ਬ੍ਰਿਸਬੇਨ ਵਿਖੇ ਵਿਸਾਖੀ ਮੇਲਾ ਛੱਡ ਗਿਆ ਨਵੀਆਂ ਪੈੜਾਂ, ਸਿਟੀਜ਼ਨਸ਼ਿਪ ਸੈਰੇਮਨੀ ਵੀ ਆਯੋਜਿਤ (ਤਸਵੀਰਾਂ)

04/12/2021 6:12:43 PM

ਬ੍ਰਿਸਬੇਨ (ਸਤਵਿੰਦਰ ਟੀਨੂੰ): ਵਿਸਾਖੀ ਦਾ ਤਿਉਹਾਰ ਦੁਨੀਆ ਭਰ ਦੇ ਪੰਜਾਬੀਆਂ ਵਲੋਂ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। 1699ਈਸਵੀ ਦੀ ਵਿਸਾਖੀ ਨੂੰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਨੀਂਹ ਰੱਖੀ ਸੀ। ਆਸਟ੍ਰੇਲੀਆ ਦੇ ਕੂਈਨਜਲੈਂਡ ਸੂਬੇ ਦੇ ਖੂਬਸੂਰਤ ਸ਼ਹਿਰ ਬ੍ਰਿਸਬੇਨ ਦੇ ਸੈਂਡਗੇਟ ਸਬਅਰਬ ਵਿਖੇ ਵੀ ਪੰਜਾਬੀ ਕਲਚਰਲ ਐਸੋਸੀਏਸ਼ਨ ਵਲੋਂ ਮਕੈਲੇਨ ਕਾਲਜ ਦੇ ਸਹਿਯੋਗ ਨਾਲ ਵਿਸਾਖੀ ਮੇਲੇ ਦਾ ਆਯੋਜਨ ਕੀਤਾ ਗਿਆ।  

ਇਸ ਮੌਕੇ ਤੇ ਆਸਟ੍ਰੇਲੀਆ ਸਰਕਾਰ ਦੇ ਸਹਿਯੋਗ ਨਾਲ ਸਿਟੀਜ਼ਨਸ਼ਿਪ ਸੈਰੇਮਨੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਲਗਭਗ 50 ਲਾਭਪਾਤਰੀਆਂ ਨੇ ਆਸਟ੍ਰੇਲੀਆ ਦੀ ਨਾਗਰਿਕਤਾ ਲਈ। ਇਸ ਤੋਂ ਬਾਅਦ ਉਦਘਾਟਨੀ ਸਮਾਰੋਹ ਤੋਂ ਬਾਅਦ ਪੰਜਾਬ ਦੇ ਲੋਕ ਨਾਚ ਭੰਗੜੇ ਨਾਲ ਮੇਲੇ ਦੀ ਸ਼ੁਰੂਆਤ ਹੋਈ।ਇਸ ਮੇਲੇ ਵਿੱਚ ਵੰਨ ਸਵੰਨੇ ਸਟਾਲ ਵੀ ਲਗਾਏ ਗਏ। 

ਪ੍ਰਬੰਧਕਾਂ ਵਲੋਂ ਬੱਚਿਆਂ ਲਈ ਝੂਲਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਜਿਸ ਦਾ ਸਭ ਨੇ ਖੂਬ ਆਨੰਦ ਮਾਣਿਆ। ਇਸ ਤੋਂ ਇਲਾਵਾ ਫੁੱਟਬਾਲ, ਵਾਲੀਬਾਲ, ਕਬੱਡੀ ਅਤੇ ਰੱਸਾ ਕੱਸੀ ਦੇ ਵੀ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਭੰਗੜਾ, ਮੇਲੇ ਦੀ ਸ਼ਾਨ ਰਿਹਾ। ਨਾਰਥ ਤੇ ਸਾਊਥ ਦੇ ਸਿੰਘਾਂ ਵਲੋਂ ਗੱਤਕਾ ਦੇ ਜੌਹਰ ਵਿਖਾਏ ਗਏ। ਮੇਲੇ ਦੇ ਆਖਿਰ ਵਿੱਚ ਰਾਜਦੀਪ ਲਾਲੀ ਤੇ ਮਲਕੀਤ ਧਾਲੀਵਾਲ ਵਲੋਂ ਗੀਤਾਂ ਦੀ ਸ਼ਹਿਬਰ ਲਗਾਈ ਗਈ।  

ਦੀਪ ਡੀਜੇ ਵਲੋਂ ਸਾਊਂਡ ਦਾ ਸੁਚੱਜਾ ਪ੍ਰਬੰਧ ਸੀ। ਇਸ ਮੇਲੇ ਵਿੱਚ ਹੋਰਨਾਂ ਤੋਂ ਇਲਾਵਾ ਅਵਨਿੰਦਰ ਸਿੰਘ ਲਾਲੀ, ਮਾਸਟਰ ਪਰਮਿੰਦਰ ਸਿੰਘ,  ਗੁਰਦੀਪ ਨਿੱਝਰ, ਪਿੰਕੀ ਸਿੰਘ, ਡਾਕਟਰ ਬਰਨਾਰਡ ਮਲਿਕ,  ਮਿਸ ਦਮਨ ਮਲਿਕ, ਦੀਪਇੰਦਰ ਸਿੰਘ,  ਬਲਵਿੰਦਰ ਮੋਰੋ, ਮਹਿੰਦਰ ਪਾਲ ਕਾਹਲੋਂ, ਹੈਪੀ ਧਾਮੀ, ਰੌਕੀ ਭੁੱਲਰ,  ਜਗਦੀਪ ਭਿੰਡਰ,  ਭੁੱਲਰ ਬ੍ਰਦਰਜ਼, ਮਨਦੀਪ ਪੂਨੀਆ,  ਸੁਖਜਿੰਦਰ ਸਿੰਘ, ਹਰਵਿੰਦਰ ਬਸੀ, ਹਰਦੀਪ ਵਾਗਲਾ, ਮਿਸਟਰ ਹਿੰਸਕਲਿਫ, ਮਿਸਟਰ ਡੇਵਿਡ, ਆਦਿ ਪ੍ਰਮੁੱਖ ਸ਼ਖਸ਼ੀਅਤਾਂ ਹਾਜਰ ਸਨ। ਮੰਚ ਸੰਚਾਲਕ ਦੀ ਭੂਮਿਕਾ ਜਸਵਿੰਦਰ ਰਾਣੀਪੁਰ ਮੰਚ ਸੰਚਾਲਕ ਵਲੋਂ ਬਾਕਮਾਲ ਨਿਭਾਈ ਗਈ। 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ : ਸੜਕ ਹਾਦਸੇ 'ਚ ਪੰਜਾਬ ਦੇ ਪੱਟੀ ਦੇ ਨੌਜਵਾਨ ਦੀ ਮੌਤ

ਨੋਟ- ਬ੍ਰਿਸਬੇਨ ਵਿਖੇ ਵਿਸਾਖੀ ਮੇਲਾ ਛੱਡ ਗਿਆ ਨਵੀਆਂ ਪੈੜਾਂ,ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 

Vandana

This news is Content Editor Vandana