ਬ੍ਰਿਟੇਨ : ਸਕੂਲ ਪ੍ਰਤੀ ਬੱਚਿਆਂ ਦਾ ਬਦਲਿਆ ਨਜ਼ਰੀਆ, ਮਾਨਸਿਕ ਸਿਹਤ ਵੀ ਹੋ ਰਹੀ ਪ੍ਰਭਾਵਿਤ

04/28/2023 5:03:12 PM

ਇੰਟਰਨੈਸ਼ਨਲ ਡੈਸਕ- ਬ੍ਰਿਟੇਨ ਵਿਚ ਮਹਾਮਾਰੀ ਦਾ ਕੌੜਾ ਦੌਰ ਬੀਤ ਚੁੱਕਾ ਹੈ, ਪਰ ਬੱਚੇ ਸਕੂਲ ਨਹੀਂ ਪਰਤ ਰਹੇ ਹਨ। ਹੁਣ ਤੱਕ ਇਸ ਵਿੱਦਿਅਕ ਸੈਸ਼ਨ ਵਿੱਚ ਪਹਿਲੀ ਤੋਂ ਪੰਜਵੀਂ ਤੱਕ ਦੇ ਜ਼ਿਆਦਾਤਰ ਵਿਦਿਆਰਥੀ ਲਗਾਤਾਰ ਗੈਰਹਾਜ਼ਰ ਹਨ। ਆਲਮ ਇਹ ਹੈ ਕਿ ਛੋਟੀਆਂ ਜਮਾਤਾਂ ਦੇ ਬੱਚੇ ਘੱਟੋ-ਘੱਟ 20% ਜਮਾਤਾਂ ਵਿੱਚੋਂ ਗਾਇਬ ਹਨ। ਇਹ ਦਰ ਕੋਵਿਡ ਤੋਂ ਪਹਿਲਾਂ ਨਾਲੋਂ ਲਗਭਗ ਦੁੱਗਣੀ ਹੈ। ਨੈਸ਼ਨਲ ਐਸੋਸੀਏਸ਼ਨ ਆਫ ਹੈੱਡ ਟੀਚਰਸ ਨਾਲ ਜੁੜੇ ਰੌਬ ਵਿਲੀਅਮਜ਼ ਦਾ ਕਹਿਣਾ ਹੈ ਕਿ ਕੁਝ ਅਧਿਆਪਕਾਂ ਨੂੰ ਉਮੀਦ ਸੀ ਕਿ ਮਹਾਮਾਰੀ ਇਕ ਬਰੇਕ ਵਾਂਗ ਹੈ ਅਤੇ ਸਮੇਂ ਦੇ ਨਾਲ ਠੀਕ ਹੋ ਜਾਵੇਗੀ, ਪਰ ਅਜਿਹਾ ਨਹੀਂ ਹੋ ਸਕਿਆ। ਜਿਹੜੇ ਵਿਦਿਆਰਥੀਆਂ ਦਾ 15% ਸਿਲੇਬਸ ਛੁੱਟ ਜਾਂਦਾ ਹੈ ਉਹਨਾਂ ਦੇ 16 ਸਾਲ ਦੀ ਉਮਰ ਵਿੱਚ GCSE ਪ੍ਰੀਖਿਆ ਪਾਸ ਕਰਨ ਦੀਆਂ ਸੰਭਾਵਨਾਵਾਂ ਅੱਧੀਆਂ ਰਹਿ ਜਾਂਦੀਆਂ ਹਨ। 

ਘੱਟ ਹਾਜ਼ਰੀ ਵਾਲੇ ਵਿਦਿਆਰਥੀਆਂ ਦੇ ਪੁਲਸ ਨਾਲ ਝੜਪ ਦੀ ਸੰਭਾਵਨਾ ਵਧੇਰੇ ਹੁੰਦੀ ਹੈ। ਬ੍ਰਿਟੇਨ ਵਿੱਚ 1,40,000 ਰਜਿਸਟਰਡ ਸਕੂਲ ਹਨ, ਪਰ ਉਨ੍ਹਾਂ ਦੀ ਹਾਜ਼ਰੀ 50% ਤੋਂ ਘੱਟ ਹੈ। ਬੱਚਿਆਂ ਦੇ ਸਕੂਲ ਨਾ ਜਾਣ ਦੇ ਕਈ ਕਾਰਨ ਹਨ। ਇਸ ਦਾ ਮੁੱਖ ਕਾਰਨ ਮਾਪਿਆਂ ਦੁਆਰਾ ਬੱਚਿਆਂ ਵੱਲ ਧਿਆਨ ਨਾ ਦੇਣਾ ਵੀ ਹੈ।ਆਰਥਿਕ ਹਾਲਤ ਵੀ ਇਸ ਦਾ ਮੁੱਖ ਕਾਰਨ ਹੈ। ਸੈਂਟਰ ਫਾਰ ਸੋਸ਼ਲ ਜਸਟਿਸ ਨਾਲ ਜੁੜੀ ਬੇਥ ਪ੍ਰੇਸਕੌਟ ਕਹਿੰਦੀ ਹੈ - ਇਹ ਸਮਾਂ ਚੰਗਾ ਨਹੀਂ ਹੈ। ਸਿੱਖਿਆ ਪ੍ਰਤੀ ਬੱਚਿਆਂ ਦਾ ਨਜ਼ਰੀਆ ਬਦਲ ਗਿਆ ਹੈ। ਮਹਾਮਾਰੀ ਤੋਂ ਪਹਿਲਾਂ ਬੱਚੇ ਮੰਨਦੇ ਸਨ ਕਿ ਸਕੂਲ ਜਾਣਾ ਜ਼ਰੂਰੀ ਸੀ। ਪਰ ਲੰਬੇ ਸਮੇਂ ਤੱਕ ਆਨਲਾਈਨ ਪੜ੍ਹਨ ਤੋਂ ਬਾਅਦ ਹੁਣ ਸਥਿਤੀ ਵੱਖਰੀ ਹੈ। ਹੁਣ ਉਨ੍ਹਾਂ ਦਾ ਸਕੂਲ ਜਾਣਾ ਵਿਅਰਥ ਜਾਪ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਸਾਬਕਾ ਪੀ.ਐੱਮ. ਬੋਰਿਸ ਜਾਨਸਨ ਲਈ ਕਰਜ਼ੇ ਦਾ ਪ੍ਰਬੰਧ ਕਰਨ 'ਚ ਭੂਮਿਕਾ ਨੂੰ ਲੈ ਕੇ ਬੀਬੀਸੀ ਮੁਖੀ ਨੇ ਦਿੱਤਾ ਅਸਤੀਫਾ

ਜਿਹੜੇ ਬੱਚੇ ਸਕੂਲ ਵਿੱਚ ਪਹਿਲਾਂ ਹੀ ਖੁਸ਼ ਨਹੀਂ ਸਨ, ਉਨ੍ਹਾਂ ਦੀ ਗ਼ੈਰਹਾਜ਼ਰੀ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਗ੍ਰੇਡ ਘੱਟ ਹੋਣ ਦੀ ਸੰਭਾਵਨਾ ਹੈ। ਬੱਚਿਆਂ ਅਤੇ ਮਾਪਿਆਂ ਦੀਆਂ ਮਾਨਸਿਕ ਸਮੱਸਿਆਵਾਂ ਵਧ ਗਈਆਂ ਹਨ। ਇੱਕ ਸਰਵੇਖਣ ਅਨੁਸਾਰ 7-16 ਸਾਲ ਦੀ ਉਮਰ ਦੇ 6 ਵਿੱਚੋਂ 1 ਬੱਚੇ ਨੂੰ ਮਾਨਸਿਕ ਵਿਗਾੜ ਹੈ। ਕੋਰੋਨਾ ਤੋਂ ਪਹਿਲਾਂ ਇਹ ਅੰਕੜਾ 9 ਵਿੱਚੋਂ ਇੱਕ ਸੀ।)

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 

Vandana

This news is Content Editor Vandana