ਪਾਕਿ ਦੇ ਅੱਤਿਆਚਾਰਾਂ ਵਿਰੁੱਧ ਬਲੋਚ ਕਾਰਕੁੰਨਾਂ ਨੇ ਮੰਗੀ ਭਾਰਤ ਸਰਕਾਰ ਤੋਂ ਮਦਦ

11/14/2019 1:57:01 PM

ਲੰਡਨ (ਭਾਸ਼ਾ): ਬਲੋਚ ਨੈਸ਼ਨਲ ਮੂਵਮੈਂਟ (ਬੀ.ਐੱਨ.ਐੱਮ.) ਦੀ ਬ੍ਰਿਟੇਨ ਈਕਾਈ ਅਤੇ ਉਸ ਨਾਲ ਜੁੜੇ ਸੰਗਠਨਾਂ ਨੇ ਭਾਰਤ ਸਰਕਾਰ ਨੂੰ ਪਾਕਿਸਤਾਨ ਦੇ ਅੱਤਿਆਚਾਰਾਂ ਵਿਰੁੱਧ ਆਵਾਜ਼ ਚੁੱਕਣ ਅਤੇ ਬਲੋਚਿਸਤਾਨ ਦੀ ਆਜ਼ਾਦੀ ਦੇ ਅੰਦੋਲਨ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਲੰਡਨ ਵਿਚ ਬੁੱਧਵਾਰ ਨੂੰ ਬਲੋਚ ਸ਼ਹੀਦ ਦਿਵਸ ਦੇ ਮੌਕੇ 'ਤੇ ਇਕ ਪ੍ਰੋਗਰਾਮ ਵਿਚ ਬੀ.ਐੱਨ.ਐੱਮ. ਦੇ ਮੈਂਬਰਾਂ, ਵਰਲਡ ਸਿੰਧੀ ਕਾਂਗਰਸ ਅਤੇ ਬਲੋਚ ਸਟੂਡੈਂਟਜ਼ ਓਰਗੇਨਾਈਜੇਸ਼ਨ ਆਜ਼ਾਦ ਜਿਹੇ ਸਮੂਹਾਂ ਨੇ ਬਲੋਚਿਸਤਾਨ ਦੀ ਆਜ਼ਾਦੀ ਦੀ ਲੜਾਈ ਵਿਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਬ੍ਰਿਟੇਨ ਸਰਕਾਰ ਨੂੰ ਅਮੀਰ ਸਰੋਤ ਬਲੋਚਿਸਤਾਨ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਉਸ ਦੀ ਚੁੱਪੀ 'ਤੇ ਪਾਖੰਡੀ ਦੱਸਿਆ। 

ਬਲੋਚ ਨੈਸ਼ਨਲ ਮੂਵਮੈਂਟ ਦੇ ਵਿਦੇਸ਼ੀ ਮਾਮਲਿਆਂ ਦੇ ਬੁਲਾਰੇ ਹੰਮਾਨ ਹੈਦਰ ਨੇ ਕਿਹਾ,''ਪਾਕਿਸਤਾਨ ਦੇ ਸੁਰੱਖਿਆ ਬਲਾਂ ਨੇ ਪਿਛਲੇ ਦੋ ਦਹਾਕਿਆਂ ਵਿਚ 20,000 ਤੋਂ ਵੱਧ ਬਲੋਚ ਲੋਕਾਂ ਨੂੰ ਅਗਵਾ ਕੀਤਾ ਅਤੇ ਕਈਆਂ ਦੀ ਹੱਤਿਆ ਕਰ ਦਿੱਤੀ। ਭਾਰਤ ਸਰਕਾਰ ਨੂੰ ਸਾਡਾ ਇਹ ਸੰਦੇਸ਼ ਹੈ ਕਿ ਉਸ ਨੂੰ ਪਾਕਿਸਤਾਨ ਦੇ ਸੁਰੱਖਿਆ ਬਲਾਂ ਦੇ ਅੱਤਿਆਚਾਰਾਂ ਵਿਰੁੱਧ ਆਪਣੀ ਆਵਾਜ਼ ਚੁੱਕਣੀ ਚਾਹੀਦੀ ਹੈ।'' 

ਉਨ੍ਹਾਂ ਨੇ ਕਿਹਾ,''ਭਾਰਤ ਨੇ ਬੰਗਲਾਦੇਸ਼ ਨੂੰ ਆਜ਼ਾਦ ਕਰਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਅਤੇ ਹੁਣ ਉਸ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਪਾਕਿਸਤਾਨ ਤੋਂ ਆਜ਼ਾਦੀ ਹਾਸਲ ਕਰਨ ਦੇ ਸਾਡੇ ਅੰਦੋਲਨ ਨੂੰ ਸਮਰਥਨ ਦੇਣਾ ਚਾਹੀਦਾ ਹੈ। ਪਾਕਿਸਤਾਨ ਇਸਲਾਮੀ ਅੱਤਵਾਦੀਆਂ ਨੂੰ ਪਾਲ ਰਿਹਾ ਹੈ ਅਤੇ ਪੂਰੇ ਖੇਤਰ ਨੂੰ ਅਸਥਿਰ ਕਰ ਰਿਹਾ ਹੈ।''

Vandana

This news is Content Editor Vandana