''ਦੋਹਰੀ ਖੇਡ ਖੇਡਦੇ ਹੋਏ ਪਾਕਿਸਤਾਨ ਨਹੀਂ ਲਾ ਸਕਦਾ ਅੱਤਵਾਦ ''ਤੇ ਲਗਾਮ''

02/18/2017 12:45:01 PM

ਵਾਸ਼ਿੰਗਟਨ— ਅਮਰੀਕਾ ਦੇ ਇਕ ਸੀਨੀਅਰ ਸੰਸਦ ਮੈਂਬਰ ਨੇ ਕਿਹਾ ਹੈ ਕਿ ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਨੇ ਲੰਬੇ ਸਮੇਂ ਤੱਕ ਅੱਤਵਾਦੀ ਸੰਗਠਨਾਂ ਦਾ ਸਹਿਯੋਗ ਕੀਤਾ ਹੈ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਇਸ ਤਰ੍ਹਾਂ ਦੋਹਰੀ ਖੇਡ ਖੇਡਦੇ ਹੋਏ ਕਟੜ ਅਤੇ ਹਿੰਸਕ ਸਮੂਹਾਂ ਨਾਲ ਨਜਿੱਠਣਾ ਅਸੰਭਵ ਹੈ।  
ਸੰਸਦ ਮੈਂਬਰ ਬ੍ਰੇਡ ਸ਼ੇਰਮੈਨ ਨੇ ਕਿਹਾ ਕਿ ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਨੇ ਹੋਰ ਅੱਤਵਾਦੀ ਸੰਗਠਨਾਂ ਨਾਲ ਮੁਕਾਬਲਾ ਕਰਨ ਦੌਰਾਨ ਕੁਝ ਅੱਤਵਾਦੀ ਸੰਗਠਨਾਂ ਨੂੰ ਲੰਬੇ ਸਮੇਂ ਤੱਕ ਸਹਿਯੋਗ ਦਿੱਤਾ। ਉਨ੍ਹਾਂ ਕਿਹਾ, ''''ਜੇਕਰ ਤੁਸੀਂ ਦੋਹਰੀ ਖੇਡ ਖੇਡਦੇ ਹੋ ਤਾਂ ਕਟੜ ਅਤੇ ਹਿੰਸਕ ਸਮੂਹਾਂ ਨਾਲ ਨਜਿੱਠਣਾ ਸੰਭਵ ਨਹੀਂ ਹੈ। ਉਨ੍ਹਾਂ ਨੇ ਇਸ ਦੇ ਨਾਲ ਹੀ ਸਿੰਧ ਦੀ ਇਕ ਸੂਫੀ ਦਰਗਾਹ ''ਚ ਹੋਏ ਅੱਤਵਾਦੀ ਹਮਲੇ ਦੀ ਸਖਤ ਸ਼ਬਦਾਂ ''ਚ ਨਿੰਦਾ ਕੀਤੀ ਅਤੇ ਮਾਰੇ ਗਏ ਸ਼ਰਧਾਲੂਆਂ ਪ੍ਰਤੀ ਹਮਦਰਦੀ ਜ਼ਾਹਰ ਕੀਤੀ। ਜਿਸ ''ਚ 80 ਤੋਂ ਵਧ ਲੋਕਾਂ ਦੀ ਜਾਨ ਚੱਲੀ ਗਈ ਅਤੇ 250 ਲੋਕ ਜ਼ਖਮੀ ਹੋ ਗਏ।
ਉਨ੍ਹਾਂ ਇਕ ਬਿਆਨ ''ਚ ਕਿਹਾ ਕਿ ਇਹ ਬਦਕਿਸਮਤੀ ਹੈ ਕਿ ਅਸੀਂ ਇਕ ਅਜਿਹੀ ਸਥਿਤੀ ''ਚ ਹਾਂ, ਜਿਸ ''ਚ ਆਈ. ਐੱਸ. ਪਾਕਿਸਤਾਨ ਦੇ ਅੰਦਰ ਸੰਚਾਲਤ ਹੋ ਸਕਦਾ ਹੈ ਅਤੇ ਹਮਲੇ ਕਰ ਸਕਦਾ ਹੈ ਅਤੇ ਉਸ ਨੇ ਇਸੇ ਹਫਤੇ ਅਜਿਹਾ ਕੀਤਾ ਵੀ ਹੈ। ਸ਼ੇਰਮੈਨ ਨੇ ਪਾਕਿਸਤਾਨ ਨੂੰ ਅੱਤਵਾਦੀ ਸੰਗਠਨਾਂ ਪ੍ਰਤੀ ਆਪਣੀ ਨੀਤੀ ਬਦਲਣ ਲਈ ਬੇਨਤੀ ਕੀਤੀ। ਸੰਸਦ ਮੈਂਬਰ ਨੇ ਕਿਹਾ ਕਿ ਦਰਗਾਹ ''ਤੇ ਹਮਲੇ ਸਮੇਤ ਇਸ ਹਫਤੇ ਦੇਸ਼ ਭਰ ''ਚ ਹੋਏ ਕਈ ਹਮਲਿਆਂ ''ਚ 100 ਤੋਂ ਵਧ ਬੇਕਸੂਰ ਪਾਕਿਸਤਾਨੀ ਮਾਰੇ ਗਏ ਹਨ। ਉਨ੍ਹਾਂ ਨੇ ਦੱਖਣੀ ਏਸ਼ੀਆ ''ਚ ਅੱਤਵਾਦ ਦਾ ਮੁਕਾਬਲਾ ਕਰਨ ਲਈ ਹੋਰ ਠੋਸ ਕੋਸ਼ਿਸ਼ਾਂ ਦੀ ਲੋੜ ''ਤੇ ਜ਼ੋਰ ਦਿੱਤਾ।

Tanu

This news is News Editor Tanu