ਬ੍ਰਿਟਿਸ਼ ਹਾਈ ਕੋਰਟ ਨੇ ਹਵਾਲਗੀ ਮਾਮਲੇ ''ਚ ਭਾਰਤ ਦੀ ਅਪੀਲ ਕੀਤੀ ਸਵੀਕਾਰ

10/16/2019 5:46:46 PM

ਲੰਡਨ (ਭਾਸ਼ਾ)— ਬ੍ਰਿਟੇਨ ਦੇ ਹਾਈਕੋਰਟ ਨੇ ਭਾਰਤ ਸਰਕਾਰ ਨੂੰ ਉੱਥੇ ਸਥਿਤ ਇਕ ਜੋੜੇ ਦੀ ਹਵਾਲਗੀ ਲਈ ਅਪੀਲ ਦਾਇਰ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਜੋੜੇ 'ਤੇ 2017 ਵਿਚ ਭਾਰਤ ਵਿਚ ਆਪਣੇ ਗੋਦ ਲਏ ਪੁੱਤਰ ਦੀ ਹੱਤਿਆ ਕਰਨ ਦਾ ਦੋਸ਼ ਹੈ। ਹਵਾਲਗੀ ਪ੍ਰਕਿਰਿਆ ਵਿਚ ਭਾਰਤੀ ਅਧਿਕਾਰੀਆਂ ਦੀ ਨੁਮਾਇੰਦਗੀ ਕਰ ਰਹੀ ਬ੍ਰਿਟੇਨ ਦੀ ਕ੍ਰਾਊਨ ਪ੍ਰੌਸੀਕਿਊਸ਼ਨ ਸਰਵਿਸ (ਸੀ.ਪੀ.ਐੱਸ.) ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਵਿਚ ਜਨਮੀ ਬ੍ਰਿਟਿਸ਼ ਨਾਗਰਿਕ ਆਰਤੀ ਧੀਰ ਅਤੇ ਉਸ ਦੇ ਪਤੀ ਕਵਲ ਰਾਇਜਾਦਾ ਦੀ ਹਵਾਲਗੀ 'ਤੇ ਹੇਠਲੀ ਅਦਾਲਤ ਦੇ ਫੈਸਲੇ ਦੇ ਵਿਰੁੱਧ ਅਪੀਲ ਦੀ ਇਜਾਜ਼ਤ ਦੇ ਦਿੱਤੀ ਗਈ ਹੈ।

ਜੋੜੇ 'ਤੇ 11 ਸਾਲਾ ਪੁੱਤਰ ਗੋਪਾਲ ਅਤੇ ਇਕ ਹੋਰ ਰਿਸ਼ਤੇਦਾਰ ਦੀ ਹੱਤਿਆ ਦਾ ਦੋਸ਼ ਹੈ। ਲੰਡਨ ਵਿਚ ਵੈਸਟਮਿੰਸਟਰ ਮਜਿਸਟ੍ਰੇਟ ਅਦਾਲਤ ਨੇ ਜੁਲਾਈ ਵਿਚ ਹਵਾਲਗੀ ਦੀ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਸੀ। ਹੁਣ ਇਸ ਪਟੀਸ਼ਨ 'ਤੇ ਅਗਲੇ ਸਾਲ 28 ਜਨਵਰੀ ਨੂੰ 'ਰੋਇਲ ਕੋਰਟਜ਼ ਆਫ ਜਸਟਿਸ' ਵਿਚ ਸੁਣਵਾਈ ਹੋਵੇਗੀ। ਸੀ.ਪੀ.ਐੱਸ. ਦੇ ਬੁਲਾਰੇ ਨੇ ਕਿਹਾ,''ਅਪੀਲ ਮਨਜ਼ੂਰ ਕੀਤੀ ਜਾਂਦੀ ਹੈ ਅਤੇ 28 ਜਨਵਰੀ ਲਈ ਸੂਚੀਬੱਧ ਕੀਤੀ ਜਾਂਦੀ ਹੈ।''

Vandana

This news is Content Editor Vandana