ਅਨੋਖਾ ਰਿਵਾਜ਼ : ਵਿਆਹ ਤੋਂ ਬਾਅਦ 3 ਦਿਨਾਂ ਤੱਕ ਟਾਈਲਟ ਨਹੀਂ ਜਾ ਸਕਦੇ ਲਾਡ਼ਾ-ਲਾਡ਼ੀ

02/19/2020 10:04:44 PM

ਜਕਾਰਤਾ - ਵਿਆਹ ਵਿਚ ਹਰ ਥਾਂ ਵਖੋਂ-ਵੱਖ ਰਸਮ ਅਤੇ ਰਿਵਾਜ਼ ਦਾ ਪਾਲਨ ਕੀਤਾ ਜਾਂਦਾ ਹੈ। ਹਰ ਧਰਮ ਦੇ ਲੋਕ ਆਪਣੇ ਨਿਯਮਾਂ ਨਾਲ ਇਸ ਦਾ ਆਯੋਜਨ ਸਖਤੀ ਨਾਲ ਉਨ੍ਹਾਂ ਦੀ ਪਾਲਣਾ ਕਰਦੇ ਹਨ। ਹਾਲਾਂਕਿ, ਕੁਝ ਰਸਮਾਂ ਨੂੰ ਲੈ ਕੇ ਲੋਕਾਂ ਵਿਚ ਅੰਧ-ਵਿਸ਼ਵਾਸ ਵੀ ਹੁੰਦਾ ਹੈ ਕਿ ਉਨ੍ਹਾਂ ਨੇ ਇਨ੍ਹਾਂ ਨਿਯਮਾਂ ਦਾ ਪਾਲਨ ਨਹੀਂ ਕੀਤਾ ਤਾਂ ਇਕ ਨਵੇਂ ਵਿਆਹੇ ਜੋਡ਼ੇ ਦਾ ਜਿਉਣਾ ਮੁਸ਼ਕਿਲ ਵਿਚ ਪੈ ਸਕਦਾ ਹੈ। ਪਰ ਕੁਝ ਕਾਇਦੇ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਬਾਕੀ ਦੁਨੀਆ ਦੇ ਲੋਕ ਅਜੀਬ ਸਮਝਦੇ ਹਨ। ਅਜਿਹਾ ਹੀ ਇਕ ਰਿਵਾਜ਼ ਇੰਡੋਨੇਸ਼ੀਆ ਦਾ ਹੈ, ਜਿਥੇ ਲਾਡ਼ਾ ਅਤੇ ਲਾਡ਼ੀ ਵਿਆਹ ਕਰਨ ਤੋਂ ਬਾਅਦ 3 ਦਿਨਾਂ ਤੱਕ ਟਾਈਲਟ ਨਹੀਂ ਜਾ ਸਕਦੇ।

ਹੋ ਸਕਦਾ ਹੈ ਕਿ ਇਸ ਰਿਵਾਜ਼ ਨੂੰ ਸੁਣ ਕੇ ਤੁਹਾਨੂੰ ਅਜੀਬ ਲਗੇ, ਪਰ ਇੰਡੋਨੇਸ਼ੀਆ ਵਿਚ ਲੋਕ ਇਸ ਅਨੋਖੀ ਪਰੰਪਰਾ ਨੂੰ ਸਖਤੀ ਨਾਲ ਨਿਭਾਉਂਦੇ ਹਨ। ਇਹ ਰਸਮ ਇੰਡੋਨੇਸ਼ੀਆ ਦੇ ਟੋਂਗ ਭਾਈਚਾਰੇ ਵਿਚ ਕਾਫੀ ਮਸ਼ਹੂਰ ਹੈ। ਇਸ ਰਸਮ ਮੁਤਾਬਕ, ਲਾਡ਼ਾ ਅਤੇ ਲਾਡ਼ੀ ਨੂੰ ਵਿਆਹ ਤੋਂ ਬਾਅਦ 3 ਦਿਨਾਂ ਤੱਕ ਟਾਈਲਟ ਜਾਣ ਦੀ ਮਨਾਹੀ ਹੁੰਦੀ ਹੈ। ਇਸ ਪਰੰਪਰਾ ਨੂੰ ਤੋਡ਼ਣਾ ਉਨ੍ਹਾਂ ਦੀ ਸਭਿਅਤਾ ਵਿਚ ਬੁਰਾ ਸ਼ਗਨ ਮੰਨਿਆ ਜਾਂਦਾ ਹੈ।

ਟੋਂਡ ਭਾਈਚਾਰੇ ਦੇ ਲੋਕ ਮੰਨਦੇ ਹਨ ਕਿ ਵਿਆਹ ਇਕ ਪਵਿੱਤਰ ਬੰਧਨ ਹੈ। ਟਾਈਲਟ ਜਾਣ ਨਾਲ ਵਿਆਹ ਦੀ ਪਵਿੱਤਰਤਾ ਖਤਮ ਹੋ ਜਾਵੇਗੀ ਅਤੇ ਲਾਡ਼ਾ-ਲਾਡ਼ੀ ਅਪਵਿੱਤਰ ਹੋ ਜਾਣਗੇ। ਉਹ ਇਹ ਵੀ ਮੰਨਦੇ ਹਨ ਕਿ ਬਹੁਤ ਸਾਰੇ ਲੋਕ ਟਾਈਲਟ ਦਾ ਇਸਤੇਮਾਲ ਕਰਦੇ ਹਨ, ਜਿਸ ਨਾਲ ਉਨ੍ਹਾਂ ਦੀ ਨਕਾਰਾਤਮਕ ਊਰਜਾ ਟਾਈਲਟ ਵਿਚ ਰਹਿ ਜਾਂਦੀ ਹੈ। ਜੇਕਰ ਨਵੇਂ ਵਿਆਹੇ ਜੋਡ਼ੇ ਟਾਈਲਟ ਦਾ ਇਸਤੇਮਾਲ ਕਰਦੇ ਹਨ ਤਾਂ ਉਨ੍ਹਾਂ ਲੋਕਾਂ ਦੀ ਨਕਾਰਾਤਮਕ ਊਰਜਾ ਉਨ੍ਹਾਂ ਵਿਚ ਆ ਜਾਂਦੀ ਹੈ। ਇਸ ਨਾਲ ਲਾਡ਼ਾ-ਲਾਡ਼ੀ ਦਾ ਰਿਸ਼ਤਾ ਟੁੱਟ ਸਕਦਾ ਹੈ।

ਇੰਨਾ ਹੀ ਨਹੀਂ, ਇਸ ਕਾਰਨ ਲਾਡ਼ਾ ਅਤੇ ਲਾਡ਼ੀ ਦੀ ਜਾਨ ਵੀ ਖਤਰੇ ਵਿਚ ਪੈ ਸਕਦੀ ਹੈ। ਲਿਹਾਜ਼ਾ, ਨਵੇਂ ਵਿਆਹੇ ਜੋਡ਼ਿਆਂ ਦੇ ਖਾਣ-ਪੀਣ 'ਤੇ ਵੀ ਪਾਬੰਦੀ ਲਗਾਈ ਜਾਂਦੀ ਹੈ। ਲਾਡ਼ਾ-ਲਾਡ਼ੀ ਨੂੰ ਇਸ ਬੁਰੇ ਸ਼ਗਨ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਦੇ ਲਈ ਉਨ੍ਹਾਂ ਨੂੰ 3 ਦਿਨਾਂ ਤੱਕ ਘੱਟ ਖਾਣ-ਪੀਣ ਦਿੱਤਾ ਜਾਂਦਾ ਹੈ। ਇਸ ਪ੍ਰਥਾ ਨੂੰ ਮੰਨਣ ਲਈ ਲਾਡ਼ਾ-ਲਾਡ਼ੀ ਨੂੰ ਕਈ ਤਰੀਕਿਆ ਨਾਲ ਸਮਝਾਇਆ ਜਾਂਦਾ ਹੈ ਤਾਂ ਜੋ ਉਨ੍ਹਾਂ ਦੇ ਸੰਸਕਾਰ ਖਤਮ ਨਾ ਹੋਣ।


Khushdeep Jassi

Content Editor

Related News