...ਜਦੋਂ ਅਚਾਨਕ ਹੀ ਡਰਾਈਵਿੰਗ ਕਰਦੇ ਸਮੇਂ ਹੱਥ ''ਤੇ ਚੱਲਣ ਲੱਗਾ ਸੱਪ

01/13/2018 10:34:24 AM

ਬ੍ਰਿਸਬੇਨ(ਬਿਊਰੋ)— ਡਰਾਈਵਿੰਗ ਕਰਦੇ ਸਮੇਂ ਜੇਕਰ ਅਚਾਨਕ ਹੀ ਤੁਹਾਡੇ ਹੱਥ 'ਤੇ ਸੱਪ ਚੱਲਣ ਲੱਗੇ ਤਾਂ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋਵੇਗਾ। ਸੱਚ ਹੀ ਹੈ ਕਿ ਤੁਸੀਂ ਘਬਰਾ ਜਾਓਗੇ। ਅਜਿਹੀ ਹੀ ਇਕ ਘਟਨਾ ਆਸਟ੍ਰੇਲੀਆ ਵਿਚ ਇਕ ਕੰਸਟਰਕਸ਼ਨ ਵਰਕਰ ਨਾਲ ਵਾਪਰੀ, ਜਦੋਂ ਉਹ ਡਰਾਈਵਿੰਗ ਕਰ ਰਿਹਾ ਸੀ। ਡਰਾਈਵਰ ਮੁਤਾਬਕ ਸੱਪ ਉਸ ਦੇ ਹੱਥ 'ਤੇ ਚੱਲ ਕੇ ਕਾਰ ਦੀ ਹੈਂਡਬ੍ਰੇਕ ਕੋਲ ਜਾ ਕੇ ਲੁੱਕ ਗਿਆ। ਜਿਸ ਤੋਂ ਬਾਅਦ ਵਰਕਰ ਨੇ ਤੁਰੰਤ ਸੱਪ ਨੂੰ ਫੜਨ ਵਾਲੇ ਨੂੰ ਬੁਲਾਇਆ। ਇਸ ਦੀ ਵੀਡੀਓ ਨੂੰ ਫੇਸਬੁੱਕ 'ਤੇ ਬ੍ਰਿਸਬੇਨ ਸਨੇਕ ਕੈਚਰ ਨੇ ਪੋਸਟ ਵੀ ਕੀਤਾ ਹੈ।
ਇਸ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸਨੇਕ ਕੈਚਰ ਇਸ ਜ਼ਰਿਹਲੇ ਸੱਪ ਨੂੰ ਕਾਰ ਅੰਦਰੋਂ ਬਾਹਰ ਕੱਢਦਾ ਹੈ। ਇਸ ਵੀਡੀਓ ਨੂੰ 9 ਜਨਵਰੀ ਨੂੰ ਫੇਸਬੁੱਕ 'ਤੇ ਪੋਸਟ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਈਸਟਰਨ ਬਰਾਊਨ ਸੱਪਾਂ ਦੀ ਪ੍ਰਜਾਤੀ ਦਾ ਸੱਪ ਸੀ, ਜੋ ਕਾਫੀ ਜ਼ਹਿਰੀਲੇ ਹੁੰਦੇ ਹਨ। ਇਹ ਸੱਪ 7 ਫੁੱਟ ਤੱਕ ਲੰਬੇ ਹੋ ਸਕਦੇ ਹਨ। ਇਨ੍ਹਾਂ ਦੇ ਕੱਟਣ ਤੋਂ ਬਾਅਦ ਬਚਣ ਦੀ ਸੰਭਾਵਨਾ ਬਹੁਤ ਹੀ ਘੱਟ ਹੁੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸੱਪ ਨੂੰ ਫੜਨ ਲਈ ਕਰੀਬ 1 ਘੰਟੇ ਦਾ ਸਮਾਂ ਲੱਗਾ।

 

EASTERN BROWN SNAKE IN WORKERS UTE We were called up by a construction worker who had a snake go over his arm whilst he was driving, certainly not the best of circumstances! As you can imagine he got a massive fright an so did the snake when it discovered it was not alone in the car, the snake then dashed behind the seat. On arrival it was underneath the dashboard at a quick glance at what we could see, we realized we were dealing with an adult Eastern brown snake. After an hour on site, we managed to gain access through a small spacing around the handbrake, as it had gone deep under the center console of the vehicle. With a bit of patience and persistence, we got there in the end. just goes to show you, even in a high-risk situation like this, it simply wanted to retreat and avoid conflict at all cost. It gained access through the window and was just trying to escape the heat. Here's a short video the worker captured of Stewy at the end pulling him out from the console. www.brisbane-snake-catcher.com.au

Posted by Brisbane Snake Catchers on Monday, January 8, 2018