15 ਸਾਲਾ ਬੱਚੇ ਨਾਲ ਬਦਫੈਲੀ ਕਰਨ ਵਾਲੇ ਅਧਿਆਪਕ ਨੂੰ 5 ਸਾਲ ਦੀ ਜੇਲ੍ਹ

04/26/2021 2:00:15 PM

ਲੰਡਨ : ਬ੍ਰਿਟੇਨ ਵਿਚ 15 ਸਾਲਾ ਸਕੂਲੀ ਬੱਚੇ ਨਾਲ ਜ਼ਬਰੀ ਬਦਫੈਲੀ ਕਰਨ ਵਾਲੇ ਅਧਿਆਪਕ ਨੂੰ ਅਦਾਲਤ ਨੇ 5 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਅਪਰਾਧ ਸਾਬਤ ਹੋਣ ਅਤੇ ਜੇਲ੍ਹ ਦੀ ਸਜ਼ਾ ਮਿਲਣ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੇ ਵੀ ਦੋਸ਼ੀ ਅਧਿਆਪਕ ਨੂੰ ਨੌਕਰੀ ਤੋਂ ਕੱਢ ਦਿੱਤਾ। ਪੀੜਤ ਮੁੰਡਾ ਕਿਸੇ ਦੂਜੇ ਸਕੂਲ ਦਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ। ਦੋਵਾਂ ਦੀ ਪਛਾਣ ਇਕ ਡੇਟਿੰਗ ਐਪ ਰਾਹੀਂ ਹੋਈ ਸੀ।

ਇਹ ਵੀ ਪੜ੍ਹੋ : ਗ੍ਰੇਟਾ ਥਨਬਰਗ ਨੇ ਭਾਰਤ 'ਚ ਕੋਰੋਨਾ ਹਾਲਾਤ ’ਤੇ ਜਤਾਈ ਚਿੰਤਾ, ਗਲੋਬਲ ਭਾਈਚਾਰੇ ਨੂੰ ਕੀਤੀ ਇਹ ਅਪੀਲ

ਪੀੜਤ ਪੱਖ ਦੇ ਵਕੀਲ ਬੇਨ ਲਾਰੈਂਸ ਨੇ ਬੋਲਟਨ ਕ੍ਰਾਊਨ ਕੋਰਟ ਨੂੰ ਦੱਸਿਆ ਕਿ ਕ੍ਰੇਗ ਸਲੇਟਰ ਇੰਗਲੈਂਡ ਦੇ ਐਸ਼ਟਨ-ਇਨ-ਮੇਕਰਫੀਲਡ ਦੇ ਬਾਇਰਚੇਲ ਹਾਈ ਸਕੂਲ ਵਿਚ ਆਈ. ਟੀ. ਦਾ ਅਧਿਆਪਕ ਸੀ। ਉਸ ਨੇ ਪਹਿਲੀ ਵਾਰ ਗ੍ਰਿੰਡਰ ਡੇਟਿੰਗ ਐਪ ਰਾਹੀਂ ਪੀੜਤ ਵਿਦਿਆਰਥੀ ਨਾਲ ਸੰਪਰਕ ਕੀਤਾ ਸੀ। 40 ਸਾਲਾ ਕ੍ਰੇਗ ਨੇ ਜੂਨ ਤੇ ਨਵੰਬਰ 2019 ਦਰਮਿਆਨ ਮੁੰਡੇ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਸੀ।

ਇਹ ਵੀ ਪੜ੍ਹੋ : ਪਾਕਿ ਨੇ ਭਾਰਤ ਦੀ ਮਦਦ ਲਈ ਵਧਾਇਆ ਹੱਥ, ਕਿਹਾ- ਵੈਂਟੀਲੇਟਰ ਸਮੇਤ ਹੋਰ ਸਮਾਨ ਭੇਜਣ ਨੂੰ ਹਾਂ ਤਿਆਰ

ਇਸ ਦੌਰਾਨ ਸਲੇਟਰ ਨੇ ਕਈ ਵਾਰ ਬੱਚੇ ਨੂੰ ਮਿਲਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਕਿਸੇ ਨਾ ਕਿਸੇ ਕਾਰਨ ਉਹ ਆਪਣੇ ਮਕਸਦ ਵਿਚ ਅਸਫਲ ਹੋ ਜਾਂਦਾ ਸੀ। ਇਕ ਦਿਨ ਚੈਟ ਕਰਨ ਵੇਲੇ ਉਸ ਨੂੰ ਬੱਚੇ ਦੇ ਜਨਮ ਦਿਨ ਬਾਰੇ ਪਤਾ ਲੱਗਾ, ਜਿਸ ਤੋਂ ਬਾਅਦ ਉਸ ਨੇ ਮਹਿੰਗੇ ਤੋਹਫੇ ਖ਼ਰੀਦੇ ਅਤੇ ਬੱਚੇ ਨੂੰ ਦੇਣ ਲਈ ਹੋਟਲ ਵਿਚ ਸੱਦਿਆ। ਬੱਚੇ ਦੇ ਪਹੁੰਚਣ ਤੋਂ ਬਾਅਦ ਮੁਲਜ਼ਮ ਨੇ ਉਸ ਨਾਲ ਜ਼ਬਰਦਸਤੀ ਕੀਤੀ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ ਅਮਰੀਕਾ ਤੋਂ ਭਾਰਤ ਰਵਾਨਾ ਹੋਏ ਆਕਸੀਜਨ ਕੰਸਨਟ੍ਰੇਟਰ, ਅੱਜ ਪੁੱਜਣਗੇ ਦਿੱਲੀ

ਇਹ ਬੱਚਾ ਮੁਲਜ਼ਮ ਦੇ ਚੁੰਗਲ ਤੋਂ ਭੱਜਿਆ ਅਤੇ ਸਾਰੀ ਗੱਲ ਪੁਲਸ ਨੂੰ ਦੱਸੀ, ਜਿਸ ਤੋਂ ਬਾਅਦ ਕਰੈਗ ਸਲੇਟਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸਬੂਤ ਵਜੋਂ ਪੁਲਸ ਨੇ ਉਸ ਦਾ ਫੋਨ ਜ਼ਬਤ ਕਰ ਲਿਆ ਸੀ। ਪੁੱਛਗਿੱਛ ਦੌਰਾਨ, ਕਰੈਗ ਨੇ ਮੰਨਿਆ ਕਿ ਉਹ 16 ਤੋਂ 19 ਸਾਲ ਦੇ ਬੱਚਿਆ ਨੂੰ ਲੈ ਕੇ ਪਜੈਸਿਵ ਰਹਿੰਦਾ ਸੀ। ਉਸਨੇ ਦਾਅਵਾ ਕੀਤਾ ਕਿ ਡੇਟਿੰਗ ਐਪ ਉੱਤੇ ਪ੍ਰੋਫਾਈਲ ਹੋਣ ਕਾਰਨ ਉਸ ਨੂੰ ਪੀੜਤ ਦੀ ਉਮਰ ਬਾਰੇ ਪਤਾ ਨਹੀਂ ਸੀ।

ਇਹ ਵੀ ਪੜ੍ਹੋ : 15 ਮਈ ਤੱਕ ਪੀਕ ’ਤੇ ਹੋਵੇਗਾ ਕੋਰੋਨਾ, ਰੋਜ਼ਾਨਾ ਹੋਣਗੀਆਂ 5600 ਮੌਤਾਂ, ਅਮਰੀਕੀ ਸਟੱਡੀ ’ਚ ਦਾਅਵਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry