ਪਲਾਸਟਿਕ ਦੇ ਛੋਟੇ ਟੁੱਕੜੇ ਪੀਣ ਯੋਗ ਪਾਣੀ ਨੂੰ ਪਹੁੰਚਾਉਂਦੇ ਹਨ ਨੁਕਸਾਨ

09/09/2019 3:46:25 PM

ਲੰਡਨ (ਭਾਸ਼ਾ)— ਨਾਲੀਆਂ ਵਿਚ ਮੌਜੂਦ ਪਲਾਸਟਿਕ ਦੇ ਛੋਟੇ ਟੁੱਕੜੇ ਪਾਣੀ ਸਾਫ ਕਰਨ ਦੀ ਪ੍ਰਕਿਰਿਆ ਦੌਰਾਨ ਹੋਰ ਵੀ ਛੋਟੇ ਟੁੱਕੜਿਆਂ ਵਿਚ ਤਬਦੀਲ ਹੋ ਜਾਂਦੇ ਹਨ। ਇਸ ਦਾ ਮਨੁੱਖੀ ਸਿਹਤ ਅਤੇ ਸਾਡੇ ਪਾਣੀ ਸਿਸਟਮ 'ਤੇ ਵਿਨਾਸ਼ਕਾਰੀ ਪ੍ਰਭਾਵ ਪੈਂਦਾ ਹੈ। ਇਕ ਅਧਿਐਨ ਵਿਚ ਇਹ ਦਾਅਵਾ ਕੀਤਾ ਗਿਆ ਹੈ। ਬ੍ਰਿਟੇਨ ਦੀ ਸੂਰੇ ਯੂਨੀਵਰਸਿਟੀ ਅਤੇ ਆਸਟ੍ਰੇਲੀਆ ਦੀ ਡੀਕਿੰਸ ਯੂਨੀਵਰਸਿਟੀ ਨੇ ਸ਼ੋਧ ਕਰਤਾਵਾਂ ਨੇ ਪਾਣੀ ਅਤੇ ਗੰਦੇ ਪਾਣੀ ਨੂੰ ਸਾਫ ਕਰਨ ਦੀਆਂ ਪ੍ਰਕਿਰਿਆਵਾਂ ਵਿਚ ਪਲਾਸਟਿਕ ਦੇ ਕਾਫੀ ਸੂਖਮ ਅਤੇ ਛੋਟੇ ਟੁਕੱੜਿਆਂ ਦੀ ਜਾਂਚ ਕੀਤੀ। 

ਸ਼ੋਧ ਕਰਤਾਵਾਂ ਨੇ ਕਿਹਾ 'ਮਾਈਕ੍ਰੋਪਲਾਸਟਿਕ' ਨਾਲ ਹੋਣ ਵਾਲੇ ਪ੍ਰਦੂਸ਼ਣ ਦੇ ਬਾਰੇ ਵਿਚ ਕਾਫੀ ਸਾਰੇ ਅਧਿਐਨ ਹੋਏ ਹਨ ਪਰ ਪਾਣੀ ਅਤੇ ਗੰਦੇ ਪਾਣੀ ਨੂੰ ਸ਼ੁੱਧ ਕਰਨ ਦੀ ਪ੍ਰਕਿਰਿਆ ਨਾਲ ਉਨ੍ਹਾਂ ਦਾ ਸੰਬੰਧ ਹੁਣ ਤੱਕ ਪੂਰੀ ਤਰ੍ਹਾਂ ਸਮਝਿਆ ਨਹੀਂ ਗਿਆ ਹੈ। ਮਾਈਕ੍ਰੋਪਲਾਸਟਿਕ ਲੰਬਾਈ ਵਿਚ 5 ਮਿਲੀਮੀਟਰ ਤੋਂ ਘੱਟ ਹੁੰਦੇ ਹਨ। ਵਾਟਰ ਰਿਸਰਚ ਜਨਰਲ ਵਿਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਹਰੇਸ ਸਾਲ ਗਲੋਬਲ ਪੱਧਰ 'ਤੇ ਕਰੀਬ 30 ਕਰੋੜ ਟਨ ਪਲਾਸਟਿਕ ਦਾ ਉਤਪਾਦਨ ਹੁੰਦਾ ਹੈ ਅਤੇ ਉਨ੍ਹਾਂ ਵਿਚੋਂ ਕਰੀਬ 1.3 ਕਰੋੜ ਟਨ ਨਦੀਆਂ ਅਤੇ ਸਮੁੰਦਰਾਂ ਵਿਚ ਵਹਾ ਦਿੱਤਾ ਜਾਂਦਾ ਹੈ। ਜਿਸ ਨਾਲ 2025 ਤੱਕ ਕਰੀਬ 25 ਕਰੋੜ ਟਨ ਪਲਾਸਟਿਕ ਜਮਾਂ ਹੋ ਜਾਵੇਗਾ। 

ਕਿਉਂਕਿ ਪਲਾਸਟਿਕ ਨਾਲ ਬਣੀਆਂ ਚੀਜ਼ਾਂ ਸਮਾਂ ਬੀਤਣ ਦੇ ਨਾਲ ਨਸ਼ਟ ਨਹੀਂ ਹੁੰਦੀਆਂ। ਇਸ ਲਈ ਸਮੁੰਦਰੀ ਵਾਤਾਵਰਣ ਵਿਚ ਪਲਾਸਟਿਕ ਦਾ ਇਸ ਤਰ੍ਹਾਂ ਇਕੱਠਾ ਹੋਣਾ ਇਕ ਵੱਡਾ ਚਿੰਤਾ ਪੈਦਾ ਕਰਦਾ ਹੈ। ਸੂਰੇ ਯੂਨੀਵਰਸਿਟੀ ਦੇ ਜੂਡੇ ਲੀ ਨੇ ਕਿਹਾ ਕਿ ਪਾਣੀ ਵਿਚ ਪਲਾਸਟਿਕ ਦੇ ਸੂਖਮ ਅਤੇ ਛੋਟੇ ਟੁੱਕੜਿਆਂ ਦੀ ਮੌਜੂਦਗੀ ਵਾਤਾਵਰਣ ਲਈ ਇਕ ਵੱਡੀ ਚੁਣੌਤੀ ਹੈ।

Vandana

This news is Content Editor Vandana