ਬ੍ਰਿਟੇਨ ਤੇ ਸ਼ਾਹੀ ਪਰਿਵਾਰ ਲਈ ਇਹ ਸਾਲ ਰਿਹਾ ਮੁਸ਼ਕਲਾਂ ਭਰਪੂਰ : ਮਹਾਰਾਣੀ

12/24/2019 2:42:36 PM

ਲੰਡਨ (ਭਾਸ਼ਾ): ਕ੍ਰਿਸਮਸ ਦੇ ਮੌਕੇ ਮਹਾਰਾਣੀ ਐਲੀਜ਼ਾਬੇਥ ਦੂਜੀ ਦੇਸ਼ ਨੂੰ ਸੰਬੋਧਿਤ ਕਰੇਗੀ, ਜਿਸ ਵਿਚ ਉਹ ਸਵੀਕਾਰ ਕਰੇਗੀ ਕਿ ਬ੍ਰਿਟੇਨ ਅਤੇ ਉਹਨਾਂ ਦੇ ਪਰਿਵਾਰ ਲਈ ਇਹ ਸਾਲ ਮੁਸ਼ਕਲਾਂ ਭਰਿਆ ਰਿਹਾ। ਪਹਿਲਾਂ ਤੋਂ ਹੀ ਰਿਕਾਰਡ ਕੀਤਾ ਗਿਆ ਉਹਨਾਂ ਦਾ ਸੰਦੇਸ਼ ਕ੍ਰਿਸਮਸ ਦੇ ਦਿਨ ਬ੍ਰਿਟੇਨ ਅਤੇ ਰਾਸ਼ਟਰ ਮੰਡਲ ਦੇਸ਼ਾਂ ਵਿਚ ਪ੍ਰਸਾਰਿਤ ਕੀਤਾ ਜਾਵੇਗਾ। ਇਹ ਸੰਦੇਸ਼ ਮਹਾਰਾਣੀ ਦੇ ਪਤੀ ਪ੍ਰਿੰਸ ਫਿਲਿਪ ਦੇ ਸਾਵਧਾਨੀ ਵਜੋਂ ਲੰਡਨ ਦੇ ਹਸਪਤਾਲ ਵਿਚ ਭਰਤੀ ਹੋਣ ਤੋਂ ਪਹਿਲਾਂ ਰਿਕਾਰਡ ਕੀਤਾ ਗਿਆ ਸੀ।

ਬਰਮਿੰਘਮ ਪੈਲੇਸ ਨੇ ਇਸ ਸੰਦੇਸ਼ ਦੇ ਕੁਝ ਅੰਸ਼ ਜਾਰੀ ਕੀਤੇ ਹਨ। ਇਸ ਵਿਚ ਮਹਾਰਾਣੀ ਇਹ ਸਵੀਕਾਰ ਕਰਦੀ ਹੈ ਕਿ ਇਸ ਸਾਲ ਹਲਚਲਾਂ ਭਰਪੂਰ ਰਿਹਾ। ਮੰਨਿਆ ਜਾ ਰਿਹਾ ਹੈ ਕਿ ਸੰਬੋਧਨ ਵਿਚ ਉਹਨਾਂ ਨੇ ਯੂਰਪੀ ਸੰਘ ਤੋਂ ਬ੍ਰਿਟੇਨ ਦੇ ਵੱਖਰੇ ਹੋਣ ਦੇ ਰਸਤੇ ਦੇ ਬਾਰੇ ਵਿਚ ਅਤੇ ਸ਼ਾਹੀ ਪਰਿਵਾਰ ਦੇ ਸਾਹਮਣੇ ਆਈਆਂ ਸਮੱਸਿਆਵਾਂ ਦੇ ਬਾਰੇ ਵਿਚ ਦੱਸਿਆ ਹੈ। ਇਹਨਾਂ ਵਿਚ ਪ੍ਰਿੰਸ ਐਂਡਰਿਊ ਵੱਲੋਂ ਇਕ ਟੀਵੀ ਇੰਟਰਵਿਊ ਵਿਚ ਯੌਨ ਸ਼ੋਸ਼ਣ ਦੇ ਦੋਸ਼ੀ ਜੇਫਰੀ ਐਪਸਟੇਨ ਦੇ ਨਾਲ ਦੋਸਤੀ ਸਵੀਕਾਰ ਕਰਨਾ, ਪ੍ਰਿੰਸ ਵਿਲੀਅਮ ਤੇ ਪ੍ਰਿੰਸ ਹੈਰੀ ਦੇ ਵਿਚ ਹੋਏ ਮਤਭੇਦ ਦਾ ਜਨਤਕ ਹੋਣਾ ਅਤੇ 98 ਸਾਲਾ ਫਿਲਿਪ ਦੀ ਸਿਹਤ ਸੰਬੰਧੀ ਚਿੰਤਾ ਲਗਾਤਾਰ ਬਣੇ ਰਹਿਣ ਜਿਹੀਆਂ ਘਟਨਾਵਾਂ ਹਨ। ਕੁੱਲ ਮਿਲਾ ਕੇ ਸ਼ਾਹੀ ਪਰਿਵਾਰ ਲਈ ਇਹ ਸਾਲ ਮੁਸ਼ਕਲਾਂ ਭਰਪੂਰ ਰਿਹਾ।

Vandana

This news is Content Editor Vandana