ਬ੍ਰਿਟੇਨ : 6,500 ਲੋਕਾਂ ਨੂੰ ਸ਼ਹਿਰ ਖਾਲੀ ਕਰਨ ਦਾ ਆਦੇਸ਼, ਪੁਲ ਟੁੱਟਣ ਦਾ ਖਦਸ਼ਾ (ਵੀਡੀਓ)

08/02/2019 5:32:11 PM

ਲੰਡਨ (ਬਿਊਰੋ)— ਬ੍ਰਿਟਿਸ਼ ਅਧਿਕਾਰੀਆਂ ਨੇ ਉੱਤਰ-ਪੱਛਮੀ ਇੰਗਲੈਂਡ ਦੇ ਸ਼ਹਿਰ ਡਰਬੀਸ਼ਾਇਰ ਵਿਚ ਰਹਿੰਦੇ 6,500 ਲੋਕਾਂ ਨੂੰ ਸ਼ਹਿਰ ਖਾਲੀ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਅਸਲ ਵਿਚ ਭਾਰੀ ਮੀਂਹ ਦੇ ਬਾਅਦ ਟੋਡਬਰੂਕ ਸਰੋਵਰ ਵਿਚ ਹੜ੍ਹ ਜਿਹੇ ਹਾਲਾਤ ਹਨ। ਇਹ ਪੁਲ ਸਰੋਵਰ ਦੇ ਪਾਣੀ ਦਾ ਵਹਾਅ ਸੰਭਾਲਣ ਵਿਚ ਸਮਰੱਥ ਨਹੀਂ ਹੈ। ਇਸੇ ਕਾਰਨ ਇਹ ਕਦੇ ਹੀ ਢਹਿ-ਢੇਰੀ ਹੋ ਸਕਦਾ ਹੈ। 

 

ਡਰਬੀਸ਼ਾਇਰ ਪੁਲਸ ਦਾ ਕਹਿਣਾ ਹੈ ਕਿ ਬ੍ਰਿਟੇਨ ਦੀ ਵਾਤਾਵਰਣ ਏਜੰਸੀ ਨੇ ਵ੍ਹੇਲ ਬ੍ਰਿਜ ਦੇ ਵਸਨੀਕਾਂ ਨੂੰ ਸ਼ਹਿਰ ਛੱਡਣ ਦਾ ਆਦੇਸ਼ ਜਾਰੀ ਕੀਤਾ ਹੈ। ਵਾਤਾਵਰਣ ਏਜੰਸੀ ਨੇ ਇਸ ਖੇਤਰ ਲਈ ਗੰਭੀਰ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਹੈ। ਪੁਲਸ ਨੇ ਨਾਗਰਿਕਾਂ ਨੂੰ ਇਕ ਨੇੜਲੇ ਸਕੂਲ ਵਿਚ ਇਕੱਠੇ ਹੋਣ ਲਈ ਕਿਹਾ ਹੈ।

Vandana

This news is Content Editor Vandana