ਪ੍ਰਿੰਸ ਹੈਰੀ ਤੇ ਮੇਗਨ ਮਾਰਕਲ ਜਾਣਗੇ ਨਵੇਂ ਰਾਇਲ ਕਾਟੇਜ ''ਚ

11/25/2018 11:21:02 AM

ਲੰਡਨ (ਭਾਸ਼ਾ)— ਬ੍ਰਿਟੇਨ ਦੇ ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਗਨ ਮਾਰਕਲ ਹੁਣ ਇਕ ਨਵੇਂ ਠਿਕਾਣੇ ਨੂੰ ਆਪਣਾ ਘਰ ਬਣਾਉਣ ਲਈ ਜਾ ਰਹੇ ਹਨ। ਉਹ ਨਵੇਂ ਰਾਇਲ ਕਾਟੇਜ (ਸ਼ਾਹੀ ਘਰ) ਵਿਚ ਜਾਣ ਦੀ ਤਿਆਰੀ ਕਰ ਰਹੇ ਹਨ। ਇਹ ਕਾਟੇਜ ਮਹਾਰਾਣੀ ਐਲਿਜ਼ਾਬੇਥ ਦੂਜੀ ਦੀ ਵਿੰਡਸਰ ਸਥਿਤ ਜਾਇਦਾਦ 'ਤੇ ਬਣਿਆ ਹੈ। ਸਸੈਕਸ ਦੇ ਡਿਊਕ ਅਤੇ ਡਚੇਸ ਪ੍ਰਿੰਸ ਹੈਰੀ ਤੇ ਉਨ੍ਹਾਂ ਦੀ ਪਤਨੀ ਮੇਗਨ ਮਾਰਕਲ ਸਾਲ 2019 ਵਿਚ ਬਸੰਤ ਮਹੀਨੇ ਵਿਚ ਮਾਤਾ-ਪਿਤਾ ਬਣਨ ਵਾਲੇ ਹਨ। ਉਹ ਹਾਲੇ ਪੱਛਮੀ ਲੰਡਨ ਵਿਚ ਕੇਨਿੰਸਗਟਨ ਪੈਲੇਸ ਦੇ ਨੌਟਿਘੰਮ ਕਾਟੇਜ ਵਿਚ ਰਹਿ ਰਹੇ ਹਨ, ਜਿਸ ਨੂੰ ਉਹ ਹੁਣ ਖਾਲੀ ਕਰਨ ਵਾਲੇ ਹਨ। ਵਿੰਡਸਰ ਸਥਿਤ ਰੋਇਲ ਕਾਟੇਜ ਨੂੰ ਇਸ ਸ਼ਾਹੀ ਜੋੜੇ ਲਈ ਤਿਆਰ ਕੀਤਾ ਜਾ ਰਿਹਾ ਹੈ। ਇਸ ਕਾਟੇਜ ਵਿਚ ਸੋਣ ਲਈ 10 ਕਮਰੇ ਹਨ।

Vandana

This news is Content Editor Vandana