ਬੈਡਫੋਰਡ ਵਿਖੇ ਵਿਲੱਖਣ ਆਜ਼ਾਦੀ ਦਿਹਾੜਾ, ਸਿਟੀ ਕੌਂਸਲ ਹਾਲ ਦੀ ਇਮਾਰਤ ''ਤੇ ਲਹਿਰਾਇਆ ਤਿਰੰਗਾ

08/24/2020 3:43:05 PM

ਲੰਡਨ (ਸਮਰਾ): ਬ੍ਰਿਟੇਨ ਦੇ ਸ਼ਹਿਰ ਬੈਡਫੋਰਡ ਵਿਖੇ ਭਾਰਤੀ ਮੂਲ ਦੀਆਂ ਬੀਬੀਆਂ ਦੀ ਸੰਸਥਾ 'ਬੰਦਨ ਗਰੁੱਪ' ਨੇ ਸੇਵਾ ਟਰੱਸਟ ਯੂ.ਕੇ. ਅਤੇ ਬੈਡਫੋਰਡ ਦੀਆਂ ਸਮਾਜਿਕ ਅਤੇ ਹੋਰ ਸੰਸਥਾਵਾਂ ਦੇ ਸਾਂਝੇ ਸਹਿਯੋਗ ਨਾਲ ਆਜ਼ਾਦੀ ਦਿਹਾੜਾ ਮਨਾਇਆ। ਇਸ ਮੌਕੇ ਸ਼ਹਿਰ ਦੇ ਟਾਊਨ ਹਾਲ 'ਤੇ ਤਿਰੰਗਾ ਲਹਿਰਾਇਆ ਗਿਆ। ਸਮਾਗਮ ਵਿਚ ਬੈਡਫੋਰਡ ਦੇ ਮੇਅਰ ਡੇਵ ਹੌਜ਼ਸਨ, ਹਾਈਸ਼ੈਰਫ ਸੁਜ਼ਨ ਲੌਸਾਡਾ, ਬੰਦਨ ਬੈਡਫੋਰਡ ਦੀ ਚੇਅਰਪਰਸਨ ਡਾਕਟਰ ਵਨੀਤਾ ਮਨਜੂਰੇ, ਸੇਵਾ ਸਟਰੱਸਟ ਯੂ.ਕੇ. ਦੇ ਚੇਅਰਮੈਨ ਕੌਂਸਲਰ ਚਰਨਕੰਵਲ ਸਿੰਘ ਸੇਖੋਂ ਸਮੇਤ ਬੰਦਨ ਗਰੁੱਪ ਮੈਂਬਰ ਹਾਜ਼ਰ ਹੋਏ।ਇਸ ਦੇ ਇਲਾਵਾ ਆਨ ਲਾਈਨ ਜ਼ੂਮ ਰਾਹੀਂ ਵੱਡੀ ਗਿਣਤੀ ਵਿਚ ਲੋਕ ਅਤੇ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਲ ਹੋਈਆਂ। 

ਕੋਵਿਡ-19 ਦੇ ਚੱਲਦਿਆਂ ਇਸ ਸਮਾਗਮ ਨੂੰ ਆਨਲਾਈਨ ਭਾਰਤੀ ਹਾਈ ਕਮਿਸ਼ਨ ਨਾਲ ਜੋੜਿਆ ਗਿਆ ਅਤੇ ਹਾਈ ਕਮਿਸ਼ਨਰ ਗਾਇਤਰੀ ਈਸ਼ਰ ਕੁਮਾਰ ਨੇ ਸੰਬੋਧਨ ਕਰਦਿਆਂ ਭਾਰਤ ਵਾਸੀਆਂ ਨੂੰ 74ਵੇਂ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ। ਉਹਨਾਂ ਨੇ ਯੂ.ਕੇ. ਵਿਚ ਵੱਸਦੇ ਭਾਰਤੀਆਂ ਵਲੋਂ ਦੇਸ਼ ਅਤੇ ਵਿਦੇਸ਼ ਵਿਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ

।ਹਾਈ ਕਮਿਸ਼ਨ ਦੇ ਰਾਜਨੀਤਕ ਅਤੇ ਪਰਵਾਸ ਮਾਮਲੇ ਦੇ ਸਕੱਤਰ ਰੋਹਨ ਸਮੰਤ ਨੇ ਬੰਧਨ ਟੀਮ ਅਤੇ ਸੇਵਾ ਟਰੱਸਟ ਯੂਕੇ ਨੂੰ ਕੋਰੋਨਾ ਤਾਲਾਬੰਦੀ ਦੌਰਾਨ ਵੱਡੀ ਗਿਣਤੀ ਵਿਚ ਭਾਰਤੀ ਵਿਦਿਆਰਥੀਆਂ ਦੀ ਸਹਾਇਤਾ ਕਰਨ ਲਈ ਵਿਸ਼ੇਸ਼ ਵਧਾਈ ਦਿੱਤੀ ਅਤੇ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਬੈਡਫੋਰਡ ਦੇ ਸਾਰੇ ਭਾਰਤੀ ਸੰਗਠਨਾਂ ਜਿਨ੍ਹਾਂ ਨੇ ਸਮਾਜਿਕ ਸਹਾਇਤਾ ਕੀਤੀ ਹੈ, ਨੇ ਚੰਗੀ ਮਿਸਾਲ ਕਾਇਮ ਕੀਤੀ ਹੈ ਅਤੇ ਉਹ ਬੈਡਫੋਰਡ ਇੰਡੀਅਨ ਡਾਇਸਪੋਰਾ ਨਾਲ ਇਸ ਸਮਾਗਮ ਨੂੰ ਮਨਾਉਣ ‘ਤੇ ਮਾਣ ਮਹਿਸੂਸ ਕਰਦੇ ਹਨ।
 

Vandana

This news is Content Editor Vandana