ਵਿਨਰਜੀਤ ਸਿੰਘ ਗੋਲਡੀ ਨੂੰ ਜਿਲ੍ਹਾ ਮੋਗਾ ਦਾ ਸਹਾਇਕ ਅਬਜ਼ਰਵਰ ਨਿਯੁਕਤ ਕਰਨ ''ਤੇ ਹਾਈਕਮਾਂਡ ਦਾ ਧੰਨਵਾਦ

07/08/2018 12:06:39 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਸੀਨੀਅਰ ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ ਸਾਬਕਾ ਉੱਪ ਚੇਅਰਮੈਨ ਪੀ.ਆਰ.ਟੀ.ਸੀ ਨੂੰ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਵੇਖਦਿਆਂ ਜਿਲ੍ਹਾ ਮੋਗਾ ਦਾ ਸਹਾਇਕ ਅਬਜ਼ਰਵਰ (ਨਿਗਰਾਨ) ਨਿਯੁਕਤ ਕਰਨ 'ਤੇ ਦੇਸ਼ ਤੇ ਵਿਦੇਸ਼ ਵਸਦੇ ਅਕਾਲੀ ਆਗੂਆਂ ਤੇ ਵਰਕਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਸੀਨੀਅਰ ਆਗੂ ਵਿਨਰਜੀਤ ਸਿੰਘ ਦੇ ਆਸਟ੍ਰੇਲੀਆ ਵਸਦੇ ਸ਼ੁਭਚਿੰਤਕ ਵਿਜੇ ਗਰੇਵਾਲ ਡਾਇਰੈਕਟਰ ਟੀ.ਵੀ. ਚੈਨਲ ਤੇ ਪਿੰਕੀ ਸਿੰਘ ਪ੍ਰਧਾਨ ਪੰਜਾਬੀ ਵੈੱਲਫੇਅਰ ਐਸੋਸੀਏਸ਼ਨ ਆਫ਼ ਆਸਟ੍ਰੇਲੀਆ ਨੇ ਦੱਸਿਆ ਕਿ ਗੋਲਡੀ ਨੇ ਸੱਚੀ ਤੇ ਉਸਾਰੂ ਸੋਚ ਤੇ ਚੱਲਦਿਆਂ ਹਮੇਸ਼ਾ ਹੀ ਲੋਕਾਂ ਦੀ ਭਲਾਈ ਅਤੇ ਸਰਬਪੱਖੀ ਵਿਕਾਸ ਨੂੰ ਪਹਿਲ ਦਿੱਤੀ ਹੈ, ਜਿਸ ਕਾਰਨ ਉਹ ਅੱਜ ਇਸ ਮੁਕਾਮ ਤੇ ਪਹੁੰਚੇ ਹਨ।
ਉਨ੍ਹਾਂ ਆਸ ਪ੍ਰਗਟਾਈ ਕਿ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਸੁਚੱਜੀ ਰਹਿਨੁਮਾਈ ਹੇਠ ਵਿਨਰਜੀਤ ਸਿੰਘ ਗੋਲਡੀ ਪਾਰਟੀ ਦੀਆਂ ਨੀਤੀਆਂ ਨੂੰ ਪੂਰੀ ਮਿਹਨਤ ਤੇ ਲਗਨ ਨਾਲ ਆਮ ਲੋਕਾ ਤੱਕ ਵੱਧ ਤੋ ਵੱਧ ਪਹੁੰਚਾਉਣ ਦਾ ਕਾਰਜ ਹੋਰ ਵੀ ਪਰਿਪੱਕਤਾ ਨਾਲ ਕਰਨਗੇ ਤਾਂ ਜੋ 2019 ਦੀਆਂ ਲੋਕ ਸਭਾ ਚੋਣਾਂ ਵਿਚ ਅਕਾਲੀ-ਭਾਜਪਾ ਗਠਜੋੜ ਸਰਕਾਰ ਬਣਾ ਕੇ ਦਿੱਲੀ ਦੇ ਤਖ਼ਤ ਉੱਪਰ ਮੁੱੜ ਤੋਂੋ ਜਿੱਤ ਦਾ ਪਰਚਮ ਲਹਿਰਾਏਗੀ।ਵਿਨਰਜੀਤ ਸਿੰਘ ਗੋਲਡੀ ਨੂੰ ਸਹਾਇਕ ਅਬਜ਼ਰਵਰ ਦੀ ਨਿਯੁਕਤੀ 'ਤੇ ਵਧਾਈਆਂ ਦੇਣ ਵਾਲਿਆਂ ਵਿਚ ਇਕਬਾਲ ਸਿੰਘ, ਦੀਪ 
ਘੁਮਾਣ, ਨਵੀ ਅਗਨੀਹੋਤਰੀ, ਨਰਿੰਦਰ ਬੈਸ, ਜੱਸ ਮੰਡ, ਗਗਨ ਸ਼ਰਮਾ, ਤਪਿੰਦਰ ਗਰੇਵਾਲ, ਪੁਸ਼ਪਿੰਦਰ ਬਡਰੁੱਖਾ ਆਦਿ ਤੋਂ ਇਲਾਵਾ ਹੋਰ ਵੀ ਅਨੇਕਾਂ ਪਾਰਟੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ।


Related News