ਬ੍ਰਿਟੇਨ :ਲੌਰਡ ਸਵਰਾਜ ਨੂੰ ਜਾਨਵਰਾਂ ਦੀ ਸੁਰੱਖਿਆ ਲਈ ਸਰਵ ਉੱਚ ਸਨਮਾਨ

06/13/2019 10:54:14 AM

ਲੰਡਨ (ਬਿਊਰੋ)— ਬ੍ਰਿਟੇਨ ਦੇ ਮਸ਼ਹੂਰ ਕਾਰੋਬਾਰੀ ਅਤੇ ਸਾਂਸਦ ਭਾਰਤੀ ਮੂਲ ਦੇ ਲੌਰਡ ਸਵਰਾਜ ਪਾਲ ਨੂੰ ਜਾਨਵਰਾਂ ਦੀ ਸੁਰੱਖਿਆ ਵਿਚ ਉਨ੍ਹਾਂ ਦੇ ਮਹੱਤਵਪੂਰਣ ਯੋਗਦਾਨ ਲਈ ਲੰਡਨ ਜ਼ੂ ਨਾਮ ਦੀ ਸੰਸਥਾ ਨੇ ਆਪਣੇ ਸਰਵ ਉੱਚ ਸਨਮਾਨ ਨਾਲ ਸਨਮਾਨਿਤ ਕੀਤਾ। ਲੌਰਡ ਸਵਰਾਜ ਪਾਲ ਨੇ 1993 ਵਿਚ ਲੰਡਨ ਦੇ ਚਿੜੀਆਘਰ ਦੀ ਦੇਖਭਾਲ ਕਰਨ ਵਾਲੀ ਸੰਸਥਾ ਨੂੰ 10 ਲੱਖ ਪੌਂਡ ਕਰੀਬ 8.83 ਕਰੋੜ ਰੁਪਏ ਦੀ ਮਦਦ ਕੀਤੀ ਸੀ। ਇਸ ਦੇ ਇਲਾਵਾ ਲੌਰਡ ਸਵਰਾਜ ਵੱਖ-ਵੱਖ ਪ੍ਰਾਜੈਕਟਾਂ ਲਈ ਵੀ ਆਰਥਿਕ ਮਦਦ ਦਿੰਦੇ ਰਹੇ ਹਨ। 

ਲੌਰਡ ਸਵਰਾਜ ਨੂੰ ਮੰਗਲਵਾਰ ਨੂੰ ਵੱਕਾਰੀ ਜ਼ੂਲੌਜੀਕਲ ਸੋਸਾਇਟੀ ਆਫ ਲੰਡਨ ਦੀ 2019 ਲਈ ਆਨਰੇਰੀ ਫੈਲੋਸ਼ਿਪ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਲੌਰਡ ਸਵਰਾਜ ਪ੍ਰਿੰਸ ਫਿਲਿਪ, ਜਾਪਾਨ ਦੇ ਸਾਬਕਾ ਸ਼ਾਸਕ ਅਕਿਹੀਤੋ ਅਤੇ ਸਰ ਡੇਵਿਡ ਐਟੇਨਬੋਰੋ ਦੀ ਸੂਚੀ ਵਿਚ ਸ਼ਾਮਲ ਹੋ ਗਏ। ਸਨਮਾਨ ਸਮਾਰੋਹ ਦੌਰਾਨ ਸਵਰਾਜ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਕਿ ਲੌਰਡ ਸਵਰਾਜ ਨੇ ਬੀਤੇ 30 ਸਾਲਾਂ ਵਿਚ ਜਾਨਵਰਾਂ ਦੀ ਸੁਰੱਖਿਆ ਲਈ ਜਿਹੜਾ ਸਹਿਯੋਗ ਦਿੱਤਾ ਹੈ ਉਹ ਸ਼ਾਨਦਾਰ ਹੈ ਅਤੇ ਉਸ ਲਈ ਸੰਸਥਾ ਉਨ੍ਹਾਂ ਨੂੰ ਆਪਣਾ ਵੱਕਾਰੀ ਸਨਮਾਨ ਪ੍ਰਦਾਨ ਕਰਦੀ ਹੈ।


Vandana

Content Editor

Related News