ਬ੍ਰਿਟੇਨ : ਭਾਰਤੀ ਮੂਲ ਦੀ 11 ਸਾਲਾ ਕੁੜੀ ਨੇ ਮੇਨਸਾ ਟੈਸਟ ''ਚ ਕੀਤਾ ਟੌਪ

06/17/2019 12:13:30 PM

ਲੰਡਨ (ਬਿਊਰੋ)— ਬ੍ਰਿਟੇਨ ਵਿਚ ਭਾਰਤੀ ਮੂਲ ਦੀ 11 ਸਾਲ ਦੀ ਜੀਆ ਵਡੁਚਾ ਨੇ ਬ੍ਰਿਟਿਸ਼ ਮੇਨਸਾ ਟੈਸਟ ਵਿਚ ਟੌਪ ਕੀਤਾ ਹੈ। ਉਸ ਨੂੰ ਹਾਈ ਆਈ.ਕਿਊ. ਵਾਲੇ ਮੇਨਸਾ ਮੈਂਬਰਸ਼ਿਪ ਕਲੱਬ ਵਿਚ ਸੱਦਾ ਦਿੱਤਾ ਗਿਆ ਹੈ। ਜੀਆ ਨੂੰ ਹਾਲ ਵਿਚ ਹੀ ਕੈਟਲ 3 ਬੀ ਪੇਪਰ ਵਿਚ ਸਭ ਤੋਂ ਜ਼ਿਆਦਾ ਅੰਕ ਮਿਲੇ ਹਨ। ਇਸ ਮੌਕੇ ਜੀਆ ਦੀ ਮਾਂ ਬਿਜ਼ਲ ਨੇ ਕਿਹਾ,''ਮਾਤਾ-ਪਿਤਾ ਹੋਣ ਦੇ ਨਾਅਤੇ ਸਾਨੂੰ ਜੀਆ ਦੀ ਉਪਲਬਧੀ 'ਤੇ ਮਾਣ ਹੈ। ਬਹੁਤ ਛੋਟੀ ਉਮਰ ਵਿਚ ਉਸ ਨੇ ਉੱਚ ਬੁੱਧੀ ਵਾਲੇ ਇਨਸਾਨ ਦੀਆਂ ਵਿਸ਼ੇਸ਼ਤਾਵਾਂ ਨੂੰ ਪ੍ਰਦਰਸ਼ਿਤ ਕੀਤਾ ਸੀ ਪਰ 162 ਅੰਕ ਹਾਸਲ ਕਰ ਕੇ ਉਸ ਨੇ ਸਾਨੂੰ ਹੈਰਾਨ ਕਰ ਦਿੱਤਾ ਹੈ।''

ਜੀਆ ਦੀ ਮਾਂ ਆਪਣੇ ਪਤੀ ਜਿਗਨੇਸ਼ ਨਾਲ Shainel Solutions Ltd. ਨਾਮ ਦਾ ਇਕ ਸਾਫਟਵੇਅਰ ਸਲਾਹਕਾਰ ਚਲਾਉਂਦੀ ਹੈ। ਜੀਆ ਦਾ ਬਾਕੀ ਪਰਿਵਾਰ ਮੁੰਬਈ ਵਿਚ ਰਹਿੰਦਾ ਹੈ। ਦੇਸ਼ ਭਰ ਤੋਂ ਦੋਸਤ ਅਤੇ ਰਿਸ਼ਤੇਦਾਰ ਜੀਆ ਨੂੰ ਵਧਾਈ ਦੇ ਰਹੇ ਹਨ। ਨਤੀਜੇ ਐਲਾਨ ਹੋਣ ਦੇ ਬਾਅਦ ਉਹ ਇਕ ਛੋਟੀ ਸੈਲੀਬ੍ਰਿਟੀ ਬਣ ਗਈ ਹੈ। ਉਸ ਦੇ ਕੁਝ ਸਾਥੀ ਉਸ ਤੋਂ ਆਟੋਗ੍ਰਾਫ ਲੈ ਰਹੇ ਹਨ। 

ਬਿਜ਼ਲ ਨੇ ਕਿਹਾ,''ਅਕਾਊਟੈਂਟ, ਆਈ.ਟੀ. ਸਲਾਹਕਾਰ ਅਤੇ ਪਰਿਵਾਰ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਨਾਲ ਘਿਰੇ ਹੋਣ ਕਾਰਨ ਜੀਆ ਕਿਸੇ ਵੀ ਅਜਿਹੇ ਪੇਸ਼ੇ ਤੋਂ ਬਚਣਾ ਚਾਹੁੰਦੀ ਹੈ ਜੋ ਉਸ ਨੂੰ ਇਕ ਕਮਰੇ ਵਿਚ ਬੰਨ੍ਹ ਦੇਵੇ। ਉਸ ਦੀ ਅਭਿਲਾਸ਼ਾ ਕਲਾ ਅਤੇ ਸੰਗੀਤ ਦੇ ਖੇਤਰ ਵਿਚ ਆਪਣੇ ਮਜ਼ਬੂਤ ਅਕਾਦਮਕਿ ਬੇਸ ਦੀ ਵਰਤੋਂ ਕਰਨਾ ਹੈ।'' ਜ਼ਿਕਰਯੋਗ ਹੈ ਕਿ ਮੇਨਸਾ ਦੀ ਮੈਂਬਰਸ਼ਿਪ ਉਨ੍ਹਾਂ ਸਾਰਿਆਂ ਲਈ ਖੁੱਲ੍ਹੀ ਹੈ ਜੋ ਸਿਖਰ ਦੋ ਫੀਸਦੀ ਵਿਚ ਆਈ.ਕਿਊ. ਪ੍ਰਦਰਸ਼ਿਤ ਕਰ ਸਕਦੇ ਹਨ।

ਬ੍ਰਿਟਿਸ਼ ਮੇਨਸਾ ਦੇ ਮੁੱਖ ਕਾਰਜਕਾਰੀ ਜੌਨ ਸਟੇਵੇਨੇਜ਼ ਨੇ ਕਿਹਾ,''ਇੰਨੇ ਚੰਗੇ ਅਕ ਹਾਸਲ ਕਰਨ ਲਈ ਜੀਆ ਨੂੰ ਬਹੁਤ  ਸ਼ੁੱਭਕਾਮਨਾਵਾਂ। ਮੈਨੂੰ ਆਸ ਹੈ ਕਿ ਜੀਆ ਮੇਨਸਾ ਦੀ ਮੈਂਬਰਸ਼ਿਪ ਦੀ ਵਰਤੋਂ ਨਵੇਂ ਲੋਕਾਂ ਨੂੰ ਮਿਲਣ ਅਤੇ ਨਵੀਂਆਂ ਚੀਜ਼ਾਂ ਨੂੰ ਸਿੱਖਣ ਲਈ ਕਰੇਗੀ।''


Vandana

Content Editor

Related News