ਓਨਟਾਰੀਓ ''ਚ ਹੜ੍ਹ ਕਾਰਨ ਢਹਿ-ਢੇਰੀ ਹੋਇਆ ਪੁਲ, ਵਾਲ-ਵਾਲ ਬਚਿਆ ਟਰੱਕ ਡਰਾਈਵਰ

02/24/2018 4:25:03 PM

ਓਨਟਾਰੀਓ— ਕੈਨੇਡਾ ਦੇ ਸੂਬੇ ਓਨਟਾਰੀਓ ਸਥਿਤ ਪੋਰਟ ਬਰੂਸ 'ਚ ਹੜ੍ਹ ਆਉਣ ਕਾਰਨ ਇਕ ਪੁਲ ਢਹਿ-ਢੇਰੀ ਹੋਣ ਜਾਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਇਕ ਜਦੋਂ ਸੜਕ ਤੋਂ ਲੰਘ ਰਿਹਾ ਸੀ ਤਾਂ ਹੜ੍ਹ ਦੇ ਪਾਣੀ ਕਾਰਨ ਪੁਲ ਢਹਿ ਗਿਆ, ਜਿਸ ਕਾਰਨ ਟਰੱਕ ਦਾ ਡਰਾਈਵਰ ਵਿਚ ਹੀ ਫਸ ਗਿਆ।


ਟਰੱਕ ਡਰਾਈਵਰ ਸਕਾਟ ਬਾਰਬਰ ਨੇ ਦੱਸਿਆ ਕਿ ਮੈਂ ਸੋਚਿਆ ਸ਼ਾਇਦ ਟਰੱਕ ਦਾ ਇਕ ਟਾਇਰ ਨਿਕਲ ਗਿਆ ਹੈ, ਜਿਸ ਕਾਰਨ ਟਰੱਕ ਫਸ ਗਿਆ ਹੈ। ਦੂਜੇ ਹੀ ਪਲ ਮੈਂ ਆਸਮਾਨ ਵੱਲ ਦੇਖਿਆ ਤਾਂ ਬੱਦਲ ਨਾਲ ਘਿਰੇ ਆਸਮਾਨ ਤੋਂ ਭਾਰੀ ਮੀਂਹ ਪੈ ਰਿਹਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਤੁਰੰਤ ਐਮਰਜੈਂਸੀ ਅਤੇ ਬਚਾਅ ਕਰਮਚਾਰੀ ਪਹੁੰਚੇ, ਜਿਨ੍ਹਾਂ ਨੇ ਮੈਨੂੰ ਬਾਹਰ ਕੱਢਣ 'ਚ ਮੇਰੀ ਮਦਦ ਕੀਤੀ। ਟਰੱਕ ਡਰਾਈਵਰ ਵਾਲ-ਵਾਲ ਬਚ ਗਿਆ। ਇਸ ਘਟਨਾ ਵਿਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। 


ਦੱਸਿਆ ਜਾ ਰਿਹਾ ਹੈ ਕਿ ਇਹ ਪੁਲ ਐਰੀ ਝੀਲ ਦੇ ਇਕ ਛੋਟੇ ਜਿਹੇ ਟਾਊਨ ਕੈਟਫਿਸ਼ ਕ੍ਰੀਕ ਜਾਣ ਦਾ ਇਕੋ-ਇਕ ਮਾਰਗ ਹੈ। ਦੱਸਣਯੋਗ ਹੈ ਕਿ ਦੱਖਣੀ-ਪੱਛਮੀ ਓਨਟਾਰੀਓ ਖੇਤਰ ਵਿਚ ਹਾਲ ਹੀ ਦੇ ਦਿਨਾਂ ਵਿਚ ਸੜਕਾਂ ਅਤੇ ਦੂਜੇ ਇਲਾਕਿਆਂ 'ਚ ਵਿਆਪਕ ਪੱਧਰ 'ਤੇ ਹੜ੍ਹ ਦੀ ਸਥਿਤੀ ਪੈਦਾ ਹੋਈ ਹੈ, ਜਿਸ ਕਾਰਨ ਇਨ੍ਹਾਂ ਇਲਾਕਿਆਂ ਵਿਚ ਕਾਫੀ ਨੁਕਸਾਨ ਝੱਲਣਾ ਪਿਆ ਹੈ।