ਇਕ ਖਾਸ ਉਦੇਸ਼ ਨਾਲ ਸ਼ਖਸ ਨੇ ਅੰਟਾਰਟਿਕਾ ਦੀ ਆਈਸ ਸ਼ੀਟ ਹੇਠਾਂ ਕੀਤੀ ਤੈਰਾਕੀ

01/27/2020 2:53:33 PM

ਲੰਡਨ (ਬਿਊਰੋ): ਬ੍ਰਿਟੇਨ ਦੇ ਲੇਵਿਸ ਪੁਗ (Lewis Pugh) ਨੇ ਇਕ ਖਾਸ਼ ਉਦੇਸ਼ ਦੇ ਤਹਿਤ ਅੰਟਾਰਟਿਕਾ ਦੀ ਆਈਸ ਸ਼ੀਟ ਦੇ ਹੇਠਾਂ ਤੈਰਾਕੀ ਕੀਤੀ। ਅਜਿਹਾ ਕਰ ਕੇ ਲੇਵਿਸ ਆਈਸ ਸ਼ੀਠ ਹੇਠਾਂ ਤੈਰਨ ਵਾਲੇ ਦੁਨੀਆ ਦੇ ਪਹਿਲੇ ਐਥਲੀਟ ਬਣ ਗਏ। 50 ਸਾਲ ਦੇ ਲੇਵਿਸ ਨੇ ਤੈਰਦੇ ਸਮੇਂ ਸਵੀਮਿੰਗ ਅੰਡਰਗਾਰਮੈਂਟ, ਇਕ ਕੈਪ ਅਤੇ ਇਕ ਚਸ਼ਮਾ ਪਹਿਨਿਆ ਸੀ। ਉਹ 10 ਮਿੰਟ ਤੱਕ ਸੁਪਰ ਗਲੇਸ਼ੀਅਲ ਝੀਲ ਦੇ ਪਾਣੀ ਵਿਚ ਸੇਫ ਗਾਰਡ ਦੀ ਮੌਜੂਦਗੀ ਵਿਚ 2.2 ਵਰਗ ਮੀਟਰ ਏਰੀਆ ਵਿਚ ਤੈਰਦੇ ਰਹੇ। ਇਸ ਵਿਚ ਰਾਸ ਸਾਗਰ ਵੀ ਸ਼ਾਮਲ ਹੈ ਜਿਸ ਨੂੰ 2015 ਵਿਚ ਤੈਰਾਕੀ ਦੇ ਬਾਅਦ ਇਕ ਮਰੀਨ ਪ੍ਰੋਟੈਕਟਿਡ ਏਰੀਆ ਦੇ ਰੂਪ ਵਿਚ ਐਲਾਨਿਆ ਗਿਆ ਸੀ। 

 

 
 
 
 
 
View this post on Instagram
 
 
 
 
 
 
 
 
 

Finished my last training swim! Swam 300m. Out safely. Emanuel Guy dressing me as quickly as he can. It’s now a race. British emergency doctor Charlotte Haldane is on standby. I’m absolutely frozen, if you zoom into my fingers you’ll see they’re completely white. #Antarctica2020 Photo: @kelvintrautman

A post shared by Lewis Pugh (@lewis.pugh) on Jan 23, 2020 at 4:09am PST

ਲੇਵਿਸ ਜਦੋਂ ਆਈਸ ਸ਼ੀਟ ਦੇ ਹੇਠਾਂ ਤੈਰ ਰਹੇ ਸਨ ਉਦੋਂ ਤਾਪਮਾਨ ਫ੍ਰੀਜ਼ਿੰਗ ਪੁਆਇੰਟ ਦੇ ਕਰੀਬ ਸੀ। ਉਹਨਾਂ ਨੇ ਦੱਸਿਆ ਕਿ ਮੈਂ ਇਹ ਕੰਮ ਕਿਸੇ ਉਪਲਬਧੀ ਲਈ ਨਹੀਂ ਕੀਤਾ ਸਗੋਂ ਲੋਕਾਂ ਦਾ ਧਿਆਨ ਜਲਵਾਯੂ ਤਬਦੀਲੀ ਵੱਲ ਦਿਵਾਉਣ ਲਈ ਕੀਤਾ। ਮੀਡੀਆ ਰਿਪੋਰਟਾਂ ਮੁਤਾਬਕ ਅੰਟਾਰਟਿਕਾ ਦੀਆਂ ਚਾਦਰਾਂ ਦੇ ਹੇਠਾਂ ਤੈਰਨ ਦਾ ਲੇਵਿਸ ਦਾ ਸਫਰ ਹਾਲੇ ਸ਼ੁਰੂ ਹੋਇਆ ਹੈ। ਉਹਨਾਂ ਦੀ ਅਗਲੀ ਕੋਸ਼ਿਸ਼ ਸੁਪਰਾ-ਗਲੇਸ਼ੀਅਲ ਝੀਲ ਨੂੰ ਤੈਰ ਕੇ ਪਾਰ ਕਰਨ ਵਾਲਾ ਪਹਿਲਾ ਵਿਅਕਤੀ ਬਣਨ ਦੀ ਹੈ। ਡਰਹਮ ਯੂਨੀਵਰਸਿਟੀ ਦੇ ਇਕ ਅਧਿਐਨ ਮੁਤਾਬਕ ਪੂਰਬੀ ਅੰਟਾਰਟਿਕਾ ਵਿਚ 65,000 ਸੁਪਰਾ-ਗਲੇਸ਼ੀਅਲ ਝੀਲਾਂ ਹਨ। ਇਹਨਾਂ ਦਾ ਨਿਰਮਾਣ ਬਰਫ ਦੀ ਸਤਹਿ ਦੇ ਪਿਘਲਣ ਕਾਰਨ ਹੋਇਆ ਹੈ।

 

ਲੇਵਿਸ ਨੇ ਟਵੀਟ ਕਰ ਕੇ ਲਿਖਿਆ,''ਮੈਂ ਜਲਵਾਯੂ ਤਬਦੀਲੀ ਵੱਲ ਲੋਕਾਂ ਦਾ ਧਿਆਨ ਦਿਵਾਉਣਾ ਚਾਹੁੰਦਾ ਹਾਂ। ਦੁਨੀਆ ਭਰ ਵਿਚ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ। ਇਸ ਲਈ ਮੈਂ ਅੰਟਾਰਟਿਕਾ ਦੀ ਆਈਸ ਸ਼ੀਟ ਦੇ ਹੇਠਾਂ ਤੈਰਨ ਦਾ ਫੈਸਲਾ ਲਿਆ। #COP26 'ਤੇ ਵਿਸ਼ਵ ਨੇਤਾਵਾਂ ਨੂੰ ਅੱਗੇ ਵੱਧਣ ਜਾਂ ਇਕ ਪਾਸੇ ਹੋਣ ਦੀ ਲੋੜ ਹੈ। ਸਮਾਂ ਬੀਤਦਾ ਜਾ ਰਿਹਾ ਹੈ। ਕ੍ਰਿਪਾ ਕਰ ਕੇ ਇਸ ਨੂੰ ਸ਼ੇਅਰ ਕਰੋ।''

 

 
 
 
 
 
View this post on Instagram
 
 
 
 
 
 
 
 
 

Swimming under the Antarctic ice sheet is the most beautiful and terrifying swim I’ve ever done. Every shade of blue, and then nearly complete darkness. Mid-way I heard an almighty boom above me, and thought my time had come. Luckily, it was just the ice shifting. #Antarctica2020 Photo: @kelvintrautman

A post shared by Lewis Pugh (@lewis.pugh) on Jan 24, 2020 at 1:55am PST

ਲੇਵਿਸ ਨੇ ਇੰਸਟਾਗ੍ਰਾਮ 'ਤੇ ਵੀ ਪੋਸਟਾਂ ਸ਼ੇਅਰ ਕੀਤੀਆਂ। ਇਸ ਵਿਚ ਉਹਨਾਂ ਨੇ ਤੈਰਾਕੀ ਦੇ ਕੁਝ ਬਹੁਤ ਸੁੰਦਰ ਅਤੇ ਕੁਝ ਡਰਾਉਣੇ ਅਨੁਭਵ ਸ਼ੇਅਰ ਕੀਤੇ। ਉਹਨਾਂ ਨੇ ਲਿਖਿਆ,''ਜਦੋਂ ਮੈਂ ਤੈਰਨ ਲਈ ਪਾਣੀ ਦੇ ਅੰਦਰ ਗਿਆ ਤਾਂ ਚਾਰੇ ਪਾਸੇ ਪਾਣੀ ਨੀਲੇ ਰੰਗ ਦਾ ਦਿਸ ਰਿਹਾ ਸੀ। ਕੁਝ ਦੇਰ ਬਾਅਦ ਮੇਰਾ ਸਾਹਮਣਾ ਇਕ ਅਜਿਹੀ ਜਗ੍ਹਾ ਨਾਲ ਹੋਇਆ ਜਿੱਥੇ ਪਾਣੀ ਬਰਫ ਦੀ ਸ਼ੀਟ ਵਿਚ ਮੌਜੂਦ ਦਰਾਰ ਤੋਂ ਹੋ ਕੇ ਗਾਇਬ ਹੁੰਦਾ ਜਾਪਦਾ ਸੀ। ਮੈਨੂੰ ਲੱਗਿਆ ਕਿ ਇੱਥੋਂ ਜਾ ਕੇ ਇਹ ਪਾਣੀ ਸਮੁੰਦਰ ਵਿਚ ਮਿਲ ਜਾਂਦਾ ਹੋਵੇਗਾ। ਭਾਵੇਂਕਿ ਇਹ ਆਈਸ ਸ਼ਿਫਟਿੰਗ ਸੀ। ਇਸ ਦੇ ਬਾਅਦ ਮੈਂ ਬਾਹਰ ਆ ਗਿਆ।''

Vandana

This news is Content Editor Vandana