ਬ੍ਰਿਸਬੇਨ ਵਿਰਾਸਤੀ ਮੇਲੇ ਦੇ ਖੁੱਲ੍ਹੇ ਅਖਾੜੇ 'ਚ ਵਾਰਿਸ ਭਰਾ ਬੰਨਣਗੇ ਰੰਗ

08/21/2017 9:09:36 AM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) - ਵਿਰਾਸਤ ਇੰਟਰਟੇਨਮੈਂਟ ਵਲੋਂ 'ਵਿਰਾਸਤੀ ਮੇਲਾ 2017' ਬਹੁਤ ਹੀ ਉਤਸ਼ਾਹ ਦੇ ਨਾਲ 27 ਅਗਸਤ ਦਿਨ ਐਤਵਾਰ ਨੂੰ ਰੌਕਲੀ ਸ਼ੋਅ ਗਰਾਊਡ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਸਬੰਧੀ ਪ੍ਰਬੰਧਕਾ ਵਲੋਂ ਇੱਕ ਵਿਸ਼ੇਸ ਬੈਠਕ ਬ੍ਰਿਸਬੇਨ ਵਿਖੇ ਕੀਤੀ ਗਈ, ਬੈਠਕ ਉਪਰੰਤ ਮੇਲੇ ਦੇ ਪ੍ਰਬੰਧਕ ਹਰਜੀਤ ਭੁੱਲਰ, ਮਨਜੀਤ ਭੁੱਲਰ, ਨਵਜੋਤ ਜਗਤਪੁਰਾ ਤੇ ਫਤਿਹ ਪ੍ਰਤਾਪ ਸਿੰਘ ਨੇ ਸ਼ਾਝੇ ਤੋਰ ਤੇ ਦੱਸਿਆ ਕਿ ਇਸ ਮੇਲੇ ਦੌਰਾਨ ਪੰਜਾਬੀਆਂ ਦੇ ਮਾਣਮੱਤੇ ਹਰਮਨ ਪਿਆਰੇ ਪੰਜਾਬੀ ਗਾਇਕੀ ਵਿੱਚ ਵਿਰਸੇ ਦੇ ਵਾਰਿਸ ਵਜੋ ਜਾਣੇ ਜਾਦੇ ਮਨਮੋਹਣ ਵਾਰਿਸ, ਸੰਗਤਾਰ ਤੇ ਕਮਲ ਹੀਰ ਸਾਝੇ ਤੋਰ ਤੇ ਆਪਣੇ-ਆਪਣੇ ਪ੍ਰਸਿੱਧ ਸੱਭਿਆਚਾਰਕ ਨਵੇ ਤੇ ਪੁਰਾਣੇ ਗੀਤਾਂ ਦੇ ਨਾਲ ਖੁੱਲੇ ਅਖਾੜੇ 'ਚ ਹਜਾਰਾਂ ਦੀ ਗਿਣਤੀ ਵਿੱਚ ਆ ਰਹੇ ਸਰੋਤਿਆਂ ਦਾ ਭਰਪੂਰ ਮੰਨੋਰੰਜਨ ਕਰਨਗੇ।ਉਨ੍ਹਾ ਅੱਗੇ ਦੱਸਿਆ ਕਿ ਵਾਰਿਸ ਭਰਾਵਾਂ ਵਲੋ ਹਮੇਸ਼ਾ ਹੀ ਸੱਭਿਆਚਾਰਕ ਗੀਤ ਗਾਏ ਹਨ।ਇਨ੍ਹਾ ਮਹਿਬੂਬ ਕਲਾਕਾਰਾਂ ਦੇ ਆਸਟ੍ਰੇਲੀਆ ਦੇ ਦੌਰੇ ਪ੍ਰਤੀ ਸਰੋਤਿਆਂ 'ਚ ਬਹੁਤ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਪਲਾਜ਼ਮਾਂ ਕੰਪਨੀ ਦੇ ਡਾਇਰੈਕਟਰ ਤੇ ਪੰਜਾਬ ਜਾਗ੍ਰਿਤੀ ਮੰਚ ਦੇ ਸਕੱਤਰ ਦੀਪਕ ਬਾਲੀ ਨੇ ਫੋਨ 'ਤੇ ਜਗਬਾਣੀ ਨਾਲ ਗੱਲਬਾਤ ਕਰਦਿਆ ਦੱਸਿਆਂ ਕਿ ਵਾਰਿਸ ਭਰਾਵਾਂ ਦੇ ਦੁਨੀਆਂ ਭਰ 'ਚ ਕੀਤੇ ਜਾ ਰਹੇ ਸ਼ੋਅ ਸਰੋਤਿਆਂ ਦੇ ਭਰਵੇ ਹੁੰਗਾਰੇ ਨਾਲ ਲਗਾਤਾਰ ਸੋਲਡ ਆਊਟ ਜਾ ਰਹੇ ਹਨ ਤੇ 'ਵਿਰਾਸਤੀ ਮੇਲਾ 2017' ਬ੍ਰਿਸਬੇਨ 'ਚ ਆਪਣੇ ਪੁਰਾਣੇ ਰਿਕਾਰਡ ਤੋੜ ਕੇ ਨਵੇ ਕੀਰਤੀਮਾਨ ਸਥਾਪਤ ਕਰੇਗਾ। ਮੇਲੇ 'ਚ ਸਥਾਨਕ ਕਲਾਕਾਰਾਂ ਵਲੋਂ ਗਿੱਧਾ-ਭੰਗੜਾਂ ਤੇ ਲਾਈਵ ਮਿਊਜਿਕ ਦੇ ਨਾਲ-ਨਾਲ ਬੱਚਿਆ ਦੇ ਲਈ ਖੇਡ ਅਤੇ ਸੱਭਿਆਚਾਰਕ ਵੰਨਗੀਆ ਵੀ ਖਿੱਚ ਦਾ ਕੇਦਰ ਹੋਣਗੀਆ, ਤੇ ਵੱਖ ਵੱਖ ਤਰਾਂ੍ਹ ਦੇ ਸਟਾਲ ਵੀ ਲਗਾਏ ਜਾਣਗੇ ਜਿਨ੍ਹਾਂ 'ਚ ਪੁਸਤਕਾਂ, ਖਾਣ ਪੀਣ, ਸੱਭਿਆਚਾਰਕ ਤੇ ਸਾਹਿਤਕ ਤੋਰ ਤੇ ਵੱਖ-ਵੱਖ ਭਾਈਚਾਰਿਆਂ ਦੀ ਸੰਸਕ੍ਰਿਤੀ ਤੇ ਸੱਭਿਆਚਾਰ ਦੀ ਤਰਜਮਾਨੀ ਕਰਨਗੇ।ਮਨੁੱਖਤਾ ਦੀ ਭਲਾਈ ਦੇ ਲਈ ਖੂਨਦਾਨ ਕੈਂਪ, ਸਿੱਖੀ ਨੂੰ ਵਿਦੇਸ਼ਾ ਵਿੱਚ ਪ੍ਰਫੁੱਲਿਤ ਕਰਨ ਲਈ ਦਸਤਾਰ ਤੇ ਗੱਤਕੇ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਮੇਲੇ 'ਚ ਪਰਿਵਾਰ ਵੱਡੀ ਗਿਣਤੀ ਵਿਚ ਹੁੰਮ-ਹੁਮਾਂ ਕੇ ਭਾਗ ਲੈਣ ਲਈ ਬਹੁਤ ਹੀ ਉਤਸਕ ਹਨ ਤਾ ਜੋ ਉਹ ਅਜੋਕੀ ਪੀੜ੍ਹੀ ਨੂੰ ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕਰਦੇ ਹੋਏ ਵਾਰਿਸ ਭਰਾਵਾਂ ਦੇ ਪਰਿਵਾਰਕ ਗੀਤਾਂ ਦੁਆਰਾ ਸਾਡੀ ਮਾਣਮੱਤੀ ਵਿਰਾਸਤ ਦੀ ਬਾਤ ਪਾਉਦੇ ਇਸ ਮੇਲੇ 'ਚ ਆਪਣੇ ਅਮੀਰ ਪੰਜਾਬੀ ਵਿਰਸੇ ਦੀ ਗੁੜਤੀ ਆਪਣੇ ਬੱਚਿਆਂ ਨੂੰ ਦੇ ਸਕਣ।ਸੁਰੱਖਿਆਂ ਦੇ ਲਈ ਪੁਲਸ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ ਤੇ ਮੇਲੇ ਦੀਆ ਸਾਰੀਆ ਤਿਆਰੀਆ ਮੁਕੰਮਲ ਕਰ ਲਈਆ ਗਈਆ ਹਨ।