ਵਿਗਿਆਨੀਆਂ ਲਈ ਬ੍ਰਿਟੇਨ ਨੇ ਫਾਸਟ ਟ੍ਰੈਕ ਵੀਜ਼ਾ ਕੀਤਾ ਦੁੱਗਣਾ

12/24/2019 9:59:19 AM

ਲੰਡਨ (ਬਿਊਰੋ): ਬ੍ਰਿਟੇਨ ਸਰਕਾਰ ਨੇ ਸੋਮਵਾਰ ਨੂੰ ਭਾਰਤ ਸਮੇਤ ਦੁਨੀਆ ਭਰ ਦੇ ਵਿਗਿਆਨੀਆਂ ਲਈ ਡਬਲ ਫਾਸਟ ਟ੍ਰੈਕ ਵੀਜ਼ਾ ਦਾ ਐਲਾਨ ਕੀਤਾ। ਪ੍ਰਤਿਭਾਵਾਂ ਨੂੰ ਆਕਰਸ਼ਿਤ ਕਰਨ ਦੇ ਐਲਾਨ ਕਰਨ 'ਤੇ ਅਮਲ ਕਰਦਿਆਂ ਬ੍ਰਿਟੇਨ ਨੇ ਵਿਗਿਆਨੀਆਂ ਲਈ ਫਾਸਟ ਟ੍ਰੈਕ ਤੋਂ ਜਾਰੀ ਹੋਣ ਵਾਲੇ ਵੀਜ਼ਾ ਦੀ ਗਿਣਤੀ ਦੁੱਗਣੀ ਕਰ ਦਿੱਤੀ ਹੈ। ਇਸ ਨਾਲ ਭਾਰਤ ਸਮੇਤ ਦੁਨੀਆ ਭਰ ਦੇ ਦੇਸ਼ਾਂ ਦੇ ਵਿਗਿਆਨੀਆਂ ਅਤੇ ਸ਼ੋਧ ਕਰਤਾਵਾਂ ਨੂੰ ਲਾਭ ਹੋਵੇਗਾ। ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਦੱਸਿਆ ਹੈ ਕਿ ਬ੍ਰਿਟਿਸ਼ ਫੇਲੋਸ਼ਿਪ 'ਤੇ ਵਿਗਿਆਨੀ ਇੱਥੇ ਆ ਸਕਣਗੇ ਅਤੇ ਸ਼ੋਧ ਕਰ ਸਕਣਗੇ। ਹੁਣ ਤੱਕ ਵਿਗਿਆਨੀਆਂ ਲਈ ਫਾਸਟ ਟ੍ਰੈਕ ਤੋਂ 62 ਵੀਜ਼ਾ ਜਾਰੀ ਕੀਤੇ ਜਾਂਦੇ ਸਨ ਹੁਣ ਇਹਨਾਂ ਦੀ ਗਿਣਤੀ ਵਧਾ ਕੇ 120 ਕੀਤੀ ਜਾ ਰਹੀ ਹੈ। ਅਜਿਹਾ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਵਿਗਿਆਨੀਆਂ ਅਤੇ ਹੋਰ ਕੁਸ਼ਲ ਪੇਸ਼ੇਵਰਾਂ ਨੂੰ ਬ੍ਰਿਟੇਨ ਸੱਦ ਕੇ ਉਹਨਾਂ ਦੀਆਂ ਸੇਵਾਵਾਂ ਦਾ ਲਾਭ ਲੈਣ ਦੇ ਐਲਾਨ ਦੇ ਤਹਿਤ ਕੀਤਾ ਜਾ ਰਿਹਾ ਹੈ।

ਪ੍ਰੀਤੀ ਪਟੇਲ ਨੇ ਕਿਹਾ,''ਬ੍ਰਿਟੇਨ ਵਿਗਿਆਨ ਦੇ ਖੇਤਰ ਵਿਚ ਪਹਿਲਾਂ ਹੀ ਸਭ ਤੋਂ ਹੀ ਅੱਗੇ ਹੈ। ਸਾਰੀਆਂ ਕਾਢਾਂ ਇਸ ਦੇਸ਼ ਵਿਚ ਹੋਈਆਂ ਹਨ ਅਤੇ ਨਵੀਆਂ ਖੋਜਾਂ ਲਈ ਸ਼ੋਧ ਦੀ ਪ੍ਰਕਿਰਿਆ ਚੱਲ ਰਹੀ ਹੈ। ਸਾਡੀ ਕੋਸ਼ਿਸ਼ ਹੈ ਕਿ ਅਸੀਂ ਭਵਿੱਖ ਵਿਚ ਵੀ ਸਭ ਤੋਂ ਅੱਗੇ ਬਣੀਏ ਰਹੀਏ। ਇਸ ਲਈ ਅਸੀਂ ਆਪਣੇ ਇਮੀਗ੍ਰੇਸ਼ਨ ਨਿਯਮਾਂ ਵਿਚ ਤਬਦੀਲੀ ਕਰ ਕੇ ਦੁਨੀਆ ਦੀਆਂ ਸਭ ਤੋਂ ਉੱਤਮ ਪ੍ਰਤਿਭਾਵਾਂ ਨੂੰ ਸੱਦਾ ਦੇ ਰਹੇ ਹਾਂ।'' ਫਾਸਟ ਟ੍ਰੈਕ ਵੀਜ਼ਾ ਲਈ ਬਿਨੈਕਾਰਾਂ ਨੂੰ ਆਪਣੇ ਫੇਲੋਸ਼ਿਪ ਸੱਦੇ ਦੇ ਪ੍ਰਤੀਲਿਪੀ ਦੇ ਨਾਲ ਐਪਲੀਕੇਸ਼ਨ ਦੇਣੀ ਪੈਂਦੀ ਹੈ, ਉਸੇ ਦੇ ਆਧਾਰ 'ਤੇ ਉਹਨਾਂ ਨੂੰ ਬ੍ਰਿਟੇਨ ਦਾ ਵੀਜ਼ਾ ਮਿਲਦਾ ਹੈ।ਇੱਥੇ ਦੱਸ ਦਈਏ ਇਸ ਤੋਂ ਪਹਿਲਾਂ ਬ੍ਰਿਟੇਨ ਡਾਕਟਰਾਂ ਅਤੇ ਨਰਸਾਂ ਨੂੰ ਫਾਸਟ ਟ੍ਰੈਕ ਵੀਜ਼ਾ ਦੇਣ ਦਾ ਐਲਾਨ ਕਰ ਚੁੱਕਾ ਹੈ। 

Vandana

This news is Content Editor Vandana