ਬੋਰਿਸ ਜਾਨਸਨ ਦੇ ਬਾਅਦ ਗਰਭਵਤੀ ਮੰਗੇਤਰ ''ਚ ਵੀ ਕੋਰੋਨਾ ਦੇ ਲੱਛਣ

04/05/2020 5:58:05 PM

ਲੰਡਨ (ਬਿਊਰੋ): ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਮੰਗੇਤਰ ਕੈਰਾ ਸਾਈਮੰਡਸ ਨੇ ਦੱਸਿਆ ਹੈ ਕਿ ਉਹ ਵੀ ਕੋਰੋਨਾਵਾਇਰਸ ਜਿਹੇ ਲੱਛਣ ਮਹਿਸੂਸ ਕਰ ਰਹੀ ਹੈ। ਭਾਵੇਂਕਿ ਸਾਈਮੰਡਸ ਨੇ ਦੱਸਿਆ ਹੈ ਕਿ ਉਹਨਾਂ ਦਾ ਟੈਸਟ ਨਹੀਂ ਹੋਇਆ ਹੈ ਅਤੇ ਉਹ ਇਕ ਹਫਤੇ ਤੋਂ ਆਰਾਮ ਕਰ ਰਹੀ ਹੈ। 

 

ਸਾਈਮੰਡਸ ਫਿਲਹਾਲ ਬੋਰਿਸ ਜਾਨਸਨ ਤੋਂ ਵੱਖ ਰਹਿ ਰਹੀ ਹੈ ਕਿਉਂਕਿ ਪੀ.ਐੱਮ. ਜਾਨਸਨ ਪਿਛਲੇ ਹਫਤੇ ਕੋਰੋਨਾਵਾਇਰਸ ਨਾਲ ਇਨਫੈਕਟਿਡ ਪਾਏ ਗਏ ਸਨ ਅਤੇ ਆਈਸੋਲੇਸ਼ਨ ਵਿਚ ਹਨ। ਬ੍ਰਿਟੇਨ ਦੇ ਅਖਬਾਰ ਮਿਰਰ ਦੇ ਮੁਤਾਬਕ ਬੋਰਿਸ ਜਾਨਸਨ ਦੇ ਬਾਅਦ ਉਹਨਾਂ ਦੀ ਗਰਭਵਤੀ ਮੰਗੇਤਰ ਕੈਰੀ ਸਾਈਮੰਡਸ ਵਿਚ ਵੀ ਕੋਰੋਨਾ ਦੇ ਲੱਛਣ ਦੇਖੇ ਗਏ ਹਨ। ਭਾਵੇਂਕਿ ਸਾਈਮੰਡਸ ਨੇ ਕਿਹਾ ਹੈ ਕਿ ਇਕ ਹਫਤੇ ਦੇ ਆਰਾਮ ਦੇ ਬਾਅਦ ਉਹ ਬਿਹਤਰ ਮਹਿਸੂਸ ਕਰ ਰਹੀ ਹੈ। ਸਾਈਮੰਡਸ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ।

ਪੜ੍ਹੋ ਇਹ ਅਹਿਮ ਖਬਰ- 6 ਸਾਲਾ ਮੁੰਡੇ ਨੇ ਕੋਰੋਨਾ ਨੂੰ ਹਰਾਇਆ, ਲੋਕਾਂ ਨੇ ਕਿਹਾ 'ਹੀਰੋ'

Vandana

This news is Content Editor Vandana