ਬ੍ਰਿਟੇਨ : ''ਡੇਨਿਸ'' ਤੂਫਾਨ ਕਾਰਨ ਜਹਾਜ਼ ਦੀ ਤਿਰਛੀ ਲੈਂਡਿੰਗ, ਵੀਡੀਓ ਵਾਇਰਲ

02/17/2020 5:29:41 PM

ਲੰਡਨ (ਬਿਊਰੋ): ਬ੍ਰਿਟੇਨ ਵਿਚ ਇਨੀਂ ਦਿਨੀਂ 'ਡੇਨਿਸ' ਤੂਫਾਨ ਨੇ ਤਬਾਹੀ ਮਚਾਈ ਹੋਈ ਹੈ। ਤੂਫਾਨ ਕਾਰਨ ਹੀਥਰੋ ਹਵਾਈ ਅੱਡੇ 'ਤੇ ਜਹਾਜ਼ ਏਅਰਬਸ ਏ-380 ਦੀ ਤਿਰਛੀ ਲੈਂਡਿੰਗ ਕਰਵਾਈ ਗਈ। ਇਸ ਸਬੰਧੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।ਕਰੀਬ ਇਕ ਮਿੰਟ ਦੇ ਵੀਡੀਓ ਵਿਚ ਜਹਾਜ਼ ਨੂੰ 146 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਚੱਲ ਰਹੀਆਂ ਹਵਾਵਾਂ ਵਿਚ ਹਿੱਲਦੇ ਹੋਏ ਦੇਖਿਆ ਜਾ ਸਕਦਾ ਹੈ। ਬ੍ਰਿਟਿਸ਼ ਮੀਡੀਆ ਦੇ ਮੁਤਾਬਕ ਜਦੋਂ ਇਹ ਜਹਾਜ਼ ਹਵਾਈ ਅੱਡੇ 'ਤੇ ਉਤਰ ਰਿਹਾ ਸੀ ਉਦੋਂ ਹਵਾ 146 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਚੱਲ ਰਹੀ ਸੀ। ਪਾਇਲਟ ਨੂੰ ਜਹਾਜ਼ ਨੂੰ ਉਤਾਰਨ ਵਿਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। 

 

 
 
 
 
 
View this post on Instagram
 
 
 
 
 
 
 
 
 

At London’s Heathrow a few hours ago! Storm Dennis! #stormdennis #storm #LHR #heathrowairport #pilots @thesun @bbcnews @skynews @the.independent @guardian @channel4news @etihadairways

A post shared by SPEEDBIRDTV (@speedbirdtv) on Feb 15, 2020 at 7:42am PST

ਇਸ ਘਟਨਾ ਕਾਰਨ 100 ਤੋਂ ਵੱਧ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਪ੍ਰਭਾਵਿਤ ਹੋਈਆਂ। ਕਰੀਬ 230 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਬ੍ਰਿਟੇਨ ਵਿਚ ਚੱਕਰਵਾਤੀ ਤੂਫਾਨ ਡੇਨਿਸ ਨਾਲ ਭਾਰੀ ਨੁਕਸਾਨ ਹੋਇਆ ਹੈ। ਇਸ ਸੀਜਨ ਦਾ ਇਹ ਚੌਥਾ ਅਤੇ ਹਫਤੇ ਭਰ ਵਿਚ ਦੂਜਾ ਵੱਡਾ ਤੂਫਾਨ ਹੈ। ਤੂਫਾਨ ਕਾਰਨ ਵੱਖ-ਵੱਖ ਘਟਨਾਵਾਂ ਵਿਚ ਐਤਵਾਰ ਤੱਕ 3 ਲੋਕਾ ਦੀ ਮੌਤ ਹੋ ਗਈ। ਕਰੀਬ 1000 ਘਰਾਂ ਨੂੰ ਨੁਕਸਾਨ ਪਹੁੰਚਿਆ। ਮੌਸਮ ਵਿਗਿਆਨੀਆਂ ਮੁਤਾਬਕ ਇਹ ਖਤਰਨਾਕ ਉੱਤਰੀ ਅਟਲਾਂਟਿਕ ਤੂਫਾਨਾਂ ਵਿਚੋਂ ਇਕ ਹੈ। ਸਾਊਥ ਵੇਲਜ਼ ਵਿਚ 48 ਘੰਟੇ ਵਿਚ 5.5 ਇੰਚ ਮੀਂਹ ਪਿਆ ਹੈ। ਜਦਕਿ ਫਰਵਰੀ ਮਹੀਨੇ ਦਾ ਔਸਤ 5.2 ਇੰਚ ਹੈ। ਦੇਸ਼ ਭਰ ਦੀਆਂ ਨਦੀਆਂ ਉਫਾਨ 'ਤੇ ਹਨ। ਮੌਸਮ ਵਿਭਾਗ ਨੇ 300 ਤੋਂ ਜ਼ਿਆਦਾ ਹੜ੍ਹ ਚਿਤਾਵਨੀਆਂ ਜਾਰੀ ਕੀਤੀਆਂ ਹਨ।

Vandana

This news is Content Editor Vandana