣੇ ਉਮੀਦਵਾਰ ਨੂੰ ਵਾਪਸ ਲੈਣਾ ਉਸ ਦੀ ਵਿਦੇਸ਼ ਨੀਤੀ ਦਾ ਹਿੱਸਾ ਹੈ, ਜਿਸ ਦਾ ਇਕ ਉਦੇਸ਼ ਸੰਯੁਕਤ ਰਾਸ਼ਟਰ ਵਿਚ ਭਾਰਤ ਦਾ ਸਮਰਥਨ ਕਰਨਾ ਹੈ ਭਾਰਤ ਦੇ ਦਲਵੀਰ ਭੰਡਾਰੀ ਨੂੰ ਹੇਗ ਸਥਿਤ ਕੌਮਾਂਤਰੀ ਅਦਾਲਤ (ਆਈ. ਸੀ. ਜੇ.) ਲਈ ਅੱਜ ਸੰਯੁਕਤ ਰਾਸ਼ਟਰ ਦੇ ਦੋ-ਤਿਹਾਈ ਤੋਂ ਜ਼ਿਆਦਾ ਮੈਬਰਾਂ ਨੇ ਉਨ੍ਹਾਂ ਦਾ ਸਮਰਥਨ ਕਰਨ ਤੋਂ ਬਾਅਦ ਚੁਣਿਆ ਗਿਆ |ਇਸ ਦੇ ਚਲਦੇ ਬਰਤਾਨੀਆ ਨੇ ਸੰਯੁਕਤ ਰਾਸ਼ਟਰ ਵਿਚੋਂ ਆਪਣੇ ਉਮੀਦਵਾਰ ਨੂੰ ਵਾਪਸ ਲੈ ਲਿਆ ਹਾਊਸ ਆਫ ਕੌਮਨਜ਼ ਵਿਚ ਸੰਸਦ ਮੈਬਰਾਂ ਨੂੰ ਸੰਬੋਧਿਤ ਕਰਦੇ ਹੋਏ ਬਰਤਾਨੀਆ ਦੇ ਵਿਦੇਸ਼ ਮੰਤਰੀ ਬੋਰਿਸ ਜੌਹਨਸਨ ਨੇ ਕਿਹਾ ਕਿ ਬ੍ਰਿਟਿਸ਼ ਉਮੀਦਵਾਰ ਕ੍ਸਿਟੋਫੋਰਸ ਗ੍ਰੀਨਵੁਡ ਦੀ ਹਾਰ ਬ੍ਰਿਟਿਸ਼ ਲੋਕਤੰਤਰ ਦੀ ਹਾਰ ਕਹਿਣਾ ਗਲਤ ਹੈ ਉਨ੍ਹਾਂ ਕਿਹਾ ਮੈਂ ਭਾਰਤੀ ਜੱਜ ਨੂੰ ਉਨ੍ਹਾਂ ਦੇ ਚੁਣੇ ਜਾਣ ਉੱਤੇ ਵਧਾਈ ਦਿੰਦਾ ਹਾਂ ਦੂਜੇ ਪਾਸੇ ਬਰਤਾਨੀਆ ਦੀ ਇਸ ਹਾਰ 'ਤੇ ਸਥਾਨਕ ਮੀਡੀਆ ਨੇ ਸਖ਼ਤ ਆਲੋਚਨਾ ਕਰਦਿਆਂ ਕਿਹਾ ਹੈ ਕਿ 71 ਸਾਲਾਂ ਦੇ ਇਤਿਹਾਸ ਵਿਚ ਭਾਰਤ ਹੱਥੋਂ ਯੂ. ਕੇ. ਦੀ ਕਰਾਰੀ ਹਾਰ ਹੈ ਭਾਰਤ ਦੇ ਕਾਰਜਕਾਰੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਕਿਹਾ ਹੈ ਕਿ ਇਹ ਨਤੀਜਾ ਭਾਰਤ ਅਤੇ ਯੂ. ਕੇ. ਦੇ ਚੰਗੇ ਸੰਬੰਧਾਂ ਦਾ ਪ੍ਰਮਾਣ ਹੈ