ਵਿਆਹ ਵਾਲੇ ਦਿਨ ਹੀ ਲਾੜੀ ਨੇ ਦਿੱਤਾ ਬੱਚੇ ਨੂੰ ਜਨਮ, ਵਾਪਸ ਪਰਤੇ ਮਹਿਮਾਨ

06/03/2022 12:15:12 PM

ਲੰਡਨ (ਬਿਊਰੋ) : ਸਕਾਟਲੈਂਡ ਦੇ ਸਟਰਲਿੰਗਸ਼ਾਇਰ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਵਿਆਹ ਵਾਲੇ ਦਿਨ ਹੀ ਲਾੜੀ ਨੇ ਬੱਚੇ ਨੂੰ ਜਨਮ ਦੇ ਦਿੱਤਾ। ਇਸ ਤੋਂ ਬਾਅਦ ਵਿਆਹ ਰੱਦ ਕਰਨਾ ਪਿਆ ਅਤੇ ਜੋੜੇ ਨੂੰ ਕਾਫ਼ੀ ਨੁਕਸਾਨ ਵੀ ਝੱਲਣਾ ਪਿਆ। ਮਹਿਮਾਨਾਂ ਨੂੰ ਵੀ ਵਾਪਸ ਪਰਤਨਾ ਪਿਆ। 

ਇਹ ਵੀ ਪੜ੍ਹੋ: ਤਾਲਿਬਾਨ ਨੇ ਛੇੜੀ ਪੋਸਤ ਦੀ ਖੇਤੀ ਬੰਦ ਕਰਨ ਦੀ ਮੁਹਿੰਮ, ਖੇਤਾਂ ’ਚ ਫ਼ਸਲ ’ਤੇ ਚਲਵਾਇਆ ਟਰੈਕਟਰ

ਦਰਅਸਲ ਲਾੜੀ ਪਹਿਲਾਂ ਹੀ ਗਰਭਵਤੀ ਸੀ ਅਤੇ ਡਿਲਿਵਰੀ ਦੀ ਤਾਰੀਖ਼ 1 ਮਹੀਨੇ ਬਾਅਦ ਦੀ ਸੀ ਪਰ ਮਹਿਲਾ ਨੇ ਸਮੇਂ ਤੋਂ ਪਹਿਲਾਂ ਹੀ ਬੱਚੇ ਨੂੰ ਜਨਮ ਦੇ ਦਿੱਤਾ। ਹੇਅਰਡ੍ਰੈਸਰ ਰੇਬੇਕਾ ਮੈਕਮਿਲਨ ਨੇ ਨਿਕ ਚੀਥਮ ਨਾਲ ਵਿਆਹ ਲਈ ਗਾਰਟਮੋਰ ਵਿਲੇਜ ਹਾਲ ਵਿਖੇ 200 ਮਹਿਮਾਨਾਂ ਦੇ ਇਕੱਠੇ ਹੋਣ ਦੀ ਉਮੀਦ ਕੀਤੀ ਸੀ ਪਰ ਵਿਆਹ ਤੋਂ ਕੁੱਝ ਘੰਟੇ ਪਹਿਲਾਂ ਹੀ ਰੇਬੇਕਾ ਨੂੰ ਜਣੇਪੇ ਦਾ ਦਰਦ ਸ਼ੁਰੂ ਹੋ ਗਿਆ। 32 ਸਾਲਾ ਰੇਬੇਕਾ ਮੁਤਾਬਕ ਸਾਰੀਆਂ ਕੁੜੀਆਂ ਚਾਹੁੰਦੀਆਂ ਹਨ ਕਿ ਵਿਆਹ ਦਾ ਦਿਨ ਉਨ੍ਹਾਂ ਲਈ ਯਾਦਗਾਰ ਹੋਵੇ। ਬੇਟੇ ਰੋਰੀ ਚੀਥਮ ਨੇ ਸਾਡੇ ਲਈ ਇਸ ਦਿਨ ਨੂੰ ਬਹੁਤ ਹੀ ਯਾਦਗਾਰ ਬਣਾ ਦਿੱਤਾ। ਅਸੀਂ ਵਿਆਹ ਨਹੀਂ ਕਰ ਸਕੇ ਪਰ ਸਾਨੂੰ ਬਹੁਤ ਖ਼ੂਬਸੂਰਤ ਬੇਟਾ ਮਿਲ ਗਿਆ।

ਇਹ ਵੀ ਪੜ੍ਹੋ: 'ਆਜ਼ਾਦੀ ਮਾਰਚ' ਮਾਮਲਾ: ਇਮਰਾਨ ਖਾਨ ਨੂੰ 25 ਜੂਨ ਤੱਕ ਮਿਲੀ ਅਗਾਊਂ ਜ਼ਮਾਨਤ

ਰੇਬੇਕਾ ਨੇ ਜੁਲਾਈ 2021 ਵਿਚ 36 ਸਾਲਾ ਨਿਕ ਨਾਲ ਮੰਗਣੀ ਕੀਤੀ ਸੀ। ਉਨ੍ਹਾਂ ਦੋਵਾਂ ਨੇ ਇਹ ਫ਼ੈਸਲਾ ਆਨਲਾਈਨ ਮੁਲਾਕਾਤ ਦੇ ਬਾਅਦ 5 ਸਾਲ ਤੱਕ ਇਕ-ਦੂਜੇ ਨੂੰ ਡੇਟ ਕਰਨ ਦੇ ਬਾਅਦ ਲਿਆ ਸੀ। 21 ਮਈ ਨੂੰ ਦੋਵਾਂ ਦਾ ਵਿਆਹ ਸੀ। ਇਸ ਲਈ ਉਨ੍ਹਾਂ ਨੇ ਪੂਰੀ ਤਿਆਰੀ ਕਰ ਲਈ ਸੀ। ਜਦੋਂ ਰੇਬੇਕਾ ਨੂੰ ਪਤਾ ਲੱਗ ਕਿ ਉਹ ਗਰਭਵਤੀ ਹੈ ਅਤੇ ਬੱਚੇ ਦਾ ਜਨਮ 20 ਜੂਨ ਨੂੰ ਹੋਵੇਗਾ ਤਾਂ ਉਨ੍ਹਾਂ ਨੇ ਬੱਚੇ ਦੇ ਜਨਮ ਤੋਂ ਪਹਿਲਾਂ ਵਿਆਹ ਕਰਨ ਦਾ ਫ਼ੈਸਲਾ ਕੀਤਾ। ਰੇਬੇਕਾ ਨੇ ਕਿਹਾ ਕਿ ਅਸੀਂ ਵਿਆਹ ਦੀ ਤਾਰੀਖ਼ ਨੂੰ ਅੱਗੇ ਵਧਾਉਣਾ ਚਾਹੁੰਦੇ ਸੀ ਪਰ ਕੋਰੋਨਾ ਮਹਾਮਾਰੀ ਦੇ ਬਾਅਦ ਸਾਨੂੰ ਅਹਿਸਾਸ ਹੋਇਆ ਕਿ ਜ਼ਿੰਦਗੀ ਬਹੁਤ ਛੋਟੀ ਹੈ। ਇਸ ਲਈ ਸਾਨੂੰ ਵਿਆਹ ਕਰਵਾ ਲੈਣਾ ਚਾਹੀਦਾ ਹੈ।

ਇਹ ਵੀ ਪੜ੍ਹੋ: 35 ਸਾਲਾਂ ਤੋਂ ਇਨਸਾਫ਼ ਦੀ ਉਡੀਕ ਕਰ ਰਹੀ ਪਾਕਿ ਔਰਤ ਦੇ ਸਬਰ ਦਾ ਬੰਨ੍ਹ ਟੁੱਟਿਆ, ਕਿਹਾ- ਮੈਨੂੰ ਭਾਰਤ ਭੇਜ ਦਿਓ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry