ਕੋਰੋਨਾ ਕਾਰਨ ਮਹਾਰਾਣੀ ਐਲੀਜ਼ਾਬੇਥ ਨੂੰ ਹੋ ਸਕਦਾ ਹੈ ਡੇਢ ਅਰਬ ਰੁਪਏ ਦਾ ਨੁਕਸਾਨ

05/19/2020 5:57:22 PM

ਲੰਡਨ (ਬਿਊਰੋ): ਗਲੋਬਲ ਮਹਾਮਾਰੀ ਕੋਵਿਡ-19 ਕਾਰਨ ਦੁਨੀਆ ਭਰ ਦੇ ਦੇਸ਼ਾਂ ਦੀ ਅਰਥਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਕ ਜਾਣਕਾਰੀ ਮੁਤਾਬਕ ਕੋਵਿਡ-19 ਕਾਰਨ ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ ਨੂੰ 18 ਮਿਲੀਅਨ ਯੂਰੋ (ਲੱਗਭਗ ਡੇਢ ਅਰਬ ਰੁਪਏ) ਦਾ ਨੁਕਸਾਨ ਹੋ ਸਕਦਾ ਹੈ। ਲਾਰਡ ਚੇਂਬਰਲੇਨ ਨੇ ਇਕ ਈ-ਮੇਲ ਵਿਚ ਕਰਮਚਾਰੀਆਂ ਨੂੰ ਇਸ ਸਬੰਧੀ ਚਿਤਾਵਨੀ ਦਿੱਤੀ ਹੈ। ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਦੇ ਲਈ ਸ਼ਾਹੀ ਮਹਿਲ ਸੈਲਾਨੀਆਂ ਲਈ ਬੰਦ ਹੈ ਅਤੇ ਨਾਲ ਹੀ ਦੁਨੀਆ ਭਰ ਵਿਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਗੂ ਹਨ।

ਸ਼ਾਹੀ ਮਹਿਲ ਨੂੰ ਦੇਖਣ ਦੇ ਲਈ ਆਉਣ ਵਾਲੇ ਸੈਲਾਨੀਆਂ ਤੋਂ ਮਹਾਰਾਣੀ ਨੂੰ 4 ਮਿਲੀਅਨ ਯੂਰੋ (40 ਲੱਖ ਰੁਪਏ) ਮਿਲਦੇ ਹਨ। ਲਾਰਡ ਚੇਂਬਰਲੇਨ ਅਰਲ ਪੀਲ ਜੋ ਸ਼ਾਹੀ ਪਰਿਵਾਰ ਦੇ ਪ੍ਰਮੁੱਖ ਹਨ ਉਹਨਾਂ ਨੇ ਕਰਮਚਾਰੀਆਂ ਨੂੰ ਲਿਖੇ ਈ-ਮੇਲ ਵਿਚ ਸਵੀਕਾਰ ਕੀਤਾ ਕਿ ਸ਼ਾਹੀ ਆਮਦਨ ਵਿਚ ਇਸ ਸਾਲ ਇਕ ਤਿਹਾਈ ਦੀ ਗਿਰਾਵਟ ਹੋਣ ਦੀ ਆਸ ਹੈ। ਉਹਨਾਂ ਨੇ ਕਰਮਚਾਰੀਆਂ ਨੂੰ ਲਿਖੀ ਈ-ਮੇਲ ਵਿਚ ਇਹ ਵੀ ਦੱਸਿਆ ਕਿ ਤਨਖਾਹ 'ਤੇ ਰੋਕ ਲੱਗ ਸਕਦੀ ਹੈ। ਨਾਲ ਹੀ ਨਿਯੁਕਤੀ 'ਤੇ ਵੀ ਰੋਕ ਲੱਗ ਸਕਦੀ ਹੈ। ਪਿਛਲੇ ਸਾਲ ਸ਼ਾਹੀ ਪਰਿਵਾਰ ਨੂੰ ਟਿਕਟ ਅਤੇ ਸਮਾਰਿਕਾ ਵਿਕਰੀ ਤੋਂ 70 ਮਿਲੀਅਨ ਯੂਰੋ ਤੋਂ ਵੱਧ ਦੀ ਕਮਾਈ ਹੋਈ ਸੀ।

ਸ਼ਾਹੀ ਪਰਿਵਾਰ ਨੂੰ ਕ੍ਰਾਊਨ ਅਸਟੇਟ ਤੋਂ ਲੱਖਾਂ ਦੀ ਕਮਾਈ ਹੁੰਦੀ ਹੈ। ਭਾਵੇਂਕਿ ਲਾਕਡਾਊਨ ਕਾਰਨ ਆਮਦਨ ਵਿਚ ਕਾਫੀ ਗਿਰਾਵਟ ਆਵੇਗੀ। ਸ਼ਾਹੀ ਪਰਿਵਾਰ ਨੂੰ ਬਰਮਿੰਘਮ ਪੈਲੇਸ ਤੋਂ ਇਕ ਸਾਲ ਵਿਚ ਕਰੀਬ 12 ਮਿਲੀਅਨ ਯੂਰੋ (ਲੱਗਭਗ 1 ਅਰਬ ਰੁਪਏ), ਵਿੰਡਸਰ ਕੈਸਲ ਤੋਂ 25 ਮਿਲੀਅਨ ਯੂਰੋ (ਲੱਗਭਗ 2 ਅਰਬ ਰੁਪਏ), ਐਡਿਨਬਰਗ ਦਾ ਹੋਲੀਰੂਡਹਾਊਲ ਤੋਂ 5.6 ਮਿਲੀਅਨ ਯੂਰੋ (ਲੱਗਭਗ 46 ਕਰੋੜ), ਦੀਰੋਇਲ ਮਿਊਜ਼ੀਅਮ ਤੋਂ 1.6 ਮਿਲੀਅਨ ਯੂਰੋ (ਲੱਗਭਗ 13 ਕਰੋੜ ਰੁਪਏ) ਅਤੇ ਕਲੇਰੇਂਸ ਹਾਊਸ ਤੋਂ 132,000 ਯੂਰੋ (ਲੱਗਭਗ 1 ਕਰੋੜ ਰੁਪਏ) ਦੀ ਕਮਾਈ ਹੁੰਦੀ ਹੈ। ਮਹਾਰਾਣੀ ਨੂੰ 350 ਮਿਲੀਅਨ ਯੂਰੋ (ਲੱਗਭਗ 28 ਅਰਬ ਰੁਪਏ) ਮਿਲਦੇ ਹਨ। ਉੱਥੇ ਟੈਕਸਦਾਤਾਵਾਂ ਵੱਲੋਂ ਸ਼ਾਹੀ ਪਰਿਵਾਰ ਨੂੰ ਪਿਛਲੇ ਸਾਲ ਸੋਵਰਨ ਗ੍ਰਾਂਟ ਦੇ ਤੌਰ 'ਤੇ 82.4 ਮਿਲੀਅਨ ਯੂਰੋ (ਲੱਗਭਗ 6 ਅਰਬ ਰੁਪਏ) ਦਾ ਭੁਗਤਾਨ ਕੀਤਾ ਗਿਆ ਸੀ। 

ਪੜ੍ਹੋ ਇਹ ਅਹਿਮ ਖਬਰ- ਵਿਆਹ ਦੇ ਕਾਨੂੰਨਾਂ 'ਚ ਤਬਦੀਲੀ ਕਰੇਗਾ ਦੱਖਣੀ ਅਫਰੀਕਾ, ਹਿੰਦੂ ਤੇ ਮੁਸਲਿਮ ਵਿਆਹਾਂ ਨੂੰ ਮਿਲੇਗੀ ਮਾਨਤਾ

ਇੱਥੇ ਦੱਸ ਦਈਏ ਕਿ ਸ਼ਾਹੀ ਪਰਿਵਾਰ ਵਿਚ 500 ਤੋਂ ਵਧੇਰੇ ਕਰਮਚਾਰੀ ਕੰਮ ਕਰਦੇ ਹਨ। ਈ-ਮੇਲ ਵਿਚ ਲਾਰਡ ਚੇਂਬਰਲੇਨ ਨੇ ਲਿਖਿਆ ਹੈਕਿ ਸੰਕਟ ਨੇ ਸਾਡੇ ਲਚੀਲੇਪਨ, ਅਨੁਕੂਲਸ਼ੀਲਤਾ ਅਤੇ ਤਿਆਰੀਆਂ ਨੂੰ ਕਈ ਪੱਧਰ 'ਤੇ ਪਰਖਿਆ ਹੈ। ਇਸ ਦਾ ਸ਼ਾਹੀ ਪਰਿਵਾਰ ਦੀਆਂ ਗਤੀਵਿਧੀਆਂ 'ਤੇ ਵੀ ਵਿਸ਼ੇਸ਼ ਪ੍ਰਭਾਵ ਪਿਆ ਹੈ। ਸ਼ਾਹੀ ਪਰਿਵਾਰ ਵਿਚ ਕੰਮ ਕਰਨ ਵਾਲੇ ਕੁਝ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਲਈ ਕਿਹਾ ਗਿਆ ਹੈ। ਉਹਨਾਂ ਨੂੰ ਤਨਖਾਹ ਅਤੇ ਨਵੀਂ ਨਿਯੁਕਤੀ ਰੋਕੇ ਜਾਣ ਦੇ ਬਾਰੇ ਵਿਚ ਸੂਚਿਤ ਕਰ ਦਿੱਤਾ ਗਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਕੋਰੋਨਾਵਾਇਰਸ ਮ੍ਰਿਤਕਾਂ ਦੀ ਗਿਂਣਤੀ ਹੋਈ 100 


Vandana

Content Editor

Related News