ਬ੍ਰਿਟੇਨ : ਤੂਫਾਨ ''ਹੰਬਰਟੋ'' ਕਾਰਨ ਭਾਰੀ ਮੀਂਹ, ਹੜ੍ਹ ਦੀ ਚਿਤਾਵਨੀ ਜਾਰੀ

09/25/2019 3:40:03 PM

ਲੰਡਨ (ਬਿਊਰੋ)— ਬ੍ਰਿਟੇਨ ਵਿਚ 'ਹੰਬਰਟੋ' ਤੂਫਾਨ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਵੱਲੋਂ ਉੱਤਰੀ-ਪੱਛਮੀ ਅਤੇ ਦੱਖਣੀ-ਪੱਛਮੀ ਇੰਗਲੈਂਡ ਦੇ ਹਿੱਸਿਆਂ ਵਿਚ ਹੜ੍ਹ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ। ਇੱਥੇ 6ਵੇਂ ਦਿਨ ਲਗਾਤਾਰ ਮੀਂਹ ਪੈਣ ਕਾਰਨ ਵਾਤਾਵਰਨ ਏਜੰਸੀ ਨੇ ਹੜ੍ਹ ਦੇ ਲੱਗਭਗ 38 ਐਲਰਟ ਜਾਰੀ ਕੀਤੇ ਹਨ। ਲਗਾਤਾਰ ਮੀਂਹ ਕਾਰਨ ਬ੍ਰਿਗਟਨ ਅਤੇ ਬਰਮਿੰਘਮ ਵਿਚ ਮਿਲਟਨ ਕੇਨੇਸ ਅਤੇ ਆਕਸਫੋਰਡ ਤੱਕ ਦੇ ਖੇਤਰਾਂ ਵਿਚ ਹੜ੍ਹ ਜਿਹੇ ਹਾਲਾਤ ਹਨ। ਅਗਲੇ 6 ਦਿਨਾਂ ਤੱਕ ਅਜਿਹਾ ਹੀ ਮੀਂਹ ਪੈਣ ਦਾ ਅਨੁਮਾਨ ਹੈ। 

ਇੱਥੇ ਦੱਸ ਦਈਏ ਕਿ ਤੂਫਾਨ ਹੰਬਰਟੋ ਕਾਰਨ ਇੱਥੇ ਭਾਰੀ ਮੀਂਹ ਪੈ ਰਿਹਾ ਹੈ। ਲੰਡਨ ਦੇ ਮੂਰਗੇਟ ਸਟੇਸ਼ਨ, ਲੀਵਰਪੁਲ ਸਟ੍ਰੀਟ ਸਟੇਸ਼ਨ ਵਿਚ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਦਿਨ ਪਹਿਲਾਂ ਪਏ ਮੀਂਹ ਕਾਰਨ ਆਏ ਹੜ੍ਹ ਨਾਲ ਹਜ਼ਾਰਾਂ ਸੈਲਾਨੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਲੀਵਰਪੁਲ ਸਟ੍ਰੀਟ, ਸੰਤ ਪੌਲਜ਼ ਅਤੇ ਵਿਕਟੋਰੀਆ ਸਟੇਸ਼ਨਾਂ 'ਤੇ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Vandana

This news is Content Editor Vandana