ਡਾਕਟਰਾਂ ਦਾ ਦਾਅਵਾ, ਸਾਲ 2030 ਤੱਕ ਪਹਿਲਾ ਮਨੁੱਖੀ ਹੈੱਡ ਟਰਾਂਸਪਲਾਂਟ ਸੰਭਵ

12/24/2019 12:02:04 PM

ਲੰਡਨ (ਬਿਊਰੋ): ਮੈਡੀਕਲ ਸਾਈਂਸ ਦੀ ਦੁਨੀਆ ਵਿਚ ਆਉਣ ਵਾਲੇ ਸਮੇਂ ਵਿਚ ਨਵਾਂ ਇਤਿਹਾਸ ਬਣ ਸਕਦਾ ਹੈ। ਬ੍ਰਿਟੇਨ ਦੀ ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ਨਾਲ ਜੁੜੇ ਸਾਬਕਾ ਨਿਊਰੋਸਰਜਨ ਬਰੁਸ ਮੈਥਿਊ (63) ਨੇ ਦਾਅਵਾ ਕੀਤਾ ਹੈ ਕਿ 2030 ਵਿਚ ਪਹਿਲੀ ਵਾਰ ਰੀੜ੍ਹ ਦੀ ਪੂਰੀ ਹੱਡੀ ਦੇ ਨਾਲ ਮਨੁੱਖੀ ਸਿਰ ਦਾ ਟਰਾਂਸਪਲਾਂਟ ਸੰਭਵ ਹੈ। ਨਿਊਰੋ ਸਰਜਨ ਬਰੁਸ ਨੂੰ 25 ਸਾਲ ਦੇ ਕਰੀਅਰ ਵਿਚ ਕਰੀਬ 10 ਹਜ਼ਾਰ ਆਪਰੇਸ਼ਨਾਂ ਦਾ ਅਨੁਭਵ ਹੈ। ਉਹਨਾਂ ਦਾ ਮੰਨਣਾ ਹੈ ਕਿ ਜੇਕਰ ਸਪਾਈਨਲ ਕਾਰਡ ਦੇ ਨਾਲ ਸਿਰ ਦਾ ਟਰਾਂਸਪਲਾਂਟ ਹੋਵੇ ਤਾਂ ਉਸ ਦੇ ਸਫਲ ਹੋਣ ਦੀ ਸੰਭਾਵਨਾ ਵੱਧ ਹੈ।

ਉਹਨਾਂ ਦਾ ਮੰਨਣਾ ਹੈ ਕਿ ਰੋਬੋਟਿਕਸ ਅਤੇ ਨਕਲੀ ਬੁੱਧੀ (artifical Intelligence) ਦੇ ਦੌਰ ਵਿਚ 200 ਤੋਂ ਵੱਧ ਨਾੜੀਆਂ ਨੂੰ ਬਹੁਤ ਆਸਾਨੀ ਨਾਲ ਜੋੜਿਆ ਜਾ ਸਕਦਾ ਹੈ ਜੋ ਪਹਿਲਾਂ ਸੰਭਵ ਨਹੀਂ ਸੀ। ਬਰੁਸ ਦਾ ਮੰਨਣਾ ਹੈ ਕਿ ਤਕਨੀਕ ਦੀ ਮਦਦ ਨਾਲ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੇ ਨਾਲ ਦੂਜੇ ਹਿੱਸਿਆਂ ਨੂੰ ਨਵੇਂ ਸਰੀਰ ਵਿਚ ਟਰਾਂਸਪਲਾਂਟ ਕੀਤਾ ਜਾ ਸਕਦਾ ਹੈ। ਵਿਗਿਆਨ ਨਾਲ ਜੁੜੀ ਕਿਤਾਬ ਵਿਚ ਲੇਖਕ ਮਾਈਕਲ ਜੇ. ਲੀ ਨੇ ਇਸ ਦਾ ਜ਼ਿਕਰ ਕੀਤਾ ਹੈ।

ਪ੍ਰੋਫੈਸਰ ਬਰੁਸ ਦਾ ਮੰਨਣਾ ਹੈ ਕਿ ਇਹ ਜਟਿਲ ਪ੍ਰਕਿਰਿਆ ਹੈ ਕਿਉਂਕਿ ਸਪਾਈਨਲ ਕਾਰਡ ਦੀ ਮੇਂਬਰੇਨ ਨੂੰ ਸੁਰੱਖਿਅਤ ਰੱਖਣਾ ਚੁਣੌਤੀਪੂਰਨ ਕੰਮ ਹੈ। ਇਸ ਪ੍ਰਕਿਰਿਆ ਵਿਚ ਰੀੜ੍ਹ ਦੀ ਹੱਡੀ ਵਿਚ ਕੋਈ ਛੇਦ ਸੰਭਵ ਨਹੀਂ ਹੈ ਪਰ ਅਗਲੇ 10 ਸਾਲਾਂ ਤੱਕ ਇਸ ਪ੍ਰਕਿਰਿਆ ਦੇ ਹੋਣ ਦੀ ਸੰਭਾਵਨਾ ਜ਼ਿਆਦਾ ਹੈ। ਹਰੇਕ ਵਿਅਕਤੀ ਦਾ ਡੀ.ਐੱਨ.ਏ. ਅਤੇ ਗਟ ਬੈਕਟੀਰੀਆ ਵੱਖਰਾ ਹੁੰਦਾ ਹੈ। ਸਟੇਮ ਸੈੱਲ ਟਰਾਂਸਪਲਾਂਟ ਦੀ ਮਦਦ ਨਾਲ ਜਿਹੜੇ ਸਰੀਰ ਵਿਚ ਟਰਾਂਸਪਲਾਂਟ ਹੋਣਾ ਹੈ ਉਸ ਵਿਚ ਉਸ ਨੂੰ ਟਰਾਂਸਪਲਾਂਟ ਕੀਤਾ ਜਾਵੇਗਾ। ਇਸ ਨਾਲ ਸਰੀਰ ਉਸ ਅੰਗ ਨੂੰ ਅਸਵੀਕਾਰ ਨਹੀਂ ਕਰ ਪਾਵੇਗਾ। ਬਰੁਸ ਦਾ ਮੰਨਣਾ ਹੈ ਕਿ ਦੁਨੀਆ ਭਰ ਦੇ ਮਾਹਰ ਇਸ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਤਿਆਰੀ ਵਿਚ ਹਨ। ਪੱਛਮੀ ਦੇਸ਼ਾਂ ਵਿਚ ਜਾਨਵਰਾਂ 'ਤੇ ਇਸ ਤਰ੍ਹਾਂ ਦੇ ਪਰੀਖਣ ਸ਼ੁਰੂ ਹੋ ਚੁੱਕੇ ਹਨ ਭਾਵੇਂਕਿ ਜਲਦੀ ਹੀ ਚੀਨ ਜਿਉਂਦੇ ਮਨੁੱਖ 'ਤੇ ਇਸ ਪ੍ਰਕਿਰਿਆ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਚੁੱਕਾ ਹੈ।

ਇਟਲੀ ਦੇ ਨਿਊਰੋਸਰਜਨ ਪ੍ਰੋਫੈਸਰ ਸੇਰਿਗੋ ਕਨਾਵੇਰੋ ਨੇ 2017 ਵਿਚ ਲਾਸ਼ 'ਤੇ ਇਸ ਤਰ੍ਹਾਂ ਦੀ ਪ੍ਰਕਿਰਿਆ ਕਰ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ। 18 ਘੰਟੇ ਤੱਕ ਚੱਲੀ ਇਸ ਪ੍ਰਕਿਰਿਆ ਵਿਚ ਡਾਕਟਰਾਂ ਨੇ 2 ਲੋਕਾਂ ਦੀਆਂ ਲਾਸ਼ਾਂ ਦੀ ਰੀੜ੍ਹ ਦੀ ਹੱਡੀ, ਨਾੜੀਆਂ ਅਤੇ ਖੂਨ ਦੀਆਂ ਨਾੜੀਆਂ ਨੂੰ ਜੋੜਿਆ ਸੀ।

Vandana

This news is Content Editor Vandana