ਮੰਗੇਤਰ ਨੇ ''ਮੋਟੀ'' ਕਹਿ ਕੇ ਛੱਡਿਆ ਸੀ, 57 ਕਿਲੋ ਭਾਰ ਘਟਾ ਕੇ ਬਣੀ ''ਮਿਸ ਗ੍ਰੇਟ ਬ੍ਰਿਟੇਨ''

03/02/2020 2:43:59 PM

ਲੰਡਨ— ਇੰਗਲੈਂਡ 'ਚ ਰਹਿਣ ਵਾਲੀ 26 ਸਾਲ ਦੀ ਜੇਨ ਐਟਕਿਨਸ ਨੇ 57 ਕਿਲੋ ਭਾਰ ਘੱਟ ਕੀਤਾ ਹੈ। ਉਸ ਨੇ ਦਸਿਆ ਕਿ ਉਸ ਦੇ ਮੋਟਾਪੇ ਕਾਰਨ ਉਸ ਦਾ ਮੰਗੇਤਰ ਉਸ ਨੂੰ ਛੱਡ ਕੇ ਚਲਾ ਗਿਆ ਸੀ। ਹੁਣ ਪੰਜ ਸਾਲਾਂ ਬਾਅਦ ਹੀ ਸਹੀ ਪਰ ਉਸ ਨੇ ਆਪਣੇ ਮੰਗੇਤਰ ਨੂੰ ਅਜਿਹਾ ਜਵਾਬ ਦਿੱਤਾ ਕਿ ਜਿਸ ਦੀ ਕਲਪਨਾ ਵੀ ਸ਼ਾਇਦ ਉਸ ਨੇ ਨਾ ਕੀਤੀ ਹੋਵੇ। ਉੱਤਰੀ ਈਸਟ ਲਿੰਕਸ਼ਾਇਰ ਦੇ ਗ੍ਰਿਮਸਬੀ ਦੀ ਰਹਿਣ ਵਾਲੀ ਜੇਨ ਨੇ ਇਨ੍ਹਾਂ ਸਾਲਾਂ 'ਚ 9 ਸਟੋਨ ਭਾਵ 57 ਕਿਲੋ ਭਾਰ ਘੱਟ ਕਰਕੇ ਨਾ ਸਿਰਫ ਖੁਦ ਨੂੰ ਫਿਟ ਕੀਤਾ ਸਗੋਂ ਪਿਛਲੇ ਦਿਨੀਂ 'ਮਿਸ ਗ੍ਰੇਟ ਬ੍ਰਿਟੇਨ' ਦਾ ਖਿਤਾਬ ਵੀ ਜਿੱਤਿਆ।
5 ਸਾਲ 'ਚ ਜੇਨ ਨੂੰ ਆਪਣੀ ਜ਼ਿੰਦਗੀ ਦਾ ਹਮਸਫਰ ਵੀ ਮਿਲਿਆ ਅਤੇ ਉਨ੍ਹਾਂ ਨੇ ਵਿਆਹ ਵੀ ਕਰਵਾ ਲਿਆ। ਵਿਆਹ ਦੇ ਬਾਅਦ ਅਜਿਹੇ ਕਿਸੇ ਮੁਕਾਬਲੇ 'ਚ ਹਿੱਸਾ ਲੈਣ ਦਾ ਉਸ ਦਾ ਇਰਾਦਾ ਨਹੀਂ ਸੀ ਪਰ ਜਦ ਮਿਸ ਗ੍ਰੇਟ ਬ੍ਰਿਟੇਨ 'ਚ ਨਿਯਮ ਬਦਲਣ ਮਗਰੋਂ ਵਿਆਹੁਤਾ ਔਰਤਾਂ ਨੂੰ ਇਸ 'ਚ ਹਿੱਸਾ ਲੈਣ ਦੀ ਇਜਾਜ਼ਤ ਮਿਲੀ ਤਾਂ ਉਸ ਨੇ ਇਸ 'ਚ ਹਿੱਸਾ ਲਿਆ ਤੇ ਉਹ ਜਿੱਤ ਵੀ ਗਈ। ਉਹ ਕਹਿੰਦੀ ਹੈ ਕਿ ਜ਼ਿੰਦਗੀ ਦੇ ਇਸ ਮੋੜ 'ਤੇ ਪਹੁੰਚ ਕੇ ਉਸ ਨੂੰ ਜੋ ਖੁਸ਼ੀ ਹੋ ਰਹੀ ਹੈ, ਉਹ ਪਹਿਲਾਂ ਕਦੇ ਨਹੀਂ ਹੋਈ।


ਜੇਨ ਨੇ ਕਿਹਾ ਕਿ ਮੈਂ ਜਿੱਤਣ ਦੇ ਬਾਅਦ ਵੀ ਹੈਰਾਨ ਹਾਂ। ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਮੈਂ ਬ੍ਰਿਟੇਨ ਦੀ ਸਭ ਤੋਂ ਸੋਹਣੀ ਮਹਿਲਾ ਬਣੀ ਹਾਂ। ਉਸ ਨੇ ਦੱਸਿਆ ਕਿ ਜਦ ਉਹ 88 ਕਿਲੋ ਦੀ ਸੀ ਤਾਂ ਇਕ ਲੜਕੇ ਨੂੰ ਮਿਲੀ ਸੀ, ਜਿਸ ਨਾਲ ਉਸ ਨੂੰ ਪਿਆਰ ਹੋ ਗਿਆ। ਉਹ ਵਿਆਹ ਕਰਵਾਉਣ ਵਾਲੇ ਸਨ ਪਰ ਹੌਲੀ-ਹੌਲੀ ਉਸ ਦਾ ਭਾਰ 114 ਕਿਲੋ ਹੋ ਗਿਆ ਤੇ ਉਸ ਦਾ ਮੰਗੇਤਰ ਉਸ ਨੂੰ ਛੱਡ ਕੇ ਚਲਾ ਗਿਆ। ਇਸ ਤੋਂ ਬਾਅਦ ਉਹ ਕਈ ਹਫਤੇ ਰੋਂਦੀ ਰਹੀ ਪਰ ਬਾਅਦ 'ਚ ਜਿਮ ਜਾਣ ਲੱਗ ਗਈ ਤੇ ਹੌਲੀ-ਹੌਲੀ ਮੈਂ 57 ਕਿਲੋ ਭਾਰ ਘਟਾ ਲਿਆ। ਉਸ ਨੇ ਦੱਸਿਆ ਕਿ ਉਹ ਹੁਣ ਬਹੁਤ ਖੁਸ਼ ਹੈ।


Related News