ਪ੍ਰਿੰਸ ਹੈਰੀ ਤੇ ਮੇਗਨ ਨੇ ਸ਼ਾਹੀ ਉਪਾਧੀ ਛੱਡਣ ਦੇ ਆਦੇਸ਼ ''ਤੇ ਜਾਰੀ ਕੀਤਾ ਬਿਆਨ

02/23/2020 4:39:37 PM

ਲੰਡਨ (ਭਾਸ਼ਾ): ਬ੍ਰਿਟੇਨ ਦੇ ਪ੍ਰਿੰਸ ਹੈਰੀ ਤੇ ਮੇਗਨ ਮਰਕੇਲ ਨੇ ਆਪਣੇ ਸਸੈਕਸ ਰੋਇਲ ਬ੍ਰਾਂਡ ਨੂੰ ਛੱਡਣ ਲਈ ਮਜਬੂਰ ਕਰਨ ਦੇ ਬਾਅਦ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਇਕ ਬਿਆਨ ਜਾਰੀ ਕੀਤਾ ਹੈ। ਮੈਟਰੋ ਅਖਬਾਰ ਨੇ ਸ਼ਨੀਵਾਰ ਨੂੰ ਇਕ ਰਿਪੋਰਟ ਵਿਚ ਕਿਹਾ ਹੈ ਕਿ ਬਿਆਨ ਵਿਚ ਜੋੜੇ ਨੇ ਮਹਾਰਾਣੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਜੋੜੇ ਨੇ ਕਿਹਾ ਹੈ ਕਿ ਵਿਦੇਸ਼ੀ ਧਰਤੀ 'ਤੇ ਸ਼ਾਹੀ ਸ਼ਬਦ ਦੀ ਵਰਤੋਂ ਮਹਾਰਾਣੀ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦੀ। 

ਹੈਰੀ ਅਤੇ ਮੇਗਨ ਨੇ ਹਾਲ ਹੀ ਵਿਚ ਸ਼ਾਹੀ ਪਰਿਵਾਰ ਤੋਂ ਵੱਖਰੇ ਹੋਣ ਦੇ ਰਸਮੀ ਸਮਝੌਤੇ 'ਤੇ ਦਸਤਖਤ ਕੀਤੇ ਸਨ। ਇਸ ਦੇ ਤਹਿਤ ਉਹਨਾਂ ਨੇ ਸ਼ਾਹੀ ਉਪਾਧੀ 'His and Her Royal Highness' (HRH) ਛੱਡਣੀ ਸੀ। ਨਾਲ ਹੀ ਦੋਵੇਂ ਹੁਣ ਆਪਣੇ ਫਰਜ਼ਾਂ ਦੇ ਗੁਜਾਰੇ ਲਈ ਕਿਸੇ ਤਰ੍ਹਾਂ ਦੇ ਜਨਤਕ ਫੰਡ ਦੀ ਵੀ ਵਰਤੋਂ ਨਹੀਂ ਕਰ ਸਕਣਗੇ। ਮੈਟਰੋ ਅਖਬਾਰ ਨੇ ਸ਼ਨੀਵਾਰ ਨੂੰ ਪ੍ਰਕਾਸ਼ਿਤ ਖਬਰ ਦੇ ਮੁਤਾਬਕ ਰਾਜਸ਼ਾਹੀ ਦੇ ਅੰਦਰ ਆਪਣੀਆਂ ਨਵੀਆਂ ਭੂਮਿਕਾਵਾਂ ਨੂੰ ਰੇਖਾਂਕਿਤ ਕਰਦਿਆਂ ਜੋੜੇ ਨੇ ਦੋਸ਼ ਲਗਾਇਆ ਕਿ ਉਹਨਾਂ ਦੇ ਨਾਲ ਸ਼ਾਹੀ ਪਰਿਵਾਰ ਦੇ ਹੋਰ ਮੈਂਬਰਾਂ ਵਾਂਗ ਵਿਵਹਾਰ ਨਹੀਂ ਕੀਤਾ ਗਿਆ।

ਜੋੜੇ ਨੇ ਕਿਹਾ,''ਸ਼ਾਹੀ ਪਰਿਵਾਰ ਵਿਚ ਅਜਿਹੇ ਮੈਂਬਰ ਵੀ ਹਨ ਜਿਹਨਾਂ ਨੂੰ ਆਪਣਾ ਖਿਤਾਬ ਕਾਇਮ ਰੱਖਦਿਆਂ ਵਿਦੇਸ਼ ਵਿਚ ਰੋਜ਼ਗਾਰ ਦੀ ਇਜਾਜ਼ਤ ਦਿੱਤੀ ਗਈ ਹੈ। ਸਾਨੂੰ ਉਹ ਰਿਆਇਤਾਂ ਨਹੀਂ ਮਿਲੀਆਂ, ਜਿਸ ਦੀ ਸਾਨੂੰ ਆਸ ਸੀ।'' ਜੋੜੇ ਦਾ ਇਹ ਬਿਆਨ ਬਰਮਿੰਘਮ ਪੈਲੇਸ ਵੱਲੋਂ ਸ਼ੁੱਕਰਵਾਰ ਨੂੰ ਕੀਤੇ ਗਏ ਉਸ ਐਲਾਨ ਦੇ ਬਾਅਦ ਸਾਹਮਣੇ ਆਇਆ ਜਿਸ ਵਿਚ ਕਿਹਾ ਗਿਆ ਸੀ ਕਿ ਜੋੜਾ ਹੁਣ ਡਿਊਕ ਅਤੇ ਡਚੇਸ ਆਫ ਸਸੈਕਸ ਦੀ ਆਪਣੀ ਉਪਾਧੀ ਦੀ ਵਰਤੋਂ ਨਹੀਂ ਕਰ ਸਕੇਗਾ।

Vandana

This news is Content Editor Vandana