ਲਾਰਡ ਮੇਅਰ ਬ੍ਰਿਸਬੇਨ ਗੁਰਦੁਆਰਾ ਸਾਹਿਬ ਵਿਖੇ ਹੋਏ ਨਤਮਸਤਕ

02/17/2020 10:26:42 AM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਗੁਰਦੁਆਰਾ ਸਾਹਿਬ ਲੋਗਨ ਰੋਡ ਵਿਖੇ ਬ੍ਰਿਸਬੇਨ ਸਿਟੀ ਕੌਂਸਲ ਦੇ ਲਾਰਡ ਮੇਅਰ ਐਡਰਿਅਨ ਸ਼ੈਰਿਨਰ, ਕੌਂਸਲਰ ਐਂਜੇਲਾ ਓਵਨ, ਕੌਂਸਲਰ ਸਟੀਵਨ ਹਵਾਂਗ ਨਤਮਸਤਕ ਹੋਏ । ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੇਅਰ ਨਾਲ ਸੜਕ 'ਤੇ ਸੰਗਤ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਦੁਆਰਾ ਸਾਹਿਬ ਨੇੜੇ ਸੜਕ ਦੇ ਇੱਕ ਪਾਸੇ ਤੁਰਨ ਲਈ ਰਸਤਾ, ਗੁਰਦੁਆਰਾ ਸਾਹਿਬ ਦੇ ਮੁੱਖ ਗੇਟ ਤੋਂ ਅੰਦਰ ਜਾਣ ਵਾਲੀ ਲੇਨ ਨੂੰ ਮੁਕੰਮਲ ਤੌਰ 'ਤੇ ਖੱਬੇ ਮੁੜਣ ਲਈ ਅਤੇ ਬੱਚਿਆਂ ਦੇ ਖੇਡਣ ਲਈ ਝੂਲੇ ਆਦਿ ਲਗਾਉਣ ਲਈ ਬੇਨਤੀ ਕੀਤੀ ਗਈ, ਇਨ੍ਹਾਂ ਮੰਗਾਂ ਨੂੰ ਮੇਅਰ ਵਲੋਂ ਪੂਰਾ ਕਰਨ ਦਾ ਭਰੋਸਾ ਜਤਾਇਆ ਗਿਆ । 

ਗੁਰਦੁਆਰਾ ਸਾਹਿਬ ਬ੍ਰਿਸਬੇਨ ਵੱਲੋਂ ਲਾਰਡ ਮੇਅਰ ਚੈਰੀਟੇਬਲ ਟਰੱਸਟ ਨੂੰ ਇੱਕ ਹਜ਼ਾਰ ਡਾਲਰ ਦੀ ਰਾਸ਼ੀ ਭੇਂਟ ਕੀਤੀ ਗਈ ।ਇਸ ਮੌਕੇ ਮੀਤ ਪ੍ਰਧਾਨ ਅਵਨਿੰਦਰ ਸਿੰਘ ਗਿੱਲ (ਲਾਲੀ), ਕੌਂਸਲਰ ਐਂਜਲਾ ਓਵਨ, ਪਰਮਿੰਦਰ ਸਿੰਘ, ਪ੍ਰਣਾਮ ਸਿੰਘ ਹੇਅਰ, ਸਾਬਕਾ ਪ੍ਰਧਾਨ ਸੋਹਣ ਸਿੰਘ ਸਹੋਤਾ, ਗੁਰਦੀਪ ਸਿੰਘ ਨਿੱਝਰ, ਗੁਰਪ੍ਰੀਤ ਸਿੰਘ ਬੱਲ, ਹਰਪਾਲ ਸਿੰਘ ਬੁੱਟਰ, ਸੈਕਟਰੀ ਸੁਰਿੰਦਰ ਸਿੰਘ, ਸਾਬਕਾ ਪ੍ਰਧਾਨ ਸਤਪਾਲ ਸਿੰਘ (ਸੱਤੀ), ਸੁਖਦੇਵ ਸਿੰਘ ਵਿਰਕ, ਨੈਸ਼ ਦੁਸਾਂਝ,ਤਜਿੰਦਰ ਢਿੱਲੋਂ, ਜਗਦੀਪ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।

Vandana

This news is Content Editor Vandana