ਬੱਚਿਆਂ ''ਚ ਅਸਥਮਾ ਦੇ ਖਤਰੇ ਨੂੰ ਵਧਾ ਸਕਦੈ ਬ੍ਰੈਸਟ ਪੰਪ

02/20/2019 9:37:57 PM

ਟੋਰਾਂਟੋ(ਇੰਟ.)— ਜਿਹੜੀਆਂ ਮਾਵਾਂ ਬ੍ਰੈਸਟ ਪੰਪ ਦੀ ਵਰਤੋਂ ਕਰਕੇ ਆਪਣੀ ਬ੍ਰੈਸਟ 'ਚੋਂ ਦੁੱਧ ਕੱਢ ਕੇ ਆਪਣੇ ਬੱਚਿਆਂ ਨੂੰ ਅਸਿੱਧੇ ਤੌਰ 'ਤੇ ਪਿਲਾਉਂਦੀਆਂ ਹਨ, ਉਨ੍ਹਾਂ ਬੱਚਿਆਂ ਨੂੰ ਅਸਥਮਾ ਵਰਗੀਆਂ ਬੀਮਾਰੀਆਂ ਲੱਗਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਬ੍ਰੈਸਟ ਪੰਪ ਇਕ ਅਜਿਹਾ ਯੰਤਰ ਹੈ, ਜਿਸ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਅਕਸਰ ਇਸਤੇਮਾਲ ਕਰਦੀਆਂ ਹਨ, ਜਿਸ ਨਾਲ ਬੱਚਿਆਂ ਵਿਚ ਪੈਥੋਜੀਨਸ ਜਿਵੇਂ ਸਟੈਨੋਟ੍ਰੋਫੋਮੋਨਸ ਅਤੇ ਸੂਡੋਮੋਨਾਡੇਸੀ ਦਾਖਲ ਹੋ ਜਾਂਦੇ ਹਨ ਅਤੇ ਉਹ ਦਮੇ ਅਤੇ ਸਾਹ ਦੀਆਂ ਬੀਮਾਰੀਆਂ ਨਾਲ ਪੀੜਤ ਹੋ ਜਾਂਦੇ ਹਨ।

ਇਹ ਦਾਅਵਾ, ਇਕ ਅਧਿਐਨ ਵਿਚ ਕੀਤਾ ਗਿਆ ਹੈ, ਜੋ ਕਿ ਸੈੱਲ ਹੋਸਟ ਐਂਡਮਾਈਕ੍ਰੋਬ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ। ਕਈ ਮਾਵਾਂ ਦੀ ਆਦਤ ਹੈ ਕਿ ਉਹ ਬ੍ਰੈਸਟ ਪੰਪ ਰਾਹੀਂ ਬੱਚਿਆਂ ਨੂੰ ਲਗਾਤਾਰ ਦੁੱਧ ਪਿਲਾਉਂਦੀਆਂ ਰਹਿੰਦੀਆਂ ਹਨ। ਇਸ ਸਬੰਧੀ ਬੱਚਿਆਂ ਨੂੰ ਅਸਿੱਧੇ ਤੌਰ 'ਤੇ ਦੁੱਧ ਪਿਲਾਉਣ ਤੋਂ ਬਚਣਾ ਚਾਹੀਦਾ ਹੈ।

Baljit Singh

This news is Content Editor Baljit Singh