ਧੱਕੇਸ਼ਾਹੀ ਦੇ ਦੋਸ਼ਾਂ ''ਤੇ ਪ੍ਰੀਤੀ ਪਟੇਲ ਤੋਂ ਸੰਸਦ ''ਚ ਜਵਾਬ ਦੀ ਉੱਠੀ ਮੰਗ

03/01/2020 5:49:55 PM

ਲੰਡਨ (ਭਾਸ਼ਾ): ਬ੍ਰਿਟੇਨ ਦੇ ਵਿਰੋਧੀ ਦਲ ਲੇਬਰ ਪਾਰਟੀ ਨੇ ਐਤਵਾਰ ਨੂੰ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੂੰ ਸੰਸਦ ਨੂੰ ਸੰਬੋਧਿਤ ਕਰਨ ਲਈ ਕਿਹਾ, ਜਿਸ ਵਿਚ ਉਹ ਆਪਣੇ ਵਿਰੁੱਧ ਲੱਗੇ ਧਮਕੀ ਦੇਣ ਦੇ ਦੋਸ਼ਾਂ 'ਤੇ ਜਵਾਬ ਦੇਵੇਗੀ। ਉਹਨਾਂ ਦੇ ਇਕ ਸੀਨੀਅਰ ਨੌਕਰਸ਼ਾਹ ਦੇ ਅਸਤੀਫੇ ਦੇ ਬਾਅਦ ਇਹ ਘਟਨਾਕ੍ਰਮ ਹੋਇਆ ਹੈ। ਸਰ ਫਿਲਿਪ ਰੂਟਨਾਮ ਨੇ ਸ਼ਨੀਵਾਰ ਨੂੰ ਗ੍ਰਹਿ ਮੰਤਰਾਲੇ ਵਿਚ ਸਥਾਈ ਸਕੱਤਰ ਦੇ ਮਹੱਤਵਪੂਰਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਭਾਰਤੀ ਮੂਲ ਦੇ 47 ਸਾਲਾ ਮੰਤਰੀ 'ਤੇ ਦੋਸ਼ ਲਗਾਇਆ ਸੀ ਕਿ ਵਿਭਾਗ ਵਿਚ ਅਧਿਕਾਰੀਆਂ ਦੇ ਨਾਲ ਆਪਣੇ ਵਿਵਹਾਰ ਨੂੰ ਲੈ ਕੇ ਉਹ ਚਿੰਤਾਵਾਂ ਦਾ ਹੱਲ ਨਹੀਂ ਕਰ ਸਕੀ। ਸਰ ਕਿਯਰ ਸਟਾਰਮਰ ਨੇ ਕਿਹਾ,''ਗ੍ਰਹਿ ਮੰਤਰੀ ਦਾ ਫਰਜ਼ ਹੈ ਕਿ ਉਹ ਸੋਮਵਾਰ ਨੂੰ ਸੰਸਦ ਵਿਚ ਆਏ ਅਤੇ ਆਪਣੇ ਵਿਵਹਾਰ ਦੇ ਬਾਰੇ ਵਿਚ ਲਗਾਏ ਗਏ ਦੋਸ਼ਾਂ 'ਤੇ ਜਵਾਬ ਦੇਵੇ।''

ਲੇਬਰ ਪਾਰਟੀ ਦੀ ਅਗਵਾਈ ਲਈ ਜੇਰੇਮੀ ਕਾਰਬਿਨ ਦੀ ਜਗ੍ਹਾ 'ਤੇ ਸਟਾਰਮਰ ਦੌੜ ਵਿਚ ਸਭ ਤੋਂ ਅੱਗੇ ਹਨ। ਖੁਦ ਨੂੰ ਕਥਿਤ ਤੌਰ 'ਤੇ ਜ਼ਬਰੀ ਹਟਾਉਣ ਦੇ ਬਾਅ ਰੂਟਨਾਮ ਨੇ ਸਰਕਾਰ 'ਤੇ ਮੁਕੱਦਮਾ ਚਲਾਉਣ ਦਾ ਫੈਸਲਾ ਲਿਆ ਹੈ, ਜਿਸ ਦੇ ਬਾਅਦ ਪਟੇਲ ਵਿਰੁੱਧ ਜਾਂਚ ਵੀ ਬੈਠ ਸਕਦੀ ਹੈ। ਸਟਾਰਮਰ ਨੇ ਬ੍ਰਿਟੇਨ ਦੀ ਸਿਵਲ ਸੇਵਾ ਦੇ ਪ੍ਰਮੁੱਖ ਕੈਬਨਿਟ ਸਕੱਤਰ ਮਾਰਕ ਸੇਡਵਿਲ ਨੂੰ ਉਹਨਾਂ ਦੇ ਹਟਣ ਦੇ ਹਾਲਾਤਾਂ ਦੀ ਤੁਰੰਤ ਜਾਂਚ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਉਹਨਾਂ ਨੇ ਕਿਹਾ,''ਹੋਰ ਕੁਝ ਸਵਾਲਾਂ ਦੇ ਤੁਰੰਤ ਜਵਾਬ ਮਿਲਣੇ ਚਾਹੀਦੇ ਹਨ ਅਤੇ ਕਦਮ ਚੁੱਕੇ ਜਾਣੇ ਚਾਹੀਦੇ ਹਨ।'' ਸ਼ੈਡੋ ਚਾਂਸਲਰ ਜੌਨ ਮੈਕਡੋਨਾਲਡ ਨੇ ਸਥਿਤੀ ਨੂੰ ਬੇਮਿਸਾਲ ਦੱਸਿਆ ਅਤੇ ਪਟੇਲ ਦੇ ਗ੍ਰਹਿ ਮੰਤਰੀ ਬਣੇ ਰਹਿਣ 'ਤੇ ਸਵਾਲ ਖੜ੍ਹੇ ਕੀਤੇ।


Vandana

Content Editor

Related News