ਬ੍ਰਿਟੇਨ ਵੱਲੋਂ ਜੂਲੀਅਨ ਅਸਾਂਜੇ ਦੀ ਅਮਰੀਕਾ ਨੂੰ ਹਵਾਲਗੀ ਦੀ ਮਨਜ਼ੂਰੀ

06/13/2019 5:05:48 PM

ਲੰਡਨ (ਬਿਊਰੋ)—  ਅਮਰੀਕਾ ਲਈ ਮੋਸਟ ਵਾਂਟੇਡ ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜੇ ਦੀ ਹਵਾਲਗੀ ਦਾ ਰਸਤਾ ਸਾਫ ਹੋ ਗਿਆ ਹੈ। ਬ੍ਰਿਟੇਨ ਦੇ ਗ੍ਰਹਿ ਸਕੱਤਰ ਸਾਜਿਦ ਜਾਵਿਦ ਨੇ ਹਵਾਲਗੀ ਆਦੇਸ਼ 'ਤੇ ਦਸਤਖਤ ਕਰ ਦਿੱਤੇ ਹਨ। ਇਹ ਜਾਣਕਾਰੀ ਬ੍ਰਿਟੇਨ ਦੇ ਮੀਡੀਆ ਹਵਾਲੇ ਨਾਲ ਦਿੱਤੀ ਗਈ ਹੈ। ਹੁਣ ਅਦਾਲਤ ਦੀ ਕਾਰਵਾਈ ਦੇ ਬਾਅਦ ਅਸਾਂਜੇ ਦੀ ਅਮਰੀਕਾ ਨੂੰ ਹਵਾਲਗੀ ਹੋ ਸਕੇਗੀ। 

 

ਇਸ ਤੋਂ ਪਹਿਲਾਂ ਜੂਲੀਅਨ ਅਸਾਂਜੇ ਸਿਹਤ ਸਬੰਧੀ ਮੁਸ਼ਕਲਾਂ ਕਾਰਨ ਅਦਾਲਤ ਦੀ ਕਾਰਵਾਈ ਵਿਚ ਸ਼ਾਮਲ ਨਹੀਂ ਹੋ ਪਾਏ ਸਨ। ਬ੍ਰਿਟੇਨ ਵਿਚ ਜ਼ਮਾਨਤ ਦੌਰਾਨ ਫਰਾਰ ਹੋਣ ਦੇ ਸਿਲਸਿਲੇ ਵਿਚ ਉਹ ਬੇਲਮਾਰਸ਼ ਅਦਾਲਤ ਵਿਚ ਸਜ਼ਾ ਕੱਟ ਰਹੇ ਹਨ ਅਤੇ ਨਾਲ ਹੀ ਅਮਰੀਕਾ ਦੇ ਹਵਾਲੇ ਕੀਤੇ ਜਾਣ ਵਿਰੁੱਧ ਮੁਕੱਦਮਾ ਵੀ ਲੜ ਰਹੇ ਹਨ। ਅਮਰੀਕਾ ਨੇ ਉਨ੍ਹਾਂ 'ਤੇ ਮਿਲਟਰੀ ਅਤੇ ਡਿਪਲੋਮੈਟਿਕ ਸੂਤਰਾਂ ਦੇ ਨਾਮ ਉਜਾਗਰ ਕਰਨ ਵਾਲੇ ਗੁਪਤ ਦਸਤਾਵੇਜ਼ ਪ੍ਰਕਾਸ਼ਿਤ ਕਰ ਕੇ ਜਾਸੂਸੀ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ। ਵਿਕੀਲੀਕਸ ਨੇ ਕਿਹਾ ਹੈ ਕਿ ਉਹ ਅਸਾਂਜੇ ਦੀ ਸਿਹਤ ਦੇ ਬਾਰੇ ਵਿਚ ਬਹੁਤ ਚਿੰਤਤ ਹੈ।


Vandana

Content Editor

Related News