ਬ੍ਰਿਸਬੇਨ : ਸੰਵਿਧਾਨ ਨਿਰਮਾਤਾ ਡਾ.ਅੰਬੇਡਕਰ ਦੀ ਵਿਚਾਰਧਾਰਾ ''ਤੇ ਸੈਮੀਨਾਰ

02/22/2020 11:57:47 AM

ਬ੍ਰਿਸਬੇਨ, (ਸਤਵਿੰਦਰ ਟੀਨੂੰ)— ਭਾਰਤੀ ਸੰਵਿਦਾਨ ਦੇ ਨਿਰਮਾਤਾ ਅਤੇ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਵਿਚਾਰਧਾਰਾ ਤਹਿਤ ਡਾ. ਬੀ.ਆਰ.ਅੰਬੇਡਕਰ ਮਿਸ਼ਨ ਸੁਸਾਇਟੀ ਬ੍ਰਿਸਬੇਨ ਵੱਲੋਂ ਸਮੂਹ ਪੰਜਾਬੀਆਂ ਦੇ ਸਹਿਯੋਗ ਨਾਲ 'ਗਲੋਬਲ ਇੰਸਟੀਚੂਟ ਆਫ ਐਜੂਕੇਸ਼ਨ ਆਰਚਰ ਫੀਲਡ ਕੁਈਨਜ਼ਲੈਂਡ ਬ੍ਰਿਸਬੇਨ' ਵਿਖੇ ਸੈਮੀਨਾਰ ਕਰਵਾਇਆ ਗਿਆ। ਇਸ ਦੀ ਪ੍ਰਧਾਨਗੀ ਡਾ.ਭੀਮ ਰਾਓ ਅੰਬੇਡਕਰ ਦੇ ਪੜਪੋਤੇ ਸ਼੍ਰੀ ਰਾਜ ਰਤਨ ਅੰਬੇਡਕਰ ਨੇ ਕੀਤੀ। ਉਨ੍ਹਾਂ ਦੱਸਿਆ ਕਿ ਡਾ.ਭੀਮ ਰਾਓ ਅੰਬੇਡਕਰ ਜੀ ਨੇ ਬਹੁਤ ਹੀ ਮੁਸ਼ਕਲਾਂ ਭਰੇ ਹਾਲਾਤਾਂ ਦਾ ਸਾਹਮਣਾ ਕਰਕੇ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨਾਂ ਨੂੰ ਸਮਝਣ ਉਪਰੰਤ ਭਾਰਤ ਵਾਸੀਆਂ ਨੂੰ ਜੋ ਲੋਕਤੰਤੀ ਢਾਂਚਾ ਭਾਵ ਸੰਵਿਧਾਨ ਤਿਆਰ ਕਰਕੇ ਦਿੱਤਾ। ਅੱਜ ਭਾਰਤ ਸਰਕਾਰ ਉਸ ਸੰਵਿਧਾਨ ਨੂੰ ਬਦਲਣ ਜਾ ਰਹੀ ਹੈ ਤੇ ਉਹ ਅਜਿਹਾ ਨਹੀਂ ਹੋਣ ਦੇਣਗੇ।

ਇਸ ਮੌਕੇ ਸੰਤ ਸਤਵਿੰਦਰ ਹੀਰਾ ਕੌਮੀ ਪ੍ਰਦਾਨ 'ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ: ਭਾਰਤ' ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ 'ਤੇ ਬੋਲਦਿਆਂ ਕਿਹਾ ਕਿ ਸਾਨੂੰ ਆਪਸੀ ਵਿੱਚ ਮਧੂ ਮੱਖੀਆਂ ਦੀ ਤਰ੍ਹਾਂ ਇਕੱਠੇ ਹੋਣ ਦੀ ਜ਼ਰੂਰਤ ਹੈ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ 'ਤੇ ਅਮਲ ਕਰਨ ਦੀ ਜ਼ਰੂਰਤ ਹੈ।

ਇਸ ਮੌਕੇ ਡਾ.ਬਰਨਾਰਡ ਮਲਕ ਰਾਜਦੂਤ ਪਾਪੁਆ ਨਿਊ ਗਿਨੀ ਨੇ ਕਿਹਾ ਕਿ ਭਾਰਤ ਦੀ ਸਰਕਾਰ ਨਾਗਰਿਕਤਾ ਸੋਧ ਬਿੱਲ ਵਰਗੇ ਕਾਨੂੰਨਾਂ ਨੂੰ ਅਮਲ ਵਿੱਚ ਲਿਆ ਕੇ ਵਿਦੇਸ਼ਾਂ ਵਿੱਚ ਬੈਠੇ ਭਾਰਤੀਆਂ ਲਈ ਵੱਡੀਆਂ ਸਮੱਸਿਆਵਾਂ ਖੜ੍ਹੀਆ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਡਾ.ਅੰਬੇਡਕਰ ਉਹ ਰੌਸ਼ਨ ਦਿਮਾਗ ਸਨ, ਜਿਨ੍ਹਾਂ ਨੇ ਆਪਣੇ ਪਿੰਡੇ 'ਤੇ ਅਨੇਕਾਂ ਕਸ਼ਟ ਸਹਾਰਦੇ ਹੋਏ ਉਹ ਉੱਚ ਪੱਧਰ ਦੀ ਵਿੱਦਿਆ ਹਾਸਲ ਕੀਤੀ, ਜੋ ਕੋਈ ਹਾਸਲ ਨਾ ਕਰ ਸਕਿਆ ਤੇ ਇਹ ਸਾਡੇ ਸਾਰਿਆਂ ਲਈ ਬਹੁਤ ਮਾਣ ਵਾਲੀ ਗੱਲ ਹੈ। ਇਸ ਮੌਕੇ ਸ਼੍ਰੀ ਜਗਦੀਪ ਸਿੰਘ ਵੱਲੋਂ ਆਏ ਮਹਿਮਾਨਾਂ ਨੂੰ 'ਜੀ ਆਇਆ' ਆਖਿਆ ਗਿਆ । ਉਨ੍ਹਾਂ ਪੱਤਰਕਾਰ ਸਤਵਿੰਦਰ ਟੀਨੂੰ ਵੱਲੋਂ ਬ੍ਰਿਸਬੇਨ ਵਿਖੇ ਪੰਜਾਬੀਆਂ ਵੱਲੋ ਡਾ.ਅੰਬੇਡਕਰ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਅਤੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਪਾਏ ਜਾ ਰਹੇ ਯੋਗਦਾਨ ਤੋਂ ਜਾਣੂ ਕਰਵਾਇਆ। ਇਸ ਮੌਕੇ ਸ਼੍ਰੀ ਬਲਵਿੰਦਰ ਮੋਰੋ, ਡਾ.ਪਰਮਜੀਤ ਸਿੰਘ ਨਵਾਂਸ਼ਹਿਰ,ਬਲਵਿੰਦਰ ਵਿਦਿਆਰਥੀ ਨਵਾਂਸ਼ਹਿਰ, ਕੁਲਦੀਪ ਸਿੰਘ, ਹਰਦੀਪ ਬਾਗਲਾ,ਅਕੁੰਸ਼ ਕਟਾਰੀਆ ਬੀਰੋਵਾਲ, ਲਖਵੀਰ ਕਟਾਰੀਆ, ਸੁਖਜਿੰਦਰ ਸਿੰਘ, ਮਹਿੰਦਰ ਪਾਲ ਕੁਲਾਮ, ਜੈਬੰਤ ਬਾਗਲਾ, ਜਗਜੀਤ ਖੋਸਾ, ਮਨਦੀਪ ਸਿੰਘ, ਰਾਜ ਕੁਮਾਰ, ਗੌਰਵ ਸ਼ੀਹਮਾਰ, ਹਰਸ਼ਿੱਲ ਸ਼ੀਹਮਾਰ ਅਤੇ ਲਖਵੀਰ ਲੱਕੀ ਆਦਿ ਵੀ ਹਾਜ਼ਰ ਸਨ।