ਬ੍ਰਾਜ਼ੀਲ ''ਚ ਰਾਸ਼ਟਰਪਤੀ ਉਮੀਦਵਾਰ ਵਿਰੁੱਧ ਇਕੱਠੇ ਹੋਏ ਹਜ਼ਾਰਾਂ ਲੋਕ

09/30/2018 12:25:06 PM

ਬ੍ਰਾਸੀਲੀਆ (ਭਾਸ਼ਾ)— ਬ੍ਰਾਜ਼ੀਲ ਵਿਚ ਹਜ਼ਾਰਾਂ ਲੋਕਾਂ ਨੇ ਸੜਕਾਂ 'ਤੇ ਉੱਤਰ ਕੇ ਰਾਸ਼ਟਰਪਤੀ ਅਹੁਦੇ ਦੀ ਚੋਣ ਦੇ ਉਮੀਦਵਾਰ ਜੈਰ ਬੋਲਸਨਾਰੋ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ। ਧੁਰ ਖੱਬੇ ਪੱਖੀ ਇਸ ਉਮੀਦਵਾਰ ਦੇ ਚੋਣ ਪ੍ਰਚਾਰ ਨੇ ਲਾਤੀਨੀ ਅਮਰੀਕਾ ਦੇ ਵੱਡੇ ਦੇਸ਼ ਬ੍ਰਾਜ਼ੀਲ ਵਿਚ ਡੂੰਘਾ ਵਿਚਾਰਕ ਮਤਭੇਦ ਪੈਦਾ ਕਰ ਦਿੱਤਾ ਹੈ। ਪ੍ਰਦਰਸ਼ਨਕਾਰੀਆਂ ਨੇ ਠੀਕ ਉਸੇ ਦਿਨ ਪ੍ਰਦਰਸ਼ਨ ਕੀਤਾ ਜਦੋਂ ਬੋਲਸਨਾਰੋ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ। 

6 ਸਤੰਬਰ ਨੂੰ ਇਕ ਰੈਲੀ ਦੌਰਾਨ ਕਿਸੇ ਨੇ ਉਨ੍ਹਾਂ ਨੂੰ ਚਾਕੂ ਮਾਰ ਦਿੱਤਾ ਸੀ। ਸ਼ਨੀਵਾਰ ਸ਼ਾਮ ਉਨ੍ਹਾਂ ਨੇ ਟਵੀਟ ਕੀਤਾ ਕਿ ਪਰਿਵਾਰ ਦੇ ਨੇੜੇ ਰਹਿਣ ਨਾਲੋਂ ਜ਼ਿਆਦਾ ਵਧੀਆ ਕਿਸੇ ਵੀ ਦੂਸਰੀ ਚੀਜ਼ ਵਿਚ ਮਹਿਸੂਸ ਨਹੀਂ ਹੁੰਦਾ। ਸਾਓ ਪਾਓਲੋ, ਰੀਓ ਡੀ ਜੇਨੇਰੀਓ ਅਤੇ ਬ੍ਰਾਸੀਲੀਆ ਵਿਚ ਲੋਕ ਸੜਕਾਂ 'ਤੇ ਪ੍ਰਦਰਸ਼ਨ ਦੌਰਾਨ ਗੀਤ ਗਾ ਰਹੇ ਸਨ, ਨੱਚ ਰਹੇ ਸਨ ਅਤੇ 'ਨੌਟ ਹਿਮ' (ਬੋਲਸਨਾਰੋ ਨਹੀਂ) ਦੇ ਨਾਅਰੇ ਲਗਾ ਰਹੇ ਸਨ। ਬੋਲਸਨਾਰੋ ਦੀ ਉਮੀਦਵਾਰੀ ਨੇ ਅੰਤਰਰਾਸ਼ਟਰੀ ਭਾਈਚਾਰੇ ਦਾ ਧਿਆਨ ਖਿੱਚਿਆ ਹੈ ਕਿਉਂਕਿ ਦੁਨੀਆ ਭਰ ਵਿਚ ਲੋਕਾਂ ਨੂੰ ਲੁਭਾਉਣ ਵਾਲੇ ਵਾਇਦੇ ਕਰਨ ਦੀ ਆਦਤ ਅਤੇ ਅਤਿਵਾਦ ਦੀ ਰਾਜਨੀਤੀ ਦਾ ਪ੍ਰਸਾਰ ਹੋ ਰਿਹਾ ਹੈ। ਬੋਲਸਨਾਰੋ ਵਿਰੁੱਧ ਲੰਡਨ, ਲਿਸਬਨ, ਬਰਲਿਨ ਅਤੇ ਪੈਰਿਸ ਵਿਚ ਵੀ ਅੰਦੋਲਨ ਹੋਇਆ।