ਇਕ ਹੋਰ ਬ੍ਰਿਟਿਸ਼ ਪਾਕਿ ਡਾਕਟਰ ਦੀ ਕੋਵਿਡ-19 ਨਾਲ ਮੌਤ

04/08/2020 10:51:06 AM

ਲੰਡਨ (ਬਿਊਰੋ): ਬ੍ਰਿਟੇਨ ਵਿਚ ਕੋਵਿਡ-19 ਨੇ ਤਬਾਹੀ ਮਚਾਈ ਹੋਈ ਹੈ। ਇੱਥੇ ਹੁਣ ਤੱਕ 6 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਦੇਸ਼ ਵਿਚ ਇਕ ਹੋਰ ਬ੍ਰਿਟਿਸ਼ ਪਾਕਿਸਤਾਨੀ ਡਾਕਟਰ ਦੀ ਕੋਰੋਨਾਵਾਇਰਸ ਨਾਲ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਡਾਕਟਰ ਸੈਯਦ ਜੀਸ਼ਾਨ ਹੈਦਰ ਆਬਦੀ ਨੂੰ ਕਵੀਨਜ਼ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ।  ਦੀ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਕੋਰੋਨਾਵਾਇਰਸ ਦੇ ਲੱਛਣ ਪਾਏ  ਜਾਣ ਦੇ ਬਾਅਦ ਸੈਯਦ ਜੀਸ਼ਾਨ ਹੈਦਰ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਉਹ ਇਕ ਹਫਤੇ ਤੱਕ ਰਹੇ ਪਰ ਵਾਇਰਸ ਦੇ ਇਨਫੈਕਸ਼ਨ ਤੋਂ ਉਭਰ ਨਹੀਂ ਸਕੇ। 

ਡਾਕਟਰ ਸੈਯਦ ਲੰਡਨ ਦੇ ਡਿਗਹਾਨ ਹਸਪਤਾਲ ਵਿਚ ਤਾਇਨਾਤ ਸਨ।ਉਹਨਾਂ ਦੇ ਬੇਟੇ ਡਾਕਟਰ ਕੁਮੈਲ ਨੇ ਆਪਣੇ ਪਿਤਾ ਦੀ ਮੌਤ ਦੀ ਪੁਸ਼ਟੀ ਕੀਤੀ। ਉਹਨਾਂ ਨੇ ਦੱਸਿਆ,''ਉਹਨਾਂ ਦੇ ਪਿਤਾ ਸੈਲਫ ਆਈਸੋਲੇਸ਼ਨ ਵਿਚ ਸਨ ਪਰ ਉਹਨਾਂ ਦੀ ਹਾਲਤ ਖਰਾਬ ਹੋਣ ਦੇ ਬਾਅਦ ਉਹਨਾਂ ਨੂੰ ਕਵੀਨਜ਼ ਹਸਪਤਾਲ ਵਿਚ ਸ਼ਿਫਟ ਕੀਤਾ ਗਿਆ ਸੀ।'' ਡਾਕਟਰ ਕੁਮੈਲ ਨੈ ਕਿਹਾ,''ਕਈ ਲੋਕਾਂ ਨੇ ਉਹਨਾਂ ਦੇ ਪਿਤਾ ਨੂੰ ਆਪਣੇ ਪੇਸ਼ੇ ਦੇ ਪ੍ਰਤੀ ਜਨੂੰਨ ਨਾਲ ਪ੍ਰੇਰਿਤ ਇਕ ਨਿਰਸਵਾਰਥ ਵਿਅਕਤੀ ਦੱਸਿਆ। ਇੱਥੋਂ ਤੱਕ ਕਿ ਹਸਪਤਾਲ ਵਿਚ ਆਪਣੇ ਆਖਰੀ ਪਲਾਂ ਵਿਚ ਵੀ ਉਹ ਡਾਕਟਰਾਂ ਅਤੇ ਨਰਸਾਂ ਨੂੰ ਅਪੀਲ ਕਰ ਰਹੇ ਸਨ ਕਿ ਉਹ ਉਹਨਾਂ ਦੀ ਬਜਾਏ ਹੋਰ ਰੋਗੀਆਂ 'ਤੇ ਧਿਆਨ ਦੇਣ। ਉਹਨਾਂ ਦੀ ਉਮਰ ਦੇ ਕਈ ਲੋਕ ਰਿਟਾਇਰਡ ਹੋ ਚੁੱਕੇ ਸਨ ਫਿਰ ਵੀ ਉਹਨਾਂ ਦਾ ਪੇਸ਼ੇ ਦੇ ਪ੍ਰਤੀ ਭਰਪੂਰ ਸਮਰਪਣ ਸੀ।'' 

ਪੜ੍ਹੋ ਇਹ ਅਹਿਮ ਖਬਰ- 76 ਦਿਨਾਂ ਬਾਅਦ ਵੁਹਾਨ ਤੋਂ ਲਾਕਡਾਊਨ ਖਤਮ, ਲੋਕਾਂ ਨੇ ਮਨਾਇਆ ਜਸ਼ਨ

ਇਸ ਤੋਂ ਪਹਿਲਾਂ ਕੋਰੋਨਾਵਾਇਰਸ ਦੇ ਕਾਰਨ ਇਕ ਹੋਰ ਬ੍ਰਿਟਿਸ਼ ਪਾਕਿਸਤਾਨੀ ਡਾਕਟਰ ਹਬੀਬ ਜੈਦੀ ਦੀ ਮੌਤ ਹੋ ਚੁੱਕੀ ਹੈ। ਪੇਸ਼ਾਵਰ ਦੇ ਖੈਬਰ ਮੈਡੀਕਲ ਕਾਲਜ ਤੋਂ ਪੜ੍ਹਾਈ ਕਰਨ ਦੇ ਬਾਅਦ ਡਾਕਟਰ ਜੀਸ਼ਾਨ ਹੈਦਰ 1960 ਦੇ ਦੌਰਾਨ ਇੰਗਲੈਂਡ ਚਲੇ ਗਏ ਅਤੇ ਲੰਡਨ ਦੇ ਵਿਭਿੰਨ ਹਸਪਤਾਲਾਂ ਵਿਚ ਕੰਮ ਕੀਤਾ। ਕੋਰੋਨਾਵਾਇਰਸ ਨਾਲ ਮੰਗਲਵਾਰ ਨੂੰ ਬ੍ਰਿਟੇਨ ਵਿਚ 786 ਲੋਕਾਂ ਦੀ ਮੌਤ ਹੋ ਗਈ। ਪੀ.ਐੱਮ. ਬੋਰਿਸ ਜਾਨਸਨ ਦੀ ਹਾਲਤ ਵਿਗੜਨ ਦੇ ਬਾਅਦ 6 ਅਪ੍ਰੈਲ ਦੀ ਸ਼ਾਮ ਨੂੰ ਹਸਪਤਾਲ ਭੇਜ ਦਿੱਤਾ ਗਿਆ ਸੀ।


ਪੜ੍ਹੋ ਇਹ ਅਹਿਮ ਖਬਰ- ਪ੍ਰਿੰਸ ਹੈਰੀ ਤੇ ਮੇਗਨ ਦੀ ਨਵੀਂ ਚੈਰਿਟੀ ਸੰਸਥਾ ਨਾਮ ਹੋਵੇਗਾ 'ਆਰਚਵੇਲ


Vandana

Content Editor

Related News