ਹੈਰਾਨੀਜਨਕ! ਸ਼ਵ ਵਾਹਨ 'ਚ ਆਈ ਲਾੜੀ, ਡੈੱਡ ਬਾਡੀਜ਼ ਵਿਚਾਲੇ ਕਰਾਇਆ ਵਿਆਹ

11/02/2022 1:29:38 PM

ਇੰਟਰਨੈਸ਼ਨਲ ਡੈਸਕ (ਬਿਊਰੋ): ਇਕ ਜੋੜੇ ਨੇ ਵਿਆਹ ਲਈ ਅਜਿਹਾ ਸਥਾਨ ਚੁਣਿਆ, ਜਿਸ ਨੂੰ ਦੇਖ ਕੇ ਮਹਿਮਾਨ ਵੀ ਹੈਰਾਨ ਰਹਿ ਗਏ। ਜੋੜੇ ਨੇ ਆਪਣੀ ਜ਼ਿੰਦਗੀ ਦੇ ਸਭ ਤੋਂ ਖਾਸ ਪਲ ਨੂੰ ਅਜਿਹੀ ਜਗ੍ਹਾ 'ਤੇ ਮਨਾਉਣ ਦਾ ਫ਼ੈਸਲਾ ਕੀਤਾ ਜਿੱਥੇ ਲੋਕ ਆਮ ਤੌਰ 'ਤੇ ਸੋਗ ਕਰਨ ਲਈ ਪਹੁੰਚਦੇ ਹਨ। ਜੋੜੇ ਨੇ ਅੰਤਿਮ ਸੰਸਕਾਰ ਵਾਲੀ ਥਾਂ 'ਤੇ ਹੀ ਵਿਆਹ ਕੀਤਾ। ਮਾਮਲਾ ਅਮਰੀਕਾ ਦਾ ਹੈ। ਕੈਲੀਫੋਰਨੀਆ ਦੇ ਰਿਡਲੇ ਦੀ ਰਹਿਣ ਵਾਲੀ 27 ਸਾਲਾ ਨੌਰਮਾ ਨੀਨੋ ਦਾ ਵਿਆਹ 29 ਸਾਲਾ ਐਕਸਲ ਨਾਲ ਹੋਇਆ। 

ਨੋਰਮਾ ਵਿਆਹ ਲਈ ਅੰਤਿਮ ਸੰਸਕਾਰ ਵਾਲੀ ਗੱਡੀ ਵਿਚ ਪਹੁੰਚੀ ਸੀ। ਦੋਹਾਂ ਨੇ ਤਾਬੂਤਾਂ ਨਾਲ ਘਿਰੀ ਜਗ੍ਹਾ 'ਤੇ ਵਿਆਹ ਕਰਵਾਇਆ।ਜਿੱਥੇ ਆਮਤੌਰ 'ਤੇ ਵਿਆਹ ਲਈ ਲਾੜੀ ਚਿੱਟੇ ਰੰਗ ਦਾ ਪਹਿਰਾਵਾ ਪਾਉਂਦੀ ਹੈ, ਉੱਥੇ ਇਸ ਅਨੋਖੇ ਵਿਆਹ ਲਈ ਨੋਰਮਾ ਨੇ ਕਾਲੇ ਰੰਗ ਦੀ ਡਰੈੱਸ ਪਹਿਨੀ ਸੀ। ਹਾਲਾਂਕਿ ਵਿਆਹ 'ਚ ਆਏ ਜ਼ਿਆਦਾਤਰ ਲੋਕ ਇਸ ਅਨੋਖੀ ਵੈਡਿੰਗ ਥੀਮ ਨੂੰ ਦੇਖ ਕੇ ਹੈਰਾਨ ਰਹਿ ਗਏ। ਪਰ ਤਾਬੂਤ ਬਣਾਉਣ ਦਾ ਕੰਮ ਕਰਨ ਵਾਲੀ ਨੌਰਮਾ ਨੇ ਵਿਆਹ ਨੂੰ 'ਪਰਫੈਕਟ' ਕਿਹਾ।

ਨੋਰਮਾ ਨੇ ਕਿਹਾ ਕਿ ਮੈਂ ਕਬਰਸਤਾਨ ਵਿੱਚ ਹੀ ਵਿਆਹ ਕਰਨਾ ਚਾਹੁੰਦੀ ਸੀ। ਇਹ ਸ਼ਹਿਰ ਦਾ ਪਹਿਲਾ ਅਜਿਹਾ ਕਬਰਸਤਾਨ ਹੈ ਜਿਸ ਨੂੰ ਔਰਤਾਂ ਦੁਆਰਾ ਚਲਾਇਆ ਜਾ ਰਿਹਾ ਹੈ। ਇਹ ਮੇਰੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ ਕਿਉਂਕਿ ਮੈਂ ਇੱਥੇ ਸਾਲਾਂ ਤੋਂ ਕੰਮ ਕੀਤਾ ਹੈ। ਇੱਕ ਹੇਲੋਵੀਨ-ਥੀਮ ਵੈਡਿੰਗ ਮੇਰੇ ਲਈ ਪਰਫੈਕਟ ਹੈ, ਕਿਉਂਕਿ ਮੈਨੂੰ ਹੇਲੋਵੀਨ ਬਹੁਤ ਪਸੰਦ ਹੈ।ਨੋਰਮਾ ਨੇ ਅੱਗੇ ਕਿਹਾ ਕਿ ਮੇਰਾ ਪਰਿਵਾਰ ਅੰਧਵਿਸ਼ਵਾਸੀ ਹੈ, ਇਸ ਲਈ ਸ਼ੁਰੂ ਵਿਚ ਉਹ ਇਸ ਤਰ੍ਹਾਂ ਦੇ ਵਿਆਹ ਤੋਂ ਡਰਦੇ ਸਨ। ਪਰ ਵਿਆਹ ਵਾਲੇ ਦਿਨ ਸਾਰਿਆਂ ਨੇ ਮੈਨੂੰ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਮੇਰੇ ਕਾਰਨ ਵਿਆਹ ਦਾ ਵੱਖਰਾ ਆਨੰਦ ਮਾਣਿਆ।

ਪੜ੍ਹੋ ਇਹ ਅਹਿਮ ਖ਼ਬਰ- ਔਰਤ ਨੇ 36 ਹਜ਼ਾਰ ਫੁੱਟ ਦੀ ਉੱਚਾਈ 'ਤੇ ਦਿੱਤਾ 'ਬੱਚੇ' ਨੂੰ ਜਨਮ, ਫਿਰ ਰੱਖਿਆ ਅਜੀਬ ਨਾਂ

ਖਾਸ ਗੱਲ ਇਹ ਹੈ ਕਿ ਵਿਆਹ ਦੇ ਲਈ ਨੌਰਮਾ ਨੇ ਸਾਰੇ ਮਹਿਮਾਨਾਂ ਨੂੰ 1930 ਦੇ ਦਹਾਕੇ ਦੇ ਸਟਾਈਲ 'ਚ ਪੋਸ਼ਾਕ ਪਾ ਕੇ ਆਉਣ ਲਈ ਕਿਹਾ ਸੀ।ਨੌਰਮਾ ਅਤੇ ਐਕਸਲ ਪਹਿਲੀ ਵਾਰ ਟਿੰਡਰ 'ਤੇ ਅਗਸਤ 2018 ਵਿੱਚ ਮਿਲੇ ਸਨ। ਦੋ ਸਾਲਾਂ ਦੀ ਡੇਟਿੰਗ ਤੋਂ ਬਾਅਦ ਐਕਸਲ ਨੇ ਨੌਰਮਾ ਨੂੰ ਪ੍ਰਪੋਜ਼ ਕੀਤਾ। ਇਸ ਤੋਂ ਬਾਅਦ ਦੋਵਾਂ ਨੇ ਅਕਤੂਬਰ 2022 'ਚ ਵਿਆਹ ਕਰਵਾ ਲਿਆ। ਸ਼ੁਰੂ ਵਿੱਚ ਜੋੜੇ ਨੇ ਯੋਸੇਮਾਈਟ ਨੈਸ਼ਨਲ ਪਾਰਕ ਵਿੱਚ ਵਿਆਹ ਕਰਨ ਦਾ ਫ਼ੈਸਲਾ ਕੀਤਾ ਸੀ ਪਰ ਨਰਮਾ ਦੀ ਇੱਕ ਹੋਰ ਯੋਜਨਾ ਵੀ ਸੀ। ਉਸਨੇ ਕਿਹਾ- ਸ਼ੁਰੂ ਵਿੱਚ ਐਕਸਲ ਵੈਨਿਊ ਸਥਲ ਬਾਰੇ ਪੱਕਾ ਨਹੀਂ ਸੀ ਪਰ ਵਿਆਹ ਤੋਂ ਕੁਝ ਮਹੀਨੇ ਪਹਿਲਾਂ ਉਹ ਕਬਰਸਤਾਨ ਵਿਚ ਵਿਆਹ ਕਰਵਾਉਣ ਲਈ ਤਿਆਰ ਹੋ ਗਿਆ। ਫਿਰ ਵਿਆਹ ਵਾਲੇ ਦਿਨ ਐਕਸਲ ਨੇ ਕਿਹਾ ਕਿ ਅਸੀਂ ਸਹੀ ਫ਼ੈਸਲਾ ਲਿਆ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana