''ਮਾਝਾ ਯੂਥ ਕਲੱਬ'' ਵਲੋਂ ਪਹਿਲੀ ਪਾਤਸ਼ਾਹੀ ਨੂੰ ਸਮਰਪਿਤ ਖੂਨਦਾਨ ਕੈਂਪ ਆਯੋਜਿਤ

10/09/2019 9:07:24 AM

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)— ਦੇਸ਼ ਤੇ ਵਿਦੇਸ਼ ਵਿਚ ਹਰ ਪਾਸੇ ਸਿੱਖ ਧਰਮ ਦੇ ਬਾਨੀ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਬਹੁਤ ਹੀ ਧੂਮ-ਧਾਮ ਨਾਲ ਆਯੋਜਿਤ ਕੀਤੇ ਜਾ ਰਹੇ ਹਨ। ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਖੇ ਵੀ ਨਾਮਵਰ ਸੰਸਥਾ ਮਾਝਾ ਯੂਥ ਕਲੱਬ ਵਲੋਂ ਵੀ ਪੰਜਾਬੀ ਭਾਈਚਾਰੇ ਅਤੇ 'ਆਸਟ੍ਰੇਲੀਅਨ ਰੈੱਡ ਕਰਾਸ ਬਲੱਡ ਸਰਵਿਸ' ਦੇ ਸਹਿਯੋਗ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੂਨਦਾਨ ਕੈਂਪ ਸਪਰਿੰਗਵੂਡ ਵਿਖੇ ਲਗਾਇਆ ਗਿਆ। ਇਸ ਸਬੰਧੀ ਬਲਰਾਜ ਸਿੰਘ ਸੰਧੂ, ਹਰਜੀਵਨ ਸਿੰਘ ਨਿੱਝਰ ਅਤੇ ਰਵੀ ਧਾਲੀਵਾਲ ਨੇ ਦੱਸਿਆ ਕਿ ਕੈਂਪ 'ਚ 30 ਦੇ ਕਰੀਬ ਵਲੰਟੀਅਰਾਂ ਵਲੋਂ ਮਾਨਵਤਾ ਦੀ ਭਲਾਈ ਤੇ ਸ਼ਾਝੀਵਾਲਤਾ ਦਾ ਸੁਨੇਹਾ ਦਿੰਦੇ ਹੋਏ ਖੂਨਦਾਨ ਦਾ ਮਹਾ-ਦਾਨ ਕੀਤਾ ਗਿਆ। ਇਸ ਖੂਨਦਾਨ ਕੈਂਪ ਪ੍ਰਤੀ ਲੋਕਾਂ ਵਿਚ ਬਹਤ ਹੀ ਭਾਰੀ ਉਤਸ਼ਾਹ ਪਾਇਆ ਗਿਆ ਹੈ।ਇਸ ਮੌਕੇ ਸਥਾਨਕ ਸੰਸਦ ਮੈਂਬਰ ਅਤੇ ਹੋਰ ਪਤਵੰਤਿਆਂ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।ਪ੍ਰਣਾਮ ਸਿੰਘ ਹੇਅਰ ਅਤੇ ਜਗਦੀਪ ਸਿੰਘ ਭਿੰਡਰ ਨੇ ਪਤਵੰਤਿਆਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ, ਵੰਡ ਕੇ ਛਕੋ, ਸੱਚਾ-ਸੁੱਚਾ ਜੀਵਨ ਜਿਊਣ ਤੇ ਉਨ੍ਹਾ ਵਲੋ ਚਲਾਈ ਗਈ ਲੰਗਰ ਪ੍ਰਥਾ, ਅਧਿਆਤਮਕ ਜੀਵਨ ਫ਼ਲਸਫੇ, ਸਿੱਖਿਆਵਾਂ, ਸਿੱਖ ਇਤਹਾਸ ਅਤੇ ਮਾਝਾ ਯੂਥ ਕਲੱਬ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਮੰਤਰੀ ਮਿਕ ਡੀ ਬਰੌਨੀ, ਪ੍ਰਣਾਮ ਸਿੰਘ ਹੇਅਰ ਅਤੇ ਮਾਝਾ ਕਲੱਬ ਦੇ ਨੁਮਾਇੰਦਿਆ ਨੇ ਆਪਣੇ ਆਪਣੇ ਸਬੋਧਨ 'ਚ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਹੋਏ ਮਾਰਗ 'ਤੇ ਚੱਲ ਕੇ ਸਮੁੱਚੀ ਮਨੁੱਖਤਾ ਦੇ ਭਲੇ ਲਈ ਅਜਿਹੇ ਕਾਰਜ ਕਰਨ ਨਾਲ ਵਿਦੇਸ਼ਾਂ ਵਿਚ ਭਾਈਚਾਰਕ ਏਕਤਾ ਤੇ ਮਿਲਵਰਤਣ ਨਾਲ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ ਜੋ ਕਿ ਅਜੋਕੇ ਦੌਰ ਵਿਚ ਬਹੁਤ ਹੀ ਜ਼ਰੂਰੀ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਣਾਮ ਸਿੰਘ ਹੇਅਰ, ਬਲਰਾਜ ਸਿੰਘ, ਹਰਜੀਵਨ ਸਿੰਘ, ਰਵੀ ਧਾਲੀਵਾਲ, ਜਗਦੀਪ ਭਿੰਡਰ, ਸੋਨੂ ਮੱਲੂ ਨੰਗਲ, ਗੁਰਪ੍ਰੀਤ ਸਿੰਘ ਬੱਲ, ਸਰਵਨ ਸਿੰਘ, ਇੰਦਰਵੀਰ ਸਿੰਘ, ਸੁਲਤਾਨ ਸਿੰਘ, ਕਾਲਾ ਗਿੱਲ, ਅਤਿੰਦਰਪਾਲ ਸਿੰਘ, ਗੁਰਿੰਦਰ ਸਿੰਘ, ਜੱਗਾ, ਸੁਰਿੰਦਰ ਸਿੰਘ, ਨਵਦੀਪ ਸਿੰਘ, ਅਮਨਦੀਪ ਸਿੰਘ, ਪ੍ਰਭ ਬਾਜਵਾ, ਸਾਬ ਛੀਨਾ, ਮੱਲੂ ਗਿੱਲ, ਗੁਰਜੀਤ ਗਿੱਲ, ਰਮਨ ਗਿੱਲ, ਰਣਜੀਤ ਗਿੱਲ, ਜਰਮਨ ਰੰਧਾਵਾ, ਅੰਮੂ, ਆਕਾਸ਼, ਨਵ ਵੜੈਚ, ਜਤਿੰਦਰਪਾਲ, ਲਵਦੀਪ, ਪੰਮਾ ਗਿੱਲ, ਅਜੇਪਾਲ, ਮਨਜੋਤ, ਪ੍ਰਣਾਮ ਸਿੰਘ ਹੇਅਰ, ਗੁਰਸ਼ਰਨ ਸਿੰਘ ਸਰਕਾਰੀਆ, ਗੁਰਪ੍ਰੀਤ ਬੱਲ, ਸੁਖਰਾਜ ਸਿੰਘ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।