ਬ੍ਰੈਗਜ਼ਿਟ ਇਕ ''ਵੱਡਾ ਆਰਥਿਕ ਮੌਕਾ'' : ਜਾਨਸਨ

Saturday, Jul 27, 2019 - 08:57 PM (IST)

ਮੈਨਚੈਸਟਰ - ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸ਼ਨੀਵਾਰ ਨੂੰ ਆਖਿਆ ਕਿ ਬ੍ਰੈਗਜ਼ਿਟ ਇਕ ਵੱਡਾ ਆਰਥਿਕ ਮੌਕਾ ਸੀ ਪਰ ਉਨ੍ਹਾਂ ਦੀ ਸਾਬਕਾ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੇ ਕਾਰਜਕਾਲ 'ਚ ਇਸ ਨੂੰ ਇਸ ਤਰ੍ਹਾਂ ਲਿਆ ਗਿਆ ਜਿਵੇਂ ਕੋਈ ਮਾੜੇ ਦਿਨ ਆਉਣ ਵਾਲੇ ਹੋਣ। ਜਾਨਸਨ ਨੇ ਮੈਨਚੈਸਟਰ 'ਚ ਇਕ ਸੰਬੋਧਨ 'ਚ ਬ੍ਰੈਗਜ਼ਿਟ ਤੋਂ ਬਾਅਦ ਅਰਥ ਵਿਵਸਥਾ 'ਚ ਸੁਧਾਰ ਲਈ ਵਪਾਰ ਸਮਝੌਤੇ 'ਚ ਮਜ਼ਬੂਤੀ ਲਿਆਉਣ ਅਤੇ ਮੁਕਤ ਬੰਦਰਗਾਹ ਸਥਾਪਿਤ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੇ ਜਦੋਂ ਯੂਰਪੀ ਸੰਘ ਛੱਡਣ ਲਈ ਵੋਟਿੰਗ ਕੀਤੀ ਤਾਂ ਸਿਰਫ ਬ੍ਰਸੈਲਸ ਦੇ ਖਿਲਾਫ ਨਹੀਂ, ਬਲਕਿ ਉਹ ਲੰਡਨ ਖਿਲਾਫ ਵੀ ਵੋਟਿੰਗ ਕਰ ਰਹੇ ਸਨ।

PunjabKesari

ਜਾਨਸਨ ਨੇ ਸਥਾਨਕ ਭਾਈਚਾਰਿਆਂ ਨੂੰ ਹੋਰ ਜ਼ਿਆਦਾ ਸ਼ਕਤੀਆਂ ਦੇਣ ਅਤੇ ਬ੍ਰਾਂਡਬੈਂਡ ਅਤੇ ਪਰਿਵਹਨ ਬੁਨਿਆਦੀ ਢਾਂਚੇ 'ਚ ਮਜ਼ਬੂਤੀ ਲਿਆਉਣ ਦਾ ਵੀ ਵਾਅਦਾ ਕੀਤਾ। ਉਨ੍ਹਾਂ ਦਾ ਭਾਸ਼ਣ ਘਰੇਲੂ ਮੁੱਦਿਆਂ 'ਤੇ ਕੇਂਦ੍ਰਿਤ ਰਿਹਾ। ਉਨ੍ਹਾਂ ਨੇ ਕਿਹਾ ਕਿ ਕੰਟਰੋਲ ਵਾਪਸ ਲੈਣ ਦਾ ਮਤਲਬ ਸਿਰਫ ਵੈਸਟਮਿੰਸਟਰ ਦੇ ਯੂਰਪੀ ਸੰਘ ਤੋਂ ਹਕੂਮਤ ਹਾਸਲ ਕਰਨਾ ਨਹੀਂ, ਬਲਕਿ ਇਸ ਦਾ ਮਤਲਬ ਹੈ ਕਿ ਸਾਡੇ ਸ਼ਹਿਰ, ਕਾਊਂਟੀ ਅਤੇ ਨਗਰ ਜ਼ਿਆਦਾ ਆਜ਼ਾਦ ਹੋ ਰਹੇ ਹਨ। ਜਾਨਸਨ ਨੇ ਆਖਿਆ ਕਿ ਯੂਰਪੀ ਸੰਘ ਨੂੰ ਛੱਡਣਾ ਉਨ੍ਹਾਂ ਚੀਜ਼ਾਂ ਨੂੰ ਕਰਨ ਲਈ ਇਕ ਵੱਡਾ ਮੌਕਾ ਹੈ ਜਿਨ੍ਹਾਂ ਨੂੰ ਕਰਨ ਦੀ ਸਾਨੂੰ ਦਹਾਕਿਆਂ ਤੋਂ ਇਜ਼ਾਜਤ ਨਹੀਂ ਮਿਲੀ ਹੈ।


Khushdeep Jassi

Content Editor

Related News